ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਸ਼ਹਿਰੀ ਵਿੱਚ 132 ਵਰਕਰਾਂ ਨੂੰ ਦਿੱਤੀਆਂ ਅਹਿਮ ਜ਼ਿੰਮੇਵਾਰੀਆਂ

ਸੁਸ਼ੀਲ ਕੁਮਾਰ ਗੋਲਡੀ ਅਤੇ ਬਬਲੀ ਢਿੱਲੋਂ ਨੇ ਨਿਯੁਕਤੀਆਂ ਦੀ ਸੂਚੀ ਕੀਤੀ ਜਾਰੀ
ਬਬਲੀ ਢਿੱਲੋਂ ਨੇ ਕਿਹਾ—ਵਰਕਰਾਂ ਨੂੰ ਮਾਣ-ਸਨਮਾਨ ਦੇਣ ਨਾਲ ਪਾਰਟੀ ਨੂੰ ਮਿਲੇਗੀ ਮਜ਼ਬੂਤੀ
Bathinda News: ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਦੇ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਸ਼ਹਿਰੀ ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ਜਥੇਬੰਦਕ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਵੱਲੋਂ ਕੁੱਲ 132 ਸਰਗਰਮ ਵਰਕਰਾਂ ਨੂੰ ਸੰਗਠਨ ਵਿੱਚ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਨਵੀਆਂ ਨਿਯੁਕਤੀਆਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਦੇ ਮਿਹਨਤੀ ਅਤੇ ਸਰਗਰਮ ਵਰਕਰਾਂ ਨੂੰ ਸੰਗਠਨ ਵਿੱਚ ਅਹਿਮ ਸਥਾਨ ਦਿੱਤਾ ਗਿਆ ਹੈ।ਇਸ ਮੌਕੇ ਗੁਰਸੇਵਕ ਸਿੰਘ ਮਾਨ, ਬਲਜੀਤ ਸਿੰਘ ਬੀੜ ਬਹਿਮਣ, ਨਿਰਮਲ ਸਿੰਘ ਸੰਧੂ, ਚਮਕੌਰ ਸਿੰਘ ਮਾਨ, ਮੋਹਨਜੀਤ ਸਿੰਘ ਪੁਰੀ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਨਵੀਆਂ ਨਿਯੁਕਤੀਆਂ ਰਾਹੀਂ ਪਾਰਟੀ ਦੇ ਜੁਝਾਰੂ ਅਤੇ ਸਮਰਪਿਤ ਵਰਕਰਾਂ ਨੂੰ ਮਾਣ-ਸਨਮਾਨ ਦਿੱਤਾ ਗਿਆ ਹੈ। ਇਸ ਨਾਲ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਹੋਵੇਗਾ ਅਤੇ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ ਅਤੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਨਿਯੁਕਤੀਆਂ ਦਾ ਪਾਰਟੀ ਨੂੰ ਲਾਭ ਮਿਲੇਗਾ।

ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤੇ ਗਏ ਆਗੂ
ਡਾ ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ ਹੈਪੀ, ਸੁਖਦੇਵ ਸਿੰਘ ਬਰਾੜ, ਵਿਨੋਦ ਕੁਮਾਰ ਬੋਦੀ, ਬਲਵਿੰਦਰ ਸਿੰਘ, ਸੁਖਦੀਪ ਸਿੰਘ ਢਿੱਲੋਂ, ਅਮਨਦੀਪ ਸਿੰਘ ਢਿੱਲੋਂ, ਪਲਵਿੰਦਰ ਸਿੰਘ ਢਿੱਲੋਂ, ਬੂਟਾ ਸਿੰਘ ਜੋਗਾਨੰਦ, ਸੁਖਮੰਦਰ ਸਿੰਘ ਬੋਬੀ, ਰਣਜੀਤ ਸਿੰਘ ਸਹੋਤਾ, ਗੁਰਮੀਤ ਸਿੰਘ ਢਿੱਲੋਂ, ਬਲਕਾਰ ਸਿੰਘ, ਅਸੀਮ ਸਿੰਗਲਾ, ਰਜਿੰਦਰ ਸਿੰਘ ਰਾਜੂ ਪਰਿੰਦਾ, ਰਜਿੰਦਰ ਸਿੰਘ ਗਿੱਲ, ਕਰਮਜੀਤ ਸਿੰਘ ਢਿੱਲੋਂ ਪੰਮਾ, ਸੁਰਜੀਤ ਸਿੰਘ, ਮਾਸਟਰ ਪ੍ਰਿਤਪਾਲ ਸਿੰਘ, ਮੇਜਰ ਸਿੰਘ, ਭੁਪਿੰਦਰ ਸਿੰਘ ਰਾਣਾ, ਸੁਖਦਰਸ਼ਨ ਸਿੰਘ ਮਾਨ, ਦੀਪਕ ਕੁਮਾਰ ਸਿੰਗਲਾ ਜੌਲੀ, ਰਾਧੇ ਸ਼ਾਮ ਬਾਂਸਲ, ਪਰਮਿੰਦਰ ਸਿੰਘ ਕੋਹਲੀ, ਪਰਮ ਮੋਹਿੰਦਰ ਸਿੰਘ ਢਿੱਲੋਂ, ਸੰਦੀਪ ਮਿੱਤਲ, ਕੰਵਰ ਯਾਦਵਿੰਦਰ ਸਿੰਘ, ਮੁਖਤਿਆਰ ਸਿੰਘ ਬਰਾੜ, ਸੁਮਿਤ ਕੁਮਾਰ ਬਿੰਟਾ, ਯਾਦਵਿੰਦਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਸ਼ੈਰੀ, ਰਾਜੇਸ਼ ਕੁਮਾਰ ਬੰਟੀ, ਸੁਰਜੀਤ ਸਿੰਘ ਗਾਲਾ, ਮਲਕੀਤ ਸਿੰਘ ਸਿੱਧੂ, ਗੁਰਮੀਤ ਸਿੰਘ, ਸ਼ਾਮ ਲਾਲ ਸ਼ਰਮਾ, ਅਸ਼ੋਕ ਕੁਮਾਰ ਬਾਂਸਲ, ਸਤਵੀਰ ਸਿੰਘ ਸੱਤੀ, ਹਰਬੰਸ ਸਿੰਘ, ਹਰਜਿੰਦਰ ਸਿੰਘ ਟੋਨੀ, ਬਲਜੀਤ ਸਿੰਘ ਬੱਲੀ, ਗੁਰਮੀਤ ਸਿੰਘ ਸਿੱਧੂ, ਬੰਤ ਸਿੰਘ ਸਿੱਧੂ, ਰਾਜਬਿੰਦਰ ਸਿੰਘ ਰਾਜਾ, ਬਲਜੀਤ ਸਿੰਘ, ਸੁਖਜਿੰਦਰ ਸਿੰਘ, ਗੌਰਵ ਸ਼ਰਮਾ, ਅਭੇ ਖਨਗਵਾਲ ਅਤੇ ਜਸਵਿੰਦਰ ਸਿੰਘ ਮਾਖਾ ਨੂੰ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਵਾਈਸ ਪ੍ਰਧਾਨਾਂ ਦੀ ਸੂਚੀ ਵਿੱਚ ਸ਼ਾਮਲ ਆਗੂ
ਇਸੇ ਤਰ੍ਹਾਂ ਹਰਭਜਨ ਸਿੰਘ, ਸੁਰਜੀਤ ਸਿੰਘ ਭੰਮਾ, ਦੁਪਿੰਦਰ ਸਿੰਘ ਢਿੱਲੋਂ, ਕ੍ਰਿਸ਼ਨ ਸਿੰਘ, ਧਰਮ ਸਿੰਘ, ਹਰਨਾਮ ਸਿੰਘ, ਜਸਕਰਨ ਸਿੰਘ ਮਾਨ, ਹਰਦਿਆਲ ਸਿੰਘ ਮਾਨ, ਕੁਲਵੰਤ ਸਿੰਘ ਦਿਉਣ, ਐਕਸੀਅਨ ਦਿਆਲ ਸਿੰਘ, ਜਗਜੀਤ ਸਿੰਘ, ਜਗਤਾਰ ਸਿੰਘ ਬਾਠ, ਅਮਨਪਾਲ ਸਿੰਘ ਸੇਖੋਂ, ਮੋਨੂ ਸ਼ਰਮਾ, ਹਰਮਹਿੰਦਰ ਸਿੰਘ ਗੋਲਡੀ, ਮਲਕੀਤ ਸਿੰਘ, ਹਰਪਾਲ ਸਿੰਘ ਭੂਰਾ, ਡਾ. ਧਾਲੀਵਾਲ, ਦਰਸ਼ਨ ਸਿੰਘ, ਗੁਰਬਚਨ ਸਿੰਘ ਖੁਬਣ, ਜਸਕਰਨ ਸਿੰਘ ਸਿੱਧੂ, ਮਾਸਟਰ ਜਰਨੈਲ ਸਿੰਘ ਵਿਰਕ, ਸੰਜੀਵ ਲਾਹੌਰੀ, ਲਛਮਣ ਸਿੰਘ ਢਿੱਲੋਂ, ਮੇਜਰ ਸਿੰਘ ਪ੍ਰਤਾਪ ਨਗਰ, ਮਿੱਠੂ ਸਿੰਘ ਮਾਨ, ਜਗਸੀਰ ਸਿੰਘ ਢਿੱਲੋਂ, ਸੁਖਪਾਲ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ ਖਾਲਸਾ, ਜਸਵੀਰ ਸਿੰਘ ਖਾਲਸਾ, ਦਰਸ਼ਨ ਸਿੰਘ, ਮੈਨੇਜਰ ਸਿੰਘ, ਪਰਵੀਨ ਕਾਲੀਆ, ਅਸ਼ੋਕ ਮਿੱਤਲ ਅਤੇ ਗੁਰਜੀਤ ਸਿੰਘ ਕਾਲਾ ਨੂੰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਜਨਰਲ ਸਕੱਤਰ ਵਜੋਂ ਇਨ੍ਹਾਂ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ
ਪਾਰਟੀ ਵੱਲੋਂ ਪਵਨ ਕੁਮਾਰ ਪੰਮਾ, ਗੁਰਪ੍ਰੀਤ ਸਿੰਘ ਬਰਾੜ, ਕੁਲਦੀਪ ਕਟਾਰੀਆ, ਅਜੀਤ, ਹਰਦੇਵ ਸਿੰਘ ਐਨਐਫਐਲ, ਗੁਰਚਰਨ ਸਿੰਘ ਢਿੱਲੋਂ, ਰਾਜਕਰਨ ਸਿੰਘ ਮਾਨ, ਜਗਜਿੰਦਰ ਸਿੰਘ ਨੌਰਥ ਸਟੇਟ, ਗੁਰਪ੍ਰੀਤ ਸਿੰਘ ਬੱਬੂ, ਗੁਰਸੇਵਕ ਸਿੰਘ ਚਹਿਲ, ਬਲਰਾਜ ਸਿੰਘ ਢਿੱਲੋਂ, ਨਨਿੰਦਰਜੀਤ ਸਿੰਘ ਸਿੱਧੂ, ਅਮੋਲਕ ਸਿੰਘ, ਮਨੋਜ ਵਰਮਾ, ਤਜਿੰਦਰ ਸੇਤੀਆ, ਅਮਨਦੀਪ ਸਿੰਘ ਲਾਡੀ, ਡਾ. ਸੁਖਜਿੰਦਰ ਸਿੰਘ ਘੁੰਮਣ, ਮੁਹੰਮਦ ਹੁਸੈਨ, ਤਰਸੇਮ ਸਿੰਘ, ਬੋਧ ਸ਼ਲਿੰਦਰ ਸਿੰਘ, ਜਗਮੀਤ ਸਿੰਘ ਔਲਖ, ਰਾਮਪਾਲ ਸਿੰਘ ਮਿੱਡੂਖੇੜਾ, ਅਨਿਲ ਕੁਮਾਰ ਯਾਦਵ, ਜਤਿੰਦਰਪਾਲ ਸਿੰਘ ਬੱਬੀ, ਜਸਵਿੰਦਰ ਸਿੰਘ ਸ਼ਰਮਾ ਹੈਪੀ, ਗੁਰਜੰਟ ਸਿੰਘ, ਅਮਨਜੋਤ ਸਿੰਘ, ਜਸਪਾਲ ਮੰਗਲਾ, ਗੁਰਚਰਨ ਦਾਸ, ਗੁਰਚਰਨ ਸਿੰਘ ਸੈਕਟਰੀ, ਸੁਖਮੰਦਰ ਸਿੰਘ, ਰਾਜੀਵ ਸ਼ਰਮਾ, ਰਾਜਕੁਮਾਰ, ਰਜਿੰਦਰ ਕੁਮਾਰ ਅਤੇ ਅਵਤਾਰ ਸਿੰਘ ਫੌਜੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਜੁਆਇੰਟ ਸਕੱਤਰਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ
ਇਸ ਤੋਂ ਇਲਾਵਾ ਯਾਦਵਿੰਦਰ ਸਿੰਘ ਮਾਹਣਾ, ਜਸਵੀਰ ਸਿੰਘ ਪਿੱਥੋ, ਪਵਨਜੀਤ ਪੰਮਾ, ਨੰਦ ਲਾਲ, ਕੁਲਵਿੰਦਰ ਸਿੰਘ ਵੜੈਚ, ਅਜੇ ਸ਼ਰਮਾ, ਅਰੁਣ ਕੁਮਾਰ ਸ਼ਰਮਾ, ਰੇਸ਼ਮ ਸਿੰਘ ਭਾਊ, ਗੁਰਬਖਸ਼ ਸਿੰਘ ਹਾਜੀ ਰਤਨ, ਸਾਬਕਾ ਐਮਸੀ ਸੁਖਦੇਵ ਸਿੰਘ ਗਿੱਲ ਅਤੇ ਪਵਨ ਕੁਮਾਰ ਪੋਨੀ ਨੂੰ ਪਾਰਟੀ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਆਗੂਆਂ ਅਨੁਸਾਰ ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਬਠਿੰਡਾ ਸ਼ਹਿਰੀ ਵਿੱਚ ਜਥੇਬੰਦਕ ਢਾਂਚੇ ਨੂੰ ਹੋਰ ਸਰਗਰਮ ਕਰਨਾ, ਵਰਕਰਾਂ ਦੀ ਭਾਗੀਦਾਰੀ ਵਧਾਉਣਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ।

ਇਹ ਵੀ ਪੜ੍ਹੋ 👉ਦਾਦੇ ਦੀ ਜਾਇਦਾਦ ’ਤੇ ਪੋਤੇ-ਪੋਤੀਆਂ ਦਾ ਹੱਕ ਹੈ ਜਾਂ ਨਹੀਂ? ਹਾਈ ਕੋਰਟ ਦਾ ਅਹਿਮ ਫ਼ੈਸਲਾ, ਜਾਣੋ ਪੂਰਾ ਕਾਨੂੰਨ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਦਾਦੇ ਦੀ ਜਾਇਦਾਦ ’ਤੇ ਪੋਤੇ-ਪੋਤੀਆਂ ਦਾ ਹੱਕ ਹੈ ਜਾਂ ਨਹੀਂ? ਹਾਈ ਕੋਰਟ ਦਾ ਅਹਿਮ ਫ਼ੈਸਲਾ, ਜਾਣੋ ਪੂਰਾ ਕਾਨੂੰਨ

ਮੋਦੀ ਸਰਕਾਰ ਖਿਲਾਫ ਸੜਕਾਂ ਤੇ ਕਾਂਗਰਸ, ਵੋਟ ਚੋਰੀ ਦੇ ਦੋਸ਼ਾਂ ਤਹਿਤ ਕੀਤਾ ਬਠਿੰਡਾ ਵਿੱਚ ਰੋਸ ਪ੍ਰਦਰਸ਼ਨ

Leave a Reply

Your email address will not be published. Required fields are marked *