Canada ਜਾ ਕੇ ‘ਮੁਕਰਨ’ ਵਾਲੀ ਲਾੜੀ ਨੂੰ ਪੰਜਾਬ ਪੁਲਿਸ ਨੇ ‘Airport’ ਤੋਂ ਚੁੱਕਿਆ

Ludhiana News: ਪੰਜਾਬੀਆਂ ਦੇ ਵਿਚ ਕੈਨੇਡਾ ਜਾਣ ਦੇ ਵਧ ਰਹੇ ਰੁਝਾਨ ਦੇ ਚੱਲਦਿਆਂ ‘ਕੰਟਰੈਕਟ ਮੈਰਿਜ਼’ ਦੇ ਚੱਲੇ ਪ੍ਰਚਲਨ ਕਾਰਨ ਵਿਦੇਸ਼ਾਂ ‘ਚ ਜਾ ਕੇ ‘ਮੁਕਰਨ’ ਵਾਲੀਆਂ ਲਾੜੀਆਂ ਦੇ ਕੇਸਾਂ ਦੀ ਵੀ ਗਿਣਤੀ ਵਧ ਰਹੀ ਹੈ। ਜਿਸਦੇ ਕਾਰਨ ਨਾਂ ਸਿਰਫ਼ ਵਿਦੇਸ਼ ਜਾਣ ਦੇ ਚਾਹਵਾਨ ਲੜਕਿਆਂ ਦੇ ਪ੍ਰਵਾਰਾਂ ਨਾਲ ਲੱਖਾਂ ਦੀ ਠੱਗੀ ਵੱਜ ਰਹੀ ਹੈ, ਬਲਕਿ ਮੁਕੱਦਮੇਬਾਜ਼ੀ ਵੀ ਵਧ ਰਹੀ ਹੈ। ਅਜਿਹੇ ਹੀ ਇੱਕ ਮਾਮਲੇ ਵਿਚ ਲੁਧਿਆਣਾ ਦਿਹਾਤੀ ਦੀ ਰਾਏਕੋਟ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਕੇ 7 ਸਾਲ ਪਹਿਲਾਂ ਕੈਨੇਡਾ ਗਈ ਇੱਕ ‘ਲਾੜੀ’ ਨੂੰ ਸੱਤ ਸਾਲਾਂ ਬਾਅਦ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦ ਉਹ ਵਾਪਸ ਦੇਸ਼ ਪਰਤੀ ਸੀ। ਗ੍ਰਿਫਤਾਰ ਕੀਤੀ ਲੜਕੀ ਦਾ ਨਾਮ ਜਸਪ੍ਰੀਤ ਕੌਰ ਵਾਸੀ ਪਿੰਡ ਦੁੱਗਾਂ ਜ਼ਿਲ੍ਹਾ ਬਰਨਾਲਾ ਦਸਿਆ ਗਿਆ ਹੈ, ਜਿਸਨੂੰ ਰਾਏਕੋਟ ਪੁਲਿਸ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਜਗਰਾਓ ਕੋਰਟ ਵਿਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਲੜਕੇ ਦੇ ਪਿੰਡ ਬੋਪਾਰਾਏ ਦੇ ਰਹਿਣ ਵਾਲੇ ਮਾਂ-ਪਿਓ ਨੇ ਦਸਿਆ ਕਿ ਉਨ੍ਹਾਂ ਦੇ ਲੜਕੇ ਹਰਪ੍ਰੀਤ ਸਿੰਘ ਕੈਨੇਡਾ ਜਾਣਾ ਚਾਹੁੰਦਾ ਸੀ, ਜਿਸਦੇ ਲਈ ਇੱਕ ਵਿਚੋਲੇ ਦੇ ਰਾਹੀਂ ਉਕਤ ਲੜਕੀ ਦੇ ਪ੍ਰਵਾਰ ਵਾਲਿਆਂ ਨਾਲ ਸੰਪਰਕ ਹੋਇਆ। ਸਾਰੀ ਗੱਲਬਾਤ ਹੋਣ ਤੋਂ ਬਾਅਦ ਇਸ ਲੜਕੀ ਦੇ ਨਾਲ ਉਨ੍ਹਾਂ ਦੇ ਪੁੱਤਰ ਦਾ ਵਿਆਹ 2019 ਵਿਚ ਹੋਇਆ ਅਤੇ ਵਿਆਹ ਦੇ ਕੁੱਝ ਮਹੀਨਿਆਂ ਬਾਅਦ ਜਸਪ੍ਰੀਤ ਕੌਰ ਕੈਨੇਡਾ ਚਲੀ ਗਈ। ਇਸ ਦੌਰਾਨ ਲੜਕੀ ਦੇ ਵਿਆਹ ਤੋਂ ਲੈ ਕੇ ਵਿਦੇਸ਼ ਭੇਜਣ ਅਤੇ ਉਥੇ ਸੈੱਟ ਕਰਨ ਤੱਕ ਉਨ੍ਹਾਂ ਵੱਲੋਂ 50.61 ਲੱਖ ਰੁਪਏ ਖਰਚ ਕੀਤੇ ਗਏ ਪਰੰਤੂ ਕੁੱਝ ਸਮੇਂ ਬਾਅਦ ਉਕਤ ਲੜਕੀ ਨੇ ਉਨ੍ਹਾਂ ਦੇ ਪੁੱਤਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਇਸ ਸਬੰਧ ਵਿਚ ਲੜਕੀ ਦੇ ਪ੍ਰਵਾਰ ਤੇ ਰਿਸ਼ਤੇਦਾਰਾਂ ਨਾਲ ਵੀ ਗੱਲਬਾਤ ਕੀਤੀ ਗਈ ਪ੍ਰੰਤੂ ਉਨ੍ਹਾਂ ਵੀ ਕੋਈ ਰਾਹ ਨਹੀਂ ਦਿੱਤਾ। ਜਿਸ ਕਾਰਨ ਮਜਬੂਰਨ 2020 ਵਿਚ ਉਨ੍ਹਾਂ ਨੂੰ ਪਰਚਾ ਦਰਜ਼ ਕਰਵਾਉਣਾ ਪਿਆ। ਇਸਤੋਂ ਇਲਾਵਾ ਲੰਮੀ ਕਾਨੂੰਨੀ ਲੜਣੀ ਪਈ, ਤੇ ਹੁਣ ਉਸਤੋਂ ਬਾਅਦ ਲੜਕੀ ਨੂੰ ਵਾਪਸ ਲਿਆਉਣ ਵਿਚ ਸਫ਼ਲਤਾ ਮਿਲੀ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਨੇ ਵੀ ਮੀਡੀਆ ਨੂੰ ਦਸਿਆ ਕਿ ਲੜਕੀ ਤੋਂ ਪੁਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ 👉ਗੁੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਪੁਲਿਸ ਦੇ ਦਾਖਲ ਹੋਣ ਦੀ CM Mann ਸਮੇਤ AAP ਨੇ ਕੀਤੀ ਸਖ਼ਤ ਨਿੰਦਾ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਹੋਰ ਖ਼ਬਰਾਂ

Punjab Congress ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਰਾਜਾ ਵੜਿੰਗ ਦਾ ਵੱਡਾ ਬਿਆਨ

ਪੰਜਾਬ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕੱਸਿਆ ਸ਼ਿਕੰਜਾ,ਪੰਜ ਗ੍ਰਿਫ਼ਤਾਰ, ਪੰਜ ਵਾਹਨ ਤੇ ਮਸ਼ੀਨਾਂ ਜ਼ਬਤ

Leave a Reply

Your email address will not be published. Required fields are marked *