ਤੜਕਸਾਰ PRTC ਦੀ ਬੱਸ ਨੂੰ ਭਿਆਨਕ ਅੱ.ਗ ਲੱਗੀ; ਇਸ ਕਾਰਨ ਵਾਪਰੀ ਇਹ ਘਟਨਾ

Samana News: ਮੰਗਲਵਾਰ ਨੂੰ ਤੜਕਸਾਰ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ PRTC ਦੀ ਬੱਸ ਨੂੰ ਅਚਾਨਕ ਭਿਆਨਕ ਅੱ.ਗ ਲੱਗ ਗਈ। ਹਾਲਾਂਕਿ ਗਨੀਮਤ ਇਹ ਰਹੀ ਕਿ ਘਟਨਾ ਸਮੇਂ ਬੱਸ ਵਿਚ ਕੋਈ ਸਵਾਰੀ ਜਾਂ ਸਟਾਫ਼ ਮੌਜੂਦ ਨਹੀਂ ਸੀ। ਕਾਫ਼ੀ ਮੁਸ਼ੱਕਤ ਤੋਂ ਬਾਅਦ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਉੱਪਰ ਕਾਬੂ ਪਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਮੁਹਾਲੀ ਤੋਂ PRTC ਦੀ ਬੱਸ (ਨੰਬਰ PB13 BW-5795) ਸਮਾਣਾ ਵੱਲ ਜਾ ਰਹੀ ਸੀ। ਪ੍ਰੰਤੂ ਬੱਸ ਵਿਚ ਥੋੜਾ ਤਕਨੀਕੀ ਨੁਕਸਾਨ ਹੋਣ ਕਾਰਨ ਡਰਾਈਵਰ-ਕੰਢਕਟਰ ਨੇ ਬੱਸ ਵਿਚ ਸਵਾਰ ਸਵਾਰੀਆਂ ਨੂੰ ਪਾਤੜਾ ਬੱਸ ਅੱਡੇ ‘ਤੇ ਉਤਾਰ ਦਿੱਤਾ ਅਤੇ ਬੱਸ ਨੂੰ ਸੰਗਰੂਰ ਰੋਡ ਉੱਪਰ ਸਥਿਤ ਦੁਗਾਲ ਰੋਡ ‘ਤੇ ਇੱਕ ਪ੍ਰਾਈਵੇਟ ਵਰਕਸ਼ਾਪ ਤੋਂ ਠੀਕ ਕਰਵਾਉਣ ਲਈ ਲੈ ਆਏ। ਇਸ ਦੌਰਾਨ ਜਦ ਮੈਕੇਨਿਕ ਬੱਸ ਦੀ ਬੈਟਰੀ ਚੈੱਕ ਕਰ ਰਿਹਾ ਸੀ ਤਾਂ ਅਚਾਨਕ ਸਪਾਰਕ ਹੋ ਗਿਆ, ਜਿਸਦੇ ਨਾਲ ਅੱਗ ਲੱਗ ਗਈ, ਜੋਕਿ ਜਲਦ ਹੀ ਬੱਸ ਦੇ ਡੀਜਲ ਟੈਂਕ ਤੱਕ ਪੁੱਜ ਗਈ। ਜਿਸ ਕਾਰਨ ਬੱਸ ਨੂੰ ਭਿਆਨਕ ਅੱਗ ਲੱਗ ਗਈ ਤੇ ਫਾਈਰ ਬ੍ਰਿਗੇਡ ਨੂੰ ਸੂਚਿਤ ਕਰਨਾ ਪਿਆ। ਪ੍ਰੰਤੂ ਅੱਗ ਕਾਰਨ ਬੱਸ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਈ। ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਦੁਨੀਆਂ ‘ਚ ਆ ਗਈ ਨਵੀਂ ਬਿਮਾਰੀ, ਹਜ਼ਾਰਾਂ ਲੋਕਾਂ ਦੀ ਜਾਨ ਨੂੰ ਖ਼ਤਰਾ

ਹਾਈਕੋਰਟ ਵੱਲੋਂ CBI ਨੂੰ ਜਾਂਚ ਦੇਣ ਦੇ ਫੈਸਲੇ ਵਿਰੁਧ ਪੰਜਾਬ ਸਰਕਾਰ ਸੁਪਰੀਮ ਕੋਰਟ ਪੁੱਜੀ

Leave a Reply

Your email address will not be published. Required fields are marked *