AAP MLA ਨੂੰ ਪਾਰਟੀ ਵਿਚੋਂ ਕੱਢਣ ਤੋਂ ਬਾਅਦ ਟਿਕਟ ਦੇ ਦਾਅਵੇਦਾਰਾਂ ‘ਚ ਖਿੱਚੋਤਾਣ ਵਧੀ!

Maur Mandi News: ਬਠਿੰਡਾ ਜ਼ਿਲ੍ਹੇ ਦੇ ਹਲਕਾ ਮੋੜ ਮੰਡੀ ਤੋਂ ਆਪ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਾਰਟੀ ਵਿਚੋਂ ਮੁਅੱਤਲ ਕਰਨ ਤੋਂ ਬਾਅਦ ਟਿਕਟ ਦੇ ਦਾਅਵੇਦਾਰਾਂ ਵਿਚਕਾਰ ‘ਗੁੱਟਬੰਦੀ’ ਵਧਣ ਲੱਗੀ ਹੈ। ਪਹਿਲਾਂ ਹੀ ਵਿਧਾਇਕ ਦੇ ਮੁਕਾਬਲੇ ਜਿੱਥੇ ਇੱਕ ਗੁੱਟ ‘ਬਰਾਬਰ’ ਕੰਮ ਕਰ ਰਿਹਾ ਸੀ, ਉਥੇ ਹੁਣ ਅੱਧੀ ਦਰਜ਼ਨ ਤੋਂ ਵੱਧ ਆਗੂ ‘ਟਿਕਟ’ ਦੀ ਦੋੜ ਨੂੰ ਲੈ ਕੇ ਪੂਰੇ ਸਰਗਰਮ ਦਿਖਾਈ ਦੇ ਰਹੇ ਹਨ। ਇਹੀਂ ਨਹੀਂ, ਉਨ੍ਹਾਂ ਵੱਲੋਂ ਵੱਡੀਆਂ ਵੱਡੀਆਂ ਮੀਟਿੰਗਾਂ ਤੇ ਵੱਡੇ ਇਕੱਠ ਕਰਕੇ ਆਪਣੇ ਹੱਕ ਵਿਚ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸੇ ਕੜੀ ਤਹਿਤ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਜੋਧਪੁਰ ਤੋਂ ਜੇਤੂ ਰਹੇ ਆਪ ਦੇ ਸੀਨੀਅਰ ਆਗੂ ਬੂਟਾ ਸਿੰਘ ਸੰਦੋਹਾ ਵੱਲੋਂ ਅੱਜ ਵੀਰਵਾਰ ਨੂੰ ਆਪਣੇ ਪਿੰਡ ਨਜਦੀਕ ਇੱਕ ਪੈਲੇਸ ਵਿਚ ਵੱਡਾ ਇਕੱਠ ਰੱਖਿਆ ਗਿਆ ਹੈ।

ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਇਕੱਠ ਉੱਪਰ ਟਿਕਟ ਦੇ ਇੱਕ ਹੋਰ ਦਾਅਵੇਦਾਰ ਤੇ ਹਲਕਾ ਸੰਗਠਨ ਇੰਚਾਰਜ਼ ਨੇ ਅਸਿੱਧੇ ਢੰਗ ਨਾਲ ਇਤਰਾਜ਼ ਜਤਾਇਆ ਹੈ। ਵਿਧਾਇਕ ਦੇ ਪਿੰਡ ਨਾਲ ਸਬੰਧਤ ਸੀਨੀਅਰ ਆਪ ਆਗੂ ਰਣਜੀਤ ਸਿੰਘ ਮਠਾੜੁ ਨੇ ਇਸ ਸਬੰਧ ਵਿਚ ਆਪਣੇ ਸੋੱਸ਼ਲ ਮੀਡੀਆ ਅਤੇ ਹੋਰਨਾਂ ਗਰੁੱਪਾਂ ਵਿਚ ਇੱਕ ਪੋਸਟ ਪਾ ਕੇ ਦਾਅਵਾ ਕੀਤਾ ਹੈ ਕਿ ਬੂਟਾ ਸਿੰਘ ਸੰਦੋਹਾ ਵੱਲੋਂ ਰੱਖਿਆ ਹੋਇਆ ਇਕੱਠ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ, ਇਹ ਨਿੱਜੀ ਪ੍ਰੋਗਰਾਮ ਹੈ। ਇਸ ਸਬੰਧ ਵਿਚ ਜਦ ਸ: ਮਠਾੜੁ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ,‘‘ ਕੋਈ ਵੀ ਆਗੂ ਨਿੱਜ਼ੀ ਤੌਰ ‘ਤੇ ਇਕੱਠ ਜਾਂ ਪ੍ਰੋਗਰਾਮ ਕਰਨ ਲਈ ਅਜ਼ਾਦ ਹੈ ਪ੍ਰੰਤੂ ਇਹ ਪਾਰਟੀ ਵੱਲੋਂ ਆਯੋਜਿਤ ਪ੍ਰੋਗਰਾਮ ਨਹੀਂ ਸੀ, ਜਿਸਦੇ ਚੱਲਦੇ ਉਨ੍ਹਾਂ ਵੱਲੋਂ ਇਹ ਪੋਸਟ ਪਾਈ ਗਈ ਹੈ।”

ਦੂਜੇ ਪਾਸੇ ਬੂਟਾ ਸਿੰਘ ਸੰਦੋਹਾ ਨੇ ਇਸ ਪੋਸਟ ਉੱਪਰ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਕੰਮ ਕਰ ਰਹੇ ਹਨ ਤੇ ਇਸ ਪੋਸਟ ਸਬੰਧੀ ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਜਾਣੂ ਕਰਵਾ ਦਿੱਤਾ ਹੈ। ਗੌਰਤਲਬ ਹੈ ਕਿ ਇਸ ਹਲਕੇ ਵਿਚ ਆਪ ਦੇ ਅੱਧੀ ਦਰਜ਼ਨ ਤੋਂ ਵੱਧ ਟਿਕਟ ਦਾਅਵੇਦਾਰਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਜ਼ਦੀਕੀ ਮੰਨੇ ਜਾਂਦੇ ਯੂਥ ਆਗੂ ਰਾਜੂ ਢੱਡੇ, ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਨਜ਼ਦੀਕੀ ਸਿੱਪੀ ਭਾਕਰ, ਬਠਿੰਡਾ ਸ਼ਹਿਰੀ ਹਲਕੇ ਨਾਲ ਸਬੰਧਤ ਚੇਅਰਮੈਨ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਸੰਦੋਹਾ, ਵੂਮੈਂਨ ਕਮਿਸ਼ਨ ਦੀ ਉੱਪ ਚੇਅਰਮੈਨ ਰੁਪਿੰਦਰ ਕੌਰ ਗਿੱਲ, ਹਲਕਾ ਸੰਗਠਨ ਇੰਚਾਰਜ਼ ਰਣਜੀਤ ਸਿੰਘ ਮਠਾੜੂ, ਯੂਥ ਆਗੂ ਹਿੰਮਤ ਸਿੰਘ ਕੁੱਤੀਵਾਲ ਆਦਿ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਹਾਲਾਂਕਿ ਇੰਨ੍ਹਾਂ ਦਾਅਵੇਦਾਰਾਂ ਦੇ ਵਿਚਕਾਰ ਮੋੜ ਹਲਕੇ ਤੋਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਵੀ ਚੋਣ ਲੜਣ ਦੀ ਚਰਚਾ ਆਮ ਸੁਣਾਈ ਦਿੰਦੀ ਹੈ।

ਇਹ ਵੀ ਪੜ੍ਹੋ 👉ਨਹੀਂ ਰਹੇ ਦਿੱਗਜ ਅਦਾਕਾਰ Nana Patekar

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਮੁਅੱਤਲ DIG Harcharan Singh Bhullar ਦੀਆਂ ਵਧੀਆਂ ਮੁਸ਼ਕਲਾਂ, 8 ਲੱਖ ਦੀ ਰਿਸ਼ਵਤ ਵਾਲੇ ਕੇਸ ’ਚ ਵੱਡਾ ਮੋੜ!

10ਵੀਂ-12ਵੀਂ ਬੋਰਡ ਪ੍ਰੀਖਿਆ 2027 ਲਈ ਵੱਡੀ ਖ਼ਬਰ, ਸਰਕਾਰੀ ਸਕੂਲਾਂ ਲਈ ਵੀ ਸਖ਼ਤ ਹਦਾਇਤ

Leave a Reply

Your email address will not be published. Required fields are marked *