CIA Staff ਦੇ ASI ਦਾ ਕ*ਤ*ਲ ਮਾਮਲਾ; ਗੈਂਗਸਟਰ ਡੋਨੀ ਬੱਲ ਗਰੁੱਪ ਨੇ ਲਈ ਜਿੰਮੇਵਾਰੀ!

Tarn Taran News: ਬੀਤੀ ਸ਼ਾਮ ਤਰਨਤਾਰਨ (Tarn Taran) ਦੇ ਨੋਸ਼ਿਹਰਾਂ ਪੰਨੂਆਂ ਇਲਾਕੇ ਲੌਹੁਕਾ ਰੋਡ ਵਿਖੇ Ferozepur ‘ਚ ਤੈਨਾਤ ਸੀ ਆਈ ਏ (CIA) ਸਟਾਫ਼ ਦੇ ਸਹਾਇਕ ਸਬ-ਇੰਸਪੈਕਟਰ (ASI) ਇਕਬਾਲ ਸਿੰਘ ਦੇ ਹੋਏ ਕਤਲ ਮਾਮਲੇ ਵਿਚ ਗੈਂਗਸਟਰ ਡੋਨੀਬੱਲ ਗਰੁੱਪ ਨੇ ਜਿੰਮੇਵਾਰੀ ਲਈ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਨਹੀਂ ਹੋਈ ਪ੍ਰੰਤੂ ਸ਼ੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਇੱਕ ਪੋਸਟ ਦੇ ਦਾਅਵੇ ਮੁਤਾਬਕ ਗੈਂਗਸਟਰ ਡੋਨੀ ਬੱਲ, ਪ੍ਰਭ ਦਾਸੂਵਾਲ, ਮੋਹੰਬਤ ਰੰਧਾਵਾ, ਅਫ਼ਰੀਦੀ ਤੂਰ ਅਤੇ ਸ਼ਗਨਪ੍ਰੀਤ ਨੇ ਇਸ ਦੀ ਜਿੰਮੇਵਾਰੀ ਲੈਂਦੇ ਹੋਏ ਦਾਅਵਾ ਕੀਤਾ ਕਿ ਉਕਤ ਥਾਣੇਦਾਰ ਉਨ੍ਹਾਂ ਦੇ ਵਿਰੋਧੀ ਗਰੁੱਪ ਲੰਡਾ ਹਰੀਕੇ ਦੇ ਲਈ ਕੰਮ ਕਰਦਾ ਸੀ।

ਇਸ ਪੋਸਟ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਪਿਛਲੇ ਦਿਨੀਂ ਅਸ਼ਵਨੀ ਸਰਪੰਚ ਦੇ ਹੋਏ ਕਤਲ ਕਾਂਡ ਨੁੰ ਵੀ ਗਲਤ ਤੌਰ ‘ਤੇ ਉਨ੍ਹਾਂ ਦੇ ਗਰੁੱਪ ਨਾਲ ਜੋੜਿਆ ਗਿਆ। ਪੋਸਟ ਵਿਚ ਹੋਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਘਟਨਾ ਸਮੇਂ ਥਾਣੇਦਾਰ ਇਕਬਾਲ ਸਿੰਘ ਫ਼ਿਰੋਜ਼ਪੁਰ ਤੋਂ ਆਪਣੀ ਡਿਊਟੀ ਖ਼ਤਮ ਕਰਕੇ ਘਰ ਪਰਤ ਰਿਹਾ ਸੀ ਤਾਂ ਰਾਸਤੇ ਵਿਚ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਘੇਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਘਟਨਾ ਦਾ ਪਤਾ ਲੱਗਦੇ ਹੀ ਤਰਨ ਤਾਰਨ ਦੇ ਐੱਸ ਐੱਸ ਪੀ (SSP) ਸੁਰਿੰਦਰ ਲਾਂਬਾ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦਸਣਾ ਬਣਦਾ ਹੈ ਕਿ ਸਰਹੱਦੀ ਜ਼ਿਲ੍ਹਿਆਂ ਵਿਚ ਇਸਤੋਂ ਪਹਿਲਾਂ ਵੀ ਕਈ ਪੁਲਿਸ ਮੁਲਾਜਮਾਂ ਦੇ ਹਮਲੇ ਹੋ ਚੁੱਕੇ ਹਨ, ਜਿੰਨ੍ਹਾਂ ਵਿਚੋਂ ਕੁੱਝ ਦੀ ਜਾਨ ਵੀ ਚਲੀ ਗਈ ਹੈ।

ਇਹ ਵੀ ਪੜ੍ਹੋ 👉ਭਾਜਪਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਪੁਲਿਸ ਭੇਜ ਕੇ 1984 ਦੀ ਬੇਅਦਬੀ ਦੁਹਰਾਈ, ਅਮਿਤ ਸ਼ਾਹ ਅਸਤੀਫਾ ਦੇਣ: ਆਪ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਮੋਦੀ ਦੀ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਅੰਦਰ ਕੀਤੀ ਗਈ ਕਾਰਵਾਈ ਨੇ ‘ਆਪ੍ਰੇਸ਼ਨ ਬਲੂ ਸਟਾਰ’ ਦੀਆਂ ਦੁਖਦਾਈ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ: ਬਲਤੇਜ ਪੰਨੂ

ਬਠਿੰਡਾ ਦੇ ਪਾਰਕ ਹਸਪਤਾਲ ਵਿੱਚ ED ਵੱਲੋਂ Raid

Leave a Reply

Your email address will not be published. Required fields are marked *