Mansa News: Parvinder Singh Jhota Murder Case; ਮੰਗਲਵਾਰ ਤੜਕਸਾਰ ਮਾਨਸਾ ‘ਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰਨ ਵਾਲੇ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਖ਼ਬਰ ਮੁਤਾਬਕ ਕਤਲ ਤੋਂ ਬਾਅਦ ਅਸ਼ਵਨੀ ਰਾਜਸਥਾਨ ਦੇ ਸਾਲਾਸਰ ਵਿਖੇ ਚਲਿਆ ਗਿਆ ਸੀ, ਜਿੱਥੋਂ ਪੁਲਿਸ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ। ਇਸਤੋਂ ਇਲਾਵਾ ਅਸ਼ਵਨੀ ਦੇ ਇੱਕ ਸਾਥੀ ਨੂੰ ਪਹਿਲਾਂ ਹੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ।ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਨਹੀਂ ਕੀਤੀ।
ਇਹ ਵੀ ਪੜ੍ਹੋ 👉Parvinder Singh Jhota Murder Case; ਇਨਸਾਫ਼ ਕਮੇਟੀ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ
ਉਧਰ, ਅੱਜ ਦੂਜੇ ਦਿਨ ਮਾਨਸਾ ਵਿਖੇ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਵੱਲੋਂ ਭਾਰੀ ਗਿਣਤੀ ਵਿਚ ਦੂਜੇ ਜ਼ਿਲ੍ਹਿਆਂ ਤੋਂ ਫ਼ੌਰਸ ਮੰਗਵਾਈ ਗਈ ਹੈ। ਸੂਚਨਾ ਮੁਤਾਬਕ ਪ੍ਰਵਾਰ ਵੱਲੋਂ ਹਾਲੇ ਤੱਕ ਬਿਆਨ ਨਹੀਂ ਦਿੱਤੇ ਗਏ ਅਤੇ ਅੰਤਿਮ ਸੰਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ। ਪ੍ਰਵਾਰ ਪੂਰੇ ਮਾਮਲੇ ਦੀ ਸੀਬੀਆਈ ਵੱਲੋਂ ਜਾਂਚ ਕਰਵਾਉਣ ਦੀ ਮੰਗ ਕਰ ਰਿਹਾ। ਇਸ ਸਬੰਧ ਵਿਚ ਇਨਸਾਫ਼ ਕਮੇਟੀ ਬਣਾਈ ਗਈ ਹੈ, ਜਿਸਦੀ ਅਗਵਾਈ ਹੇਠ ਮਾਨਸਾ ਕੈਂਚੀਆਂ ‘ਤੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ।
ਹਾਲਾਂਕਿ ਐਸਐਸਪੀ ਵੈਬਭ ਚੌਧਰੀ ਦੇਰ ਰਾਤ ਤੱਕ ਉਕਤ ਧਰਨੇ ਵਿਚ ਪੁੱਜ ਕੇ ਝੋਟੇ ਦੇ ਪਿਤਾ ਭੀਮ ਸਿੰਘ ਨੂੰ ਬਿਆਨ ਦਰਜ਼ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ ਕਰਦੇ ਰਹੇ। ਇਸ ਮਾਮਲੇ ਵਿਚ ਪੰਜਾਬ ਦੀ ਸਿਆਸਤ ਵੀ ਤੇਜ਼ ਹੋ ਗਈ ਹੈ। ਬੀਤੇ ਕੱਲ ਵੀ ਕਈ ਵੱਡੇ ਆਗੂ ਮਾਨਸਾ ਪੁੱਜੇ ਸਨ ਤੇ ਅੱਜ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਸਮੇਤ ਹੋਰਨਾਂ ਪਾਰਟੀਆਂ ਦੇ ਆਗੂ ਵੀ ਇੱਥੇ ਪੁੱਜ ਰਹੇ ਹਨ। ਪ੍ਰਵਾਰ ਵੱਲੋਂ ਪਹਿਲਾਂ ਹੀ 15 ਅਕਤੂਬਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
