Batala News: ਹਾਲੇ ਮਾਨਸਾ ‘ਚ ਇੱਕ ਮੈਡੀਕਲ ਸਟੋਰ ਮਾਲਕ ਦੁਆਰਾ ਪਰਵਿੰਦਰ ਸਿੰਘ ਝੋਟਾ ਦੇ ਕੀਤੇ ਕਤਲ ਦਾ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਬਟਾਲਾ ਇਲਾਕੇ ਵਿਚ ਇੱਕ ਹੋਰ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਇਸ ਘਟਨਾ ਵਿਚ ਦੋ ਜਣੇ ਗੰਭੀਰ ਜਖ਼ਮੀ ਹੋ ਗਏ ਹਨ।
ਦਾਅਵਾ ਕੀਤਾ ਜਾ ਰਿਹਾ ਕਿ ਮ੍ਰਿਤਕ ਤੇ ਜਖ਼ਮੀ ਨੌਜਵਾਨ ਨਸ਼ਾ ਤਸਕਰੀ ਤੋਂ ਰੋਕਣ ਲਈ ਸਰਗਰਮ ਸਨ, ਜਿਸਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ। ਮ੍ਰਿਤਕ ਦੀ ਪਹਿਚਾਣ ਬਿਕਰਮਜੀਤ ਸਿੰਘ (40 ਸਾਲ) ਅਤੇ ਜਖਮੀ ਨਿਸ਼ਾਨ ਸਿੰਘ ਗੁਰਮੁਖ ਸਿੰਘ ਦੱਸੇ ਜਾ ਰਹੇ ਹਨ। ਇਹ ਘਟਨਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਇਲਾਕੇ ਹਰਗੋਬਿੰਦ ਪੁਰ ਦੇ ਪਿੰਡ ਮਾੜੀ ਮੰਨਵਾਂ ਵਿਖੇ ਵਾਪਰੀ ਹੈ। ਫ਼ਿਲਹਾਲ ਪੁਲਿਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ 👉Parvinder Jhotta ਕਤਲ ਮਾਮਲੇ ‘ਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਤੇ ਉਸਦਾ ਸਾਥੀ 10 ਦਿਨ ਦੇ ਪੁਲਿਸ ਰਿਮਾਂਡ ‘ਤੇ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
