ਪਰਗਟ ਸਿੰਘ ਦੀ ਤਾਜ਼ਪੋਸ਼ੀ ਅੱਜ; Hockey ਦੀ ਕਪਤਾਨੀ ਤੋਂ Punjab Congress ਦੀ ਪ੍ਰਧਾਨਗੀ ਤੱਕ ਦਾ ਸਫ਼ਰ

ਕੇ.ਸੀ ਵੈਨੁਗੋਪਾਲ ਤੇ ਸਚਿਨ ਪਾਇਲਟ ਸਮੇਤ ਸਮੁੱਚੀ ਲੀਡਰਸ਼ਿਪ ਰਹੇਗੀ ਮੌਜੂਦ
Chandigarh News: ਪਿਛਲੇ ਦਿਨੀਂ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਿਯੁਕਤ ਕੀਤੇ ਗਏ ਪ੍ਰਗਟ ਸਿੰਘ ਦੀ ਤਾਜ਼ਪੋਸ਼ੀ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਖੇ ਹੋ ਰਹੀ ਹੈ। ਇਸ ਪ੍ਰੋਗਰਾਮ ਦੀ ਪਿਛਲੇ ਦਿਨਾਂ ਤੋਂ ਵੱਡੀ ਪੱਧਰ ‘ਤੇ ਤਿਆਰੀ ਹੋ ਰਹੀ ਹੈ ਅਤੇ ਇਸ ਸਮਾਗਮ ਵਿਚ ਕੌਮੀ ਆਗੂ ਕੇ.ਸੀ ਵੈਨੁਗੋਪਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਸਚਿਨ ਪਾਇਲਟ ਸਮੇਤ ਸਮੁੱਚੀ ਲੀਡਰਸ਼ਿਪ ਦੇ ਮੌਜੂਦ ਰਹਿਣ ਦੀ ਪੂਰੀ ਉਮੀਦ ਹੈ। ਪੰਜਾਬ ਕਾਂਗਰਸ ਦੇ ਪਿਛਲੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੀਤੀ ਸ਼ਾਮ ਦਿੱਲੀ ਤੋਂ ਪੰਜਾਬ ਪੁੱਜ ਗਏ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਨਵਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਸਭ ਨੂੰ ਨਾਲ ਲੈ ਕੇ ਚੱਲਣ ਦਾ ਦਾਅਵਾ ਕੀਤਾ ਹੈ।

ਦਸਣਾ ਬਣਦਾ ਹੈ ਕਿ ਹਮੇਸ਼ਾ ਵਿਵਾਦਾਂ ਤੋਂ ਦੂਰ ਤੇ ਹਾਂ-ਪੱਖੀ ਗੱਲ ਕਰਨ ਲਈ ਜਾਣੇ ਜਾਂਦੇ ਪ੍ਰਗਟ ਸਿੰਘ ਹਾਕੀ ਦੇ ਨਾਮਵਰ ਖਿਡਾਰੀ ਰਹੇ ਹਨ। ਪ੍ਰਗਟ ਸਿੰਘ ਖੇਡ ਮੈਦਾਨ ਵਿਚ ਵੀ ਫੁੱਲ-ਬੇਕ ਤੋਂ ਇਲਾਵਾ ਡਿਫ਼ੈਡਟਰ ਦੇ ਤੌਰ ‘ਤੇ ਖੇਡਦੇ ਰਹੇ ਹਨ। ਕਰੀਬ 313 ਕੌਮਾਤਰੀ ਮੈਚਾਂ ਵਿਚ ਖੇਡਣ ਦਾ ਸੁਭਾਗ ਹਾਸਲ ਕਰਨ ਵਾਲੇ ਪ੍ਰਗਟ ਸਿੰਘ ਦੀ ਪ੍ਰਧਾਨਗੀ ਵਿਚ ਭਾਰਤ ਨੇ 168 ਮੈਚ ਖੇਡੇ ਹਨ, ਜਿੰਨ੍ਹਾਂ ਵਿਚੋਂ ਜਿਆਦਾਤਰ ਵਿਚ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਵੀ ਉਨ੍ਹਾਂ ਦੇ ਖੇਡ ਮੈਦਾਨ ਵਿਚ ਪਾਏ ਯੋਗਦਾਨ ਲਈ 1989 ਵਿਚ ਅਰੁਜਨ ਅਵਾਰਡ ਅਤੇ 1998 ਵਿਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਆਪਣੀ ਖੇਡ ਕਾਬਲੀਅਤ ਸਦਕਾ ਹੀ ਉਨ੍ਹਾਂ ਨੁੰ ਪੰਜਾਬ ਪੁਲਿਸ ਵਿਚ ਡੀਐਸਪੀ ਅਤੇ ਬਤੌਰ ਐਸਪੀ ਕੰਮ ਕਰਨ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਡਾਇਰੈਕਟਰ ਸਪੋਰਟਸ ਦੀ ਵੀ ਜਿੰਮੇਦਾਰੀ ਦਿੱਤੀ। ਖੇਡ ਖੇਤਰ ਤੋਂ ਅਚਾਨਕ ਉਹ 2012 ਵਿਚ ਸਿਆਸੀ ਖੇਤਰ ਵਿਚ ਆ ਗਏ, ਜਿੱਥੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਜਲੰਧਰ ਕੈਂਟ ਹਲਕੇ ਤੋਂ ਜਿੱਤ ਹਾਸਲ ਕੀਤੀ। ਇਸਤੋਂ ਬਾਅਦ ਕਾਂਗਰਸ ਵਿਚ ਆਏ ਤੇ 2017 ਤੋਂਂ 2022 ਤੱਕ ਇਸੇ ਹਲਕੇ ਦੇ ਵਿਧਾਇਕ ਰਹੇ। ਕਾਂਗਰਸ ਪਾਰਟੀ ਨੇ ਵੀ ਉਨ੍ਹਾਂ ਦੀ ਕਾਬਲੀਅਤ ਨੁੰ ਦੇਖਦਿਆਂ ਖੇਡ ਮੰਤਰੀ ਦੇ ਅਹੁੱਦੇ ਨਾਲ ਨਿਵਾਜ਼ਿਆ ਤੇ ਹੁਣ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਅਹਿਮ ਜਿੰਮੇਵਾਰੀ ਦਿੱਤੀ ਹੈ।

ਇਹ ਵੀ ਪੜ੍ਹੋ 👉Faridkot Police ਦਾ ‘ਛੋਟਾ’ ਥਾਣੇਦਾਰ 80 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਢਾਬੇ ਤੋਂ ਚੁੱਕਿਆ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ! ਹਰ ਮਹੀਨੇ ਮਿਲਣਗੇ ₹1,100

ਗੁੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਪੁਲਿਸ ਦੇ ਦਾਖਲ ਹੋਣ ਦੀ CM Mann ਸਮੇਤ AAP ਨੇ ਕੀਤੀ ਸਖ਼ਤ ਨਿੰਦਾ

Leave a Reply

Your email address will not be published. Required fields are marked *