News Desk: ਕੀ ਤੁਹਾਡੇ ਘਰ ਦੀ ਕਿਸੇ ਕੰਧ ‘ਤੇ ਅਜੇ ਵੀ ਪੁਰਾਣਾ ਕੈਲੰਡਰ ਲਟਕਿਆ ਹੋਇਆ ਹੈ? ਜੇ ਹਾਂ, ਤਾਂ ਇੱਕ ਵਾਰ ਜ਼ਰੂਰ ਦੇਖ ਲਓ…ਇਹ ਵੀਡੀਓ, ਕਿਉਂਕਿ ਵਾਸਤੂ ਸ਼ਾਸਤਰ ਨਾਲ ਜੁੜੀਆਂ ਮਾਨਤਾਵਾਂ ਮੁਤਾਬਕ ਪੁਰਾਣੇ ਕੈਲੰਡਰ ਨੂੰ ਘਰ ਵਿੱਚ ਲਟਕਾ ਕੇ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਨਕਾਰਾਤਮਕਤਾ ਵਧ ਸਕਦੀ ਹੈ ਅਤੇ ਤਰੱਕੀ ਦੇ ਰਾਹ ਵਿੱਚ ਰੁਕਾਵਟਾਂ ਆ ਸਕਦੀਆਂ ਨੇ। ਪਰ ਗੱਲ ਸਿਰਫ਼ ਪੁਰਾਣੇ ਕੈਲੰਡਰ ਤੱਕ ਹੀ ਸੀਮਿਤ ਨਹੀਂ ਹੈ,ਕੈਲੰਡਰ ‘ਤੇ ਬਣੀ ਤਸਵੀਰ ਅਤੇ ਉਸਨੂੰ ਲਗਾਉਣ ਦੀ ਦਿਸ਼ਾ ਨੂੰ ਲੈ ਕੇ ਵੀ ਕਈ ਵਾਸਤੂ ਮਾਨਤਾਵਾਂ ਨੇ। ਆਓ ਜਾਣਦੇ ਹਾਂ ਪੂਰੀ ਗੱਲ। ਵਾਸਤੂ ਸ਼ਾਸਤਰ ਨਾਲ ਜੁੜੀਆਂ ਮਾਨਤਾਵਾਂ ਵਿੱਚ ਘਰ ਦੀਆਂ ਚੀਜ਼ਾਂ ਨੂੰ ਸਹੀ ਥਾਂ ਅਤੇ ਦਿਸ਼ਾ ਵਿੱਚ ਰੱਖਣ ਨੂੰ ਮਹੱਤਵ ਦਿੱਤਾ ਜਾਂਦਾ ਹੈ। ਪੁਰਾਣਾ ਕੈਲੰਡਰ ਬੀਤ ਚੁੱਕੇ ਸਮੇਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਸੇ ਕਰਕੇ ਵਾਸਤੂ ਮਾਨਤਾਵਾਂ ਅਨੁਸਾਰ ਘਰ ਜਾਂ ਦਫ਼ਤਰ ਵਿੱਚ ਪੁਰਾਣਾ ਕੈਲੰਡਰ ਲਟਕਿਆ ਰਹਿਣਾ ਤਰੱਕੀ ਵਿੱਚ ਰੁਕਾਵਟ ਦਾ ਕਾਰਨ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦਾ ਮਾਹੌਲ ਪ੍ਰਭਾਵਿਤ ਹੋ ਸਕਦਾ ਹੈ ਅਤੇ ਪਰਿਵਾਰ ਵਿੱਚ ਤਣਾਅ ਜਾਂ ਨਕਾਰਾਤਮਕਤਾ ਵਧ ਸਕਦੀ ਹੈ। ਇਸ ਲਈ ਜੇ ਨਵਾਂ ਸਾਲ ਸ਼ੁਰੂ ਹੋ ਗਿਆ ਹੈ ਅਤੇ ਪੁਰਾਣਾ ਕੈਲੰਡਰ ਅਜੇ ਵੀ ਕੰਧ ‘ਤੇ ਲਟਕ ਰਿਹਾ ਹੈ, ਤਾਂ ਵਾਸਤੂ ਦੀਆਂ ਇਨ੍ਹਾਂ ਮਾਨਤਾਵਾਂ ਨੂੰ ਮੰਨਣ ਵਾਲੇ ਲੋਕ ਇਸਨੂੰ ਹਟਾਉਣ ਦੀ ਸਲਾਹ ਦਿੰਦੇ ਨੇ।ਹੁਣ ਇੱਕ ਹੋਰ ਦਿਲਚਸਪ ਗੱਲ। ਵਾਸਤੂ ਮਾਨਤਾਵਾਂ ਅਨੁਸਾਰ ਸਿਰਫ਼ ਕੈਲੰਡਰ ਪੁਰਾਣਾ ਹੋਣਾ ਹੀ ਨਹੀਂ, ਉਸ ‘ਤੇ ਬਣੀਆਂ ਤਸਵੀਰਾਂ ਵੀ ਮਹੱਤਵ ਰੱਖਦੀਆਂ ਨੇ। ਕਿਹਾ ਜਾਂਦਾ ਹੈ ਕਿ ਕੈਲੰਡਰ ‘ਤੇ—ਹਿੰਸਕ ਜਾਨਵਰਾਂ ਦੀਆਂ ਤਸਵੀਰਾਂ, ਰੋਂਦੇ ਜਾਂ ਉਦਾਸ ਚਿਹਰੇ, ਜੰਗ ਦੇ ਦ੍ਰਿਸ਼ ਜਾਂ ਬਹੁਤ ਨਕਾਰਾਤਮਕ ਤਸਵੀਰਾਂ ਨਹੀਂ ਹੋਣੀਆਂ ਚਾਹੀਦੀਆਂ। ਮਾਨਤਾ ਹੈ ਕਿ ਅਜਿਹੀਆਂ ਤਸਵੀਰਾਂ ਘਰ ਦੇ ਮਾਹੌਲ ਵਿੱਚ Negativity ਵਧਾ ਸਕਦੀਆਂ ਨੇ। ਇਸ ਲਈ ਨਵਾਂ ਕੈਲੰਡਰ ਖਰੀਦਦੇ ਸਮੇਂ ਵੀ ਤਸਵੀਰ ਦੀ ਚੋਣ ਨੂੰ ਲੈ ਕੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਸਭ ਤੋਂ ਵੱਡਾ ਸਵਾਲ—ਪੁਰਾਣਾ ਕੈਲੰਡਰ ਹਟਾ ਦਿੱਤਾ, ਪਰ ਨਵਾਂ ਕੈਲੰਡਰ ਕਿੱਥੇ ਲਗਾਈਏ? ਵਾਸਤੂ ਨਾਲ ਜੁੜੀਆਂ ਮਾਨਤਾਵਾਂ ਅਨੁਸਾਰ ਪੂਰਬ ਦਿਸ਼ਾ ਨੂੰ ਕੈਲੰਡਰ ਲਈ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪੂਰਬ ਦਿਸ਼ਾ ਵਿੱਚ ਕੈਲੰਡਰ ਲਗਾਉਣ ਨਾਲ ਕਰੀਅਰ ਅਤੇ ਕਾਰੋਬਾਰ ਵਿੱਚ ਤਰੱਕੀ ਦੇ ਮੌਕੇ ਵਧਣ ਦੀ ਮਾਨਤਾ ਹੈ। ਇਸ ਤੋਂ ਇਲਾਵਾ ਉੱਤਰ ਦਿਸ਼ਾ ਨੂੰ ਵੀ ਕੈਲੰਡਰ ਲਈ ਢੁਕਵਾਂ ਮੰਨਿਆ ਜਾਂਦਾ ਹੈ। ਵਾਸਤੂ ਮਾਨਤਾਵਾਂ ਵਿੱਚ ਉੱਤਰ ਦਿਸ਼ਾ ਦਾ ਸਬੰਧ ਕੁਬੇਰ ਦੇਵ ਨਾਲ ਜੋੜਿਆ ਜਾਂਦਾ ਹੈ। ਇਸ ਲਈ ਮੰਨਿਆ ਜਾਂਦਾ ਹੈ ਕਿ ਉੱਤਰ ਦਿਸ਼ਾ ਵਿੱਚ ਕੈਲੰਡਰ ਲਗਾਉਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਣ ਅਤੇ ਧਨ ਦੇ ਨਵੇਂ ਮੌਕੇ ਬਣਨ ਵਿੱਚ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ।ਹੁਣ ਇੱਕ ਹੋਰ ਦਿਲਚਸਪ ਗੱਲ। ਵਾਸਤੂ ਮਾਨਤਾਵਾਂ ਅਨੁਸਾਰ ਸਿਰਫ਼ ਕੈਲੰਡਰ ਪੁਰਾਣਾ ਹੋਣਾ ਹੀ ਨਹੀਂ, ਉਸ ‘ਤੇ ਬਣੀਆਂ ਤਸਵੀਰਾਂ ਵੀ ਮਹੱਤਵ ਰੱਖਦੀਆਂ ਨੇ। ਕਿਹਾ ਜਾਂਦਾ ਹੈ ਕਿ ਕੈਲੰਡਰ ‘ਤੇ—ਹਿੰਸਕ ਜਾਨਵਰਾਂ ਦੀਆਂ ਤਸਵੀਰਾਂ, ਰੋਂਦੇ ਜਾਂ ਉਦਾਸ ਚਿਹਰੇ, ਜੰਗ ਦੇ ਦ੍ਰਿਸ਼ ਜਾਂ ਬਹੁਤ ਨਕਾਰਾਤਮਕ ਤਸਵੀਰਾਂ ਨਹੀਂ ਹੋਣੀਆਂ ਚਾਹੀਦੀਆਂ। ਮਾਨਤਾ ਹੈ ਕਿ ਅਜਿਹੀਆਂ ਤਸਵੀਰਾਂ ਘਰ ਦੇ ਮਾਹੌਲ ਵਿੱਚ Negativity ਵਧਾ ਸਕਦੀਆਂ ਨੇ। ਇਸ ਲਈ ਨਵਾਂ ਕੈਲੰਡਰ ਖਰੀਦਦੇ ਸਮੇਂ ਵੀ ਤਸਵੀਰ ਦੀ ਚੋਣ ਨੂੰ ਲੈ ਕੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਸਭ ਤੋਂ ਵੱਡਾ ਸਵਾਲ—ਪੁਰਾਣਾ ਕੈਲੰਡਰ ਹਟਾ ਦਿੱਤਾ, ਪਰ ਨਵਾਂ ਕੈਲੰਡਰ ਕਿੱਥੇ ਲਗਾਈਏ? ਵਾਸਤੂ ਨਾਲ ਜੁੜੀਆਂ ਮਾਨਤਾਵਾਂ ਅਨੁਸਾਰ ਪੂਰਬ ਦਿਸ਼ਾ ਨੂੰ ਕੈਲੰਡਰ ਲਈ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪੂਰਬ ਦਿਸ਼ਾ ਵਿੱਚ ਕੈਲੰਡਰ ਲਗਾਉਣ ਨਾਲ ਕਰੀਅਰ ਅਤੇ ਕਾਰੋਬਾਰ ਵਿੱਚ ਤਰੱਕੀ ਦੇ ਮੌਕੇ ਵਧਣ ਦੀ ਮਾਨਤਾ ਹੈ। ਇਸ ਤੋਂ ਇਲਾਵਾ ਉੱਤਰ ਦਿਸ਼ਾ ਨੂੰ ਵੀ ਕੈਲੰਡਰ ਲਈ ਢੁਕਵਾਂ ਮੰਨਿਆ ਜਾਂਦਾ ਹੈ। ਵਾਸਤੂ ਮਾਨਤਾਵਾਂ ਵਿੱਚ ਉੱਤਰ ਦਿਸ਼ਾ ਦਾ ਸਬੰਧ ਕੁਬੇਰ ਦੇਵ ਨਾਲ ਜੋੜਿਆ ਜਾਂਦਾ ਹੈ। ਇਸ ਲਈ ਮੰਨਿਆ ਜਾਂਦਾ ਹੈ ਕਿ ਉੱਤਰ ਦਿਸ਼ਾ ਵਿੱਚ ਕੈਲੰਡਰ ਲਗਾਉਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਣ ਅਤੇ ਧਨ ਦੇ ਨਵੇਂ ਮੌਕੇ ਬਣਨ ਵਿੱਚ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਇਹ ਵੀ ਪੜ੍ਹੋ 👉ਕਰਮਚਾਰੀਆਂ ਦੇ ਖਾਤਿਆਂ ‘ਚ ਆਉਣਗੇ ਬੋਨਸ ਦੇ 32,000 ਰੁਪਏ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
