..ਜਦ ਵਾੜ੍ਹ ਹੀ ਖੇਤ ਨੂੰ ਖਾਣ ਲੱਗੇ; ਨਸ਼ਾ ਰੋਕਣ ਲਈ ਲਗਾਏ ਐਂਟੀ ਡਰੋਨ ਸਿਸਟਮ ‘ਤੇ ਤੈਨਾਤ ਪੰਜਾਬ ਪੁਲਿਸ ਦਾ ਕਾਂਸਟੇਬਲ 100 ਕਰੋੜ ਦੀ ਹੈਰੋਇਨ ਸਮੇਤ ਕਾਬੂ

Tarn Taran News: ਬੀਐਸਐਫ਼ ਅਤੇ ਐਨਸੀਬੀ (BSF & NCB) ਵੱਲੋਂ ਬੁੱਧਵਾਰ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿਖੇ ਕੀਤੀ ਇੱਕ ਵੱਡੀ ਕਾਰਵਾਈ ਦੇ ਵਿਚ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੂੰ 100 ਕਰੋੜ ਮੁੱਲ ਦੀ ਕਰੀਬ 15 ਕਿਲੋਂ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਕਾਂਸਟੇਬਲ ਦੀ ਪਹਿਚਾਣ ਕਰਨਬੀਰ ਸਿੰਘ (ਨੰਬਰ 729) ਤਰਨਤਾਰਨ ਦੇ ਵਜੋਂ ਹੋਈ ਹੈ, ਜੋਕਿ ਘਟਨਾ ਸਮੇਂ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਇਸ ਖੇਪ ਨੂੰ ਆਪਣੀ ਕਾਰ ‘ਤੇ ਰੱਖ ਕੇ ਲਿਜਾ ਰਿਹਾ ਸੀ। ਕਾਬੂ ਕੀਤੇ ਜਾਣ ਸਮੇਂ ਉਸਦਾ ਇੱਕ ਚਚੇਰਾ ਭਰਾ ਵੀ ਉਸਦੇ ਨਾਲ ਦਸਿਆ ਜਾ ਰਿਹਾ। ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਗੁਆਂਢੀ ਦੇਸ਼ ਪਾਕਿਸਤਾਨ ਤੋਂ ਹੋ ਰਹੀ ਨਸ਼ਾ ਤਸਕਰੀ ਨੂੰ ਰੋਕਣ ਲਈ ਪਿਛਲੇ ਸਾਲ ਸਰਹੱਦਾਂ ‘ਤੇ ਅਰਬਾਂ ਰੁਪਏ ਖਰਚ ਕਰਕੇ ਤੈਨਾਤ ਕੀਤੇ ਐਂਟੀ ਡਰੋਨ ਸਿਸਟਮ ਉੱਪਰ ਹੀ ਕਾਂਸਟੇਬਲ ਕਰਨਬੀਰ ਸਿੰਘ ਤੈਨਾਤ ਸੀ।

ਜਿਸਦੇ ਚੱਲਦੇ ਉਸਨੂੰ ਸਾਰਾ ਭੇਤ ਸੀ ਤੇ ਉਹ ਡਰੋਨ ਰੋਕਣ ਦੀ ਬਜਾਏ ਖੁਦ ਹੀ ਹੈਰੋਇਨ ਦੀ ਖੇਪ ਮੰਗਵਾ ਰਿਹਾ ਸੀ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਮੀਡੀਆ ਨੁੰ ਦਸਿਆ ਕਿ ਮੁਲਜ਼ਮ ਕਾਂਸਟੇਬਲ ਕਰਨਬੀਰ ਸਿੰਘ ਥਾਣਾ ਖਾਲੜਾ ਵਿਖੇ ਐਂਟੀ ਡਰੋਨ ਸਿਸਟਮ ਵਿਖੇ ਤੈਨਾਤ ਸੀ ਤੇ ਅੱਜ ਘਟਨਾ ਸਮੇਂ ਉਸਨੂੰ ਪਿੰਡ ਲਹੀਆ ਵਿਖੇ ਕਾਬੂ ਕੀਤਾ ਗਿਆ। ਪੁਲਿਸ ਤੇ ਕੇਂਦਰੀ ਏਜੰਸੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕਾਂਸਟੇਬਲ ਹੁਣ ਤੱਕ ਕਿੰਨੀਆਂ ਨਸ਼ੇ ਦੀਆਂ ਖੇਪਾਂ ਮੰਗਵਾ ਚੁੱਕਿਆ ਤੇ ਅੱਗੇ ਕਿਸ ਨੂੰ ਸਪਲਾਈ ਕਰਦਾ ਸੀ।

ਇਹ ਵੀ ਪੜ੍ਹੋ 👉ਪਰਮਿੰਦਰ ਝੋਟਾ ਦੇ ਕਤਲ ਪਿੱਛੇ ਨਿੱਜੀ ਰੰਜਿਸ਼, ਮੁੱਖ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਕੀਤਾ ਜਾਵੇਗਾ ਗ੍ਰਿਫ਼ਤਾਰ: ਹਰਜੀਤ ਸਿੰਘ ਡੀਆਈਜੀ ਮਾਨਸਾ ਰੇਂਜ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਸਮਾਜਿਕ ਕਾਰਕੁਨ ਦਾ ਕਤਲ ਵੱਡੀ ਤ੍ਰਾਸਦੀ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

PPCC ਪ੍ਰਧਾਨ ਪ੍ਰਗਟ ਸਿੰਘ ਤੇ Ex CM ਚੰਨੀ ਨੇ ਮਰਹੂਮ ਜਟਾਣਾ ਦੇ ਪ੍ਰਵਾਰ ਨੂੰ ਹਲਕਾ ਤਲਵੰਡੀ ਸਾਬੋ ਤੋਂ ਦਿੱਤੀ ਸਿਆਸੀ ਥਾਪੀ

Leave a Reply

Your email address will not be published. Required fields are marked *