ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ

Bathinda News : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਲਾਲਚ ਬੁਰੀ ਬਲਾ ਹੈ, ਇਸ ਕਹਾਵਤ ਨੂੰ ਬਠਿੰਡਾ ਵਿਚ ਇੱਕ ਨੌਜਵਾਨ ਨੇ ਸੱਚ ਕਰ ਦਿੱਤਾ। ਕਹਾਣੀ ਇਸ ਤਰ੍ਹਾਂ ਦੀ ਹੈ ਕਿ ਕੁੱਝ ਦਿਨ ਪਹਿਲਾਂ ਸਥਾਨਕ ਪਾਵਰ ਹਾਊਸ ਰੋਡ ‘ਤੇ ਸਥਿਤ ਕ੍ਰਿਸ਼ਨਾ ਹਸਪਤਾਲ ਵਿੱਚੋ ਕਰੀਬ 10 ਦਿਨ ਪਹਿਲਾ ਬਾਥਰੂਮ ਵਿੱਚੋ ਟੂਟੀਆਂ ਚੋਰੀ ਕਰ ਲਈਆਂ ਸਨ। ਜਿਸਦਾ ਮੌਕੇ ‘ਤੇ ਪਤਾ ਨਾ ਲੱਗਣ ‘ਤੇ ਚੋਰ ਕਾਬੂ ਨਾ ਆ ਸਕੇ। ਪ੍ਰੰਤੂ ਇਸ ਦੌਰਾਨ 02.10.26 ਨੂੰ ਮੁੜ ਇਹ ਕਥਿਤ ਚੋਰ, ਜਿਸਦੀ ਪਹਿਚਾਣ ਹਰਭਗਵਾਨ ਵਾਸੀ ਧੋਬੀਆਣਾ ਬਸਤੀ ਬਠਿੰਡਾ ਦੇ ਤੌਰ ‘ਤੇ ਹੋਈ ਹੈ, ਫਿਰ ਦੁਬਾਰਾ ਚੋਰੀ ਕਰਨ ਆਇਆ।ਲੇਕਿਨ ਪਹਿਲਾਂ ਤੋਂ ਹੀ ‘ਅਲਰਟ ਮੋਡ’ ਉੱਪਰ ਚੱਲ ਰਹੇ ਹਸਪਤਾਲ ਦੇ ਸਟਾਫ਼ ਤੇ ਪ੍ਰਬੰਧਕਾਂ ਨੇ ਉਸਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਦੀ ਪੁਛਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਹਰਭਗਵਾਨ ਚੋਰੀ ਕਰਕੇ ਅੱਗੇ ਸਮਾਨ ਦੋਸ਼ੀ ਜੰਗੀਰ ਸਿੰਘ ਨੂੰ ਵੇਚਦਾ ਹੈ। ਜਿਸਦੇ ਆਧਾਰ ‘ਤੇ ਪੁਲਿਸ ਨੇ ਜੰਗੀਰ ਸਿੰਘ ਵਾਸੀ ਗੋਬਿੰਦਪੁਰਾ ਨੂੰ ਵੀ ਇਸ ਕੇਸ ਵਿਚ ਨਾਮਜਦ ਕਰ ਲਿਆ। ਇਸ ਘਟਨਾ ਦੀ ਸ਼ਹਿਰ ਵਿਚ ਚਰਚਾ ਹੈ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਚਾਵਲਾ ਬਲਾਤਕਾਰ ਕਾਂਡ; ਆਮ ਆਦਮੀ ਪਾਰਟੀ ਨੇ ਵਲਟੋਹਾ ਤੇ ਬਹਿਰੀਨ ਵਾਲੀ ਬੀਬੀ ਦੀ ਆਡੀਓ ਕੀਤੀ ਜਾਰੀ !

CM Mann ਨਾਲ ਮੀਟਿੰਗ ਮਾਮਲੇ ‘ਚ ਸਪਸ਼ਟੀਕਰਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ ਬਾਬਾ ਲੱਖਾ ਸਿੰਘ

Leave a Reply

Your email address will not be published. Required fields are marked *