ਮੀਂਹ ਨੇ ਕਿਸਾਨਾਂ ਦੀ ਵਧਾਈ ਮੁਸ਼ਕਲ, ਮੰਡੀ ’ਚ ਭਿੱਜਿਆ ਝੋਨਾ

Punjab News : ਐਤਵਾਰ ਸਵੇਰੇ ਅਚਾਨਕ ਬਦਲੇ ਮੌਸਮ ਅਤੇ ਤੇਜ਼ ਬਾਰਿਸ਼ ਨੇ ਦਾਣਾ ਮੰਡੀ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਮੰਡੀ ਵਿੱਚ ਸੁੱਕਣ ਲਈ ਖੁੱਲ੍ਹੇ ਅਸਮਾਨ ਹੇਠ ਵਿਛਾਇਆ ਗਿਆ ਝੋਨਾ ਮੀਂਹ ਕਾਰਨ ਭਿੱਜ ਗਿਆ, ਜਦਕਿ ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਖ਼ਰੀਦੀ ਝੋਨੇ ਦੀਆਂ ਬੋਰੀਆਂ ਵੀ ਮੀਂਹ ਦੀ ਲਪੇਟ ਵਿੱਚ ਆ ਗਈਆਂ।

ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਪਹੁੰਚ ਰਹੇ ਹਨ। ਨਮੀ ਦੀ ਮਾਤਰਾ ਘਟਾਉਣ ਲਈ ਕਿਸਾਨਾਂ ਨੂੰ ਫ਼ਸਲ ਧੁੱਪ ਵਿੱਚ ਸੁਕਾਉਣੀ ਪੈਂਦੀ ਹੈ, ਪਰ ਅਚਾਨਕ ਹੋਈ ਬਾਰਿਸ਼ ਨੇ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਕਿਸਾਨਾਂ ਨੇ ਤਰਪਾਲਾਂ ਨਾਲ ਫ਼ਸਲ ਨੂੰ ਢਕ ਕੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਤਰਪਾਲਾਂ ਦੀ ਘਾਟ ਕਾਰਨ ਕਈ ਥਾਵਾਂ ’ਤੇ ਫ਼ਸਲ ਭਿੱਜ ਗਈ।

ਜਲੰਧਰ ਬਾਈਪਾਸ ਦਾਣਾ ਮੰਡੀ ਵਿੱਚ ਝੋਨਾ ਲੈ ਕੇ ਪਹੁੰਚੇ ਕਿਸਾਨ ਲਾਰਾ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਆਏ ਸਨ। ਨਮੀ ਘਟਾਉਣ ਲਈ ਝੋਨਾ ਨੂੰ ਸੁੱਕਣ ਵਾਸਤੇ ਵਿਛਾਇਆ ਹੋਇਆ ਸੀ, ਪਰ ਐਤਵਾਰ ਸਵੇਰੇ ਮੀਂਹ ਪੈਣ ਕਾਰਨ ਫ਼ਸਲ ਭਿੱਜ ਗਈ। ਕਿਸਾਨ ਮੁਤਾਬਕ ਹੁਣ ਝੋਨੇ ਨੂੰ ਮੁੜ ਸੁਕਾਉਣਾ ਪਵੇਗਾ, ਜਿਸ ਕਾਰਨ ਮੰਡੀ ਵਿੱਚ ਹੋਰ ਦਿਨ ਉਡੀਕ ਕਰਨੀ ਪੈ ਸਕਦੀ ਹੈ। ਇਸ ਨਾਲ ਕਿਸਾਨਾਂ ਦਾ ਸਮਾਂ ਅਤੇ ਮਿਹਨਤ ਦੋਵੇਂ ਵਧਣਗੇ।

ਇਹ ਵੀ ਪੜ੍ਹੋ 👉ਪੰਜਾਬ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕੱਸਿਆ ਸ਼ਿਕੰਜਾ,ਪੰਜ ਗ੍ਰਿਫ਼ਤਾਰ, ਪੰਜ ਵਾਹਨ ਤੇ ਮਸ਼ੀਨਾਂ ਜ਼ਬਤ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਰਾਵਣ-ਵੇਦਵਤੀ ਸੰਵਾਦ ਨਾਲ ਹੋਇਆ ਰਾਮਲੀਲਾ ਦੀ ਪਹਿਲੀ ਰਾਤ ਦਾ ਆਗਾਜ਼

ਖ਼ਾਲੀ ਪਲਾਟਾਂ ਦੇ ਮਾਲਕਾਂ ਲਈ ਸਖ਼ਤ ਹੁਕਮ ਜਾਰੀ

Leave a Reply

Your email address will not be published. Required fields are marked *