DAV College Bathinda ਵਿਖੇ ਵਿਜੀਲੈਂਸ ਜਾਗਰੂਕਤਾ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ

Bathinda News:DAV College Bathinda ਵਿਖੇ ਐਨ.ਐਸ.ਐਸ. (NSS) ਯੂਨਿਟ ਅਤੇ ਪੋਸਟ-ਗ੍ਰੈਜੂਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਨੈਸ਼ਨਲ ਫਰਟੀਲਾਈਜ਼ਰਜ਼ ਲਿਮਿਟੇਡ (NFL), ਬਠਿੰਡਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਵਿਜੀਲੈਂਸ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦਾ ਮੁੱਖ ਵਿਸ਼ਾ “ਖੁਸ਼ਹਾਲੀ ਲਈ ਵਚਨਬੱਧਤਾ” ਸੀ, ਜਿਸ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਇੱਕ ਉੱਜਵਲ ਭਵਿੱਖ ਦੀ ਉਸਾਰੀ ਚੌਕਸੀ ਰਾਹੀਂ ਹੀ ਕੀਤੀ ਜਾਂਦੀ ਹੈ।ਇੰਜੀਨੀਅਰ ਅਖਿਲ ਅਗਰਵਾਲ (ਸੀਨੀਅਰ ਮੈਨੇਜਰ, ਚੌਕਸੀ/Vigilance, NFL) ਨੇ ਮੁੱਖ ਬੁਲਾਰੇ ਵਜੋਂ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਅਤੇ ਪੋਸਟ-ਗ੍ਰੈਜੂਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਵੱਲੋਂ ਇੰਜੀਨੀਅਰ ਅਖਿਲ ਅਗਰਵਾਲ, ਸ੍ਰੀ ਸੁਰੇਸ਼ ਖੰਡੇਲਵਾਲ ਅਤੇ ਉਨ੍ਹਾਂ ਦੀ NFL ਟੀਮ ਦਾ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਡਾ. ਕੁਸੁਮ ਗੁਪਤਾ ਅਤੇ ਐਨ.ਐਸ.ਐਸ. ਕੋਆਰਡੀਨੇਟਰਾਂ ਪ੍ਰੋ. ਅਮਿਤ ਕੁਮਾਰ ਸਿੰਗਲਾ ਅਤੇ ਡਾ. ਪ੍ਰਭਜੋਤ ਕੌਰ ਵੱਲੋਂ ਬੂਟੇ ਲਗਾ ਕੇ ਕੀਤੀ ਗਈ।ਇੰਜੀਨੀਅਰ ਅਖਿਲ ਅਗਰਵਾਲ ਨੇ ਵਿਦਿਆਰਥੀਆਂ ਨਾਲ ਟੈਕਸ ਅਦਾ ਕਰਨ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਟੈਕਸ ਦੇਸ਼ ਦੇ ਆਰਥਿਕ ਵਿਕਾਸ ਅਤੇ ਤਰੱਕੀ ਵਿੱਚ ਕਿਵੇਂ ਯੋਗਦਾਨ ਪਾਉਂਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਕਾਮਰਸ ਦੇ ਵਿਦਿਆਰਥੀਆਂ ਲਈ ਚੌਕਸੀ ਦਾ ਅਰਥ ਸਿਰਫ਼ ਗਲਤ ਕੰਮਾਂ ਦਾ ਪਤਾ ਲਗਾਉਣਾ ਹੀ ਨਹੀਂ ਹੈ, ਸਗੋਂ ਇਮਾਨਦਾਰੀ, ਜ਼ਿੰਮੇਵਾਰੀ, ਪਾਰਦਰਸ਼ਤਾ ਅਤੇ ਨੈਤਿਕ ਵਪਾਰਕ ਅਭਿਆਸਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਵੀ ਹੈ।

ਇਹ ਵੀ ਪੜ੍ਹੋ 👉ਪੰਜਾਬ ‘ਚ ਬੱਸ ਪਲਟਣ ਕਾਰਨ ਤਿੰਨ ਸਵਾਰੀਆਂ ਦੀ ਹੋਈ ਮੌ/ਤ, ਦਰਜਨ ਜਖਮੀ

ਇਹ ਕਦਰਾਂ-ਕੀਮਤਾਂ ਵਿਦਿਆਰਥੀਆਂ ਨੂੰ ਭਰੋਸੇਮੰਦ ਪੇਸ਼ੇਵਰ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਦੀਆਂ ਹਨ।ਸਮਾਗਮ ਦੇ ਅੰਤ ਵਿੱਚ, ਵਿਦਿਆਰਥੀਆਂ ਨੇ ਭ੍ਰਿਸ਼ਟਾਚਾਰ-ਮੁਕਤ ਸਮਾਜ ਦੀ ਸਥਾਪਨਾ ਲਈ ਕੰਮ ਕਰਨ ਦਾ ਪ੍ਰਣ ਲਿਆ।ਇਸ ਮੌਕੇ ‘ਤੇ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਨੌਜਵਾਨਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਪੋਸਟ-ਗ੍ਰੈਜੂਏਟ ਵਿਭਾਗ ਦੇ ਮੁਖੀ ਪ੍ਰੋ. ਵਿਕਾਸ ਕਾਟੀਆ, ਵਿਭਾਗ ਦੇ ਅਧਿਆਪਕਾਂ ਅਤੇ ਐਨ.ਐਸ.ਐਸ. ਕੋਆਰਡੀਨੇਟਰਾਂ ਪ੍ਰੋ. ਅਮਿਤ ਕੁਮਾਰ ਸਿੰਗਲਾ, ਡਾ. ਪ੍ਰਭਜੋਤ ਕੌਰ ਅਤੇ ਪ੍ਰੋ. ਰਾਮਿਲ ਗੁਪਤਾ ਦੇ ਯਤਨਾਂ ਦੀ ਸ਼ਲਾਘਾ ਕੀਤੀ।ਸਮਾਗਮ ਦੀ ਕਾਰਵਾਈ ਪ੍ਰੋ. ਅਮਿਤ ਕੁਮਾਰ ਸਿੰਗਲਾ ਵੱਲੋਂ ਚਲਾਈ ਗਈ ਅਤੇ ਧੰਨਵਾ ਇਸ ਮੌਕੇ ਪ੍ਰੋ: ਸੰਦੀਪ ਭਾਟੀਆ (ਵਾਈਸ-ਪ੍ਰਿੰਸੀਪਲ), ਡਾ: ਗੁਰਪ੍ਰੀਤ ਸਿੰਘ (ਰਜਿਸਟਰਾਰ), ਡਾ: ਸਤੀਸ਼ ਗਰੋਵਰ (ਬਰਸਰ), ਪ੍ਰੋ: ਅਮਨ ਮਲਹੋਤਰਾ, ਪ੍ਰੋ: ਮੀਤੂ ਵਧਵਾ, ਡਾ: ਕੁਸੁਮ ਗੁਪਤਾ, ਪ੍ਰੋ: ਮੋਨਿਕਾ ਭਾਟੀਆ ਅਤੇ ਪ੍ਰੋ: ਸੋਨੀਆ ਮੰਗਲਾ ਵੀ ਹਾਜ਼ਰ ਸਨ। ਇਸ ਮੌਕੇ ਪ੍ਰੋ: ਜੋਤੀ ਗੋਇਲ, ਪ੍ਰੋ: ਵਿਸ਼ੂ ਗਰਗ, ਪ੍ਰੋ: ਸ਼ਮਸ਼ੇਰ ਖ਼ਾਨ, ਪ੍ਰੋ: ਉਦਿਤ ਸ਼ਰਮਾ, ਪ੍ਰੋ: ਦਵਿੰਦਰ ਸ਼ਰਮਾ, ਪ੍ਰੋ: ਅਲਪਨਾ ਹਾਜਰਾ ਹਾਜ਼ਰ ਸਨ|

ਇਹ ਵੀ ਪੜ੍ਹੋ 👉Bathinda ‘ਚ ਸ਼ਰਾਬ ਦੇ ਠੇਕੇ ‘ਤੇ ਇੱਕ ਹੋਰ ਕ.ਤ.ਲ; ਸਾਬਕਾ ਸਰਪੰਚ ਨੂੰ ਕੁਹਾੜੀ ਨਾਲ ਵੱਢਿਆ..

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਸ਼ਰਾਬੀਆਂ ਨੂੰ ਲੱਗ ਗਈ ਮੌਜ..! ਸ਼ਰਾਬ ਹੋਵੇਗੀ ਸਸਤੀ

ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਲਈ ਭਾਕਿਯੂ ਉਗਰਾਹਾਂ ਨੇ ਫਿਰ ਘੇਰਿਆ ਡੀਸੀ ਦਫਤਰ

Leave a Reply

Your email address will not be published. Required fields are marked *