ਖੇਡਾਂ ਵਤਨ ਪੰਜਾਬ ਦੀਆਂ 2026;ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਖੇਡ ਨੀਤੀ ਨੂੰ ਮਿਲ ਰਿਹਾ ਹੁੰਗਾਰਾ

ਬਠਿੰਡਾ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਵਿਖਾਇਆ ਦਮ
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਬੰਧ, ਖਿਡਾਰੀਆਂ ਲਈ ਦੁਪਹਿਰ ਦੇ ਭੋਜ਼ਨ ਦਾ ਵਿਸ਼ੇਸ਼ ਇੰਤਜ਼ਾਮ
Bathinda News:ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰੁਪਿੰਦਰ ਸਿੰਘ ਬਰਾੜ ਦੀ ਵਿਸ਼ੇਸ਼ ਅਗਵਾਈ ਵਿੱਚ ਮੁਕਾਬਲੇ ਸੁਚੱਜੇ ਢੰਗ ਨਾਲ ਕਰਵਾਏ ਜਾ ਰਹੇ ਹਨ। ਖਿਡਾਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਲਈ ਪੌਸ਼ਟਿਕ ਦੁਪਹਿਰ ਦੇ ਭੋਜ਼ਨ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਦੀ ਭਾਗੀਦਾਰਾਂ ਅਤੇ ਕੋਚਾਂ ਵੱਲੋਂ ਸ਼ਲਾਘਾ ਕੀਤੀ ਗਈ।ਅੱਜ ਹੋਏ ਮੁਕਾਬਲਿਆਂ ਵਿੱਚ ਤੈਰਾਕੀ, ਹੈਂਡਬਾਲ, ਲਾਅਨ ਟੈਨਿਸ, ਖੋ-ਖੋ, ਬੈਡਮਿੰਟਨ ਅਤੇ ਕਬੱਡੀ ਦੇ ਮੁਕਾਬਲੇ ਖਾਸ ਆਕਰਸ਼ਣ ਦਾ ਕੇਂਦਰ ਰਹੇ। ਤੈਰਾਕੀ ਵਿੱਚ ਅੰਡਰ-21 ਲੜਕੀਆਂ ਦੇ 50 ਮੀਟਰ ਅਤੇ 100 ਮੀਟਰ ਫਰੀ ਸਟਾਈਲ ਮੁਕਾਬਲਿਆਂ ਵਿੱਚ ਨਵਨੀਤ ਕੌਰ ਨੇ ਦੋਵੇਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਸ਼ਾਨਦਾਰ ਫਾਰਮ ਬਰਕਰਾਰ ਰੱਖੀ। ਤ੍ਰਿਪਤੀ ਸ਼ਰਮਾ ਨੇ ਦੋਵੇਂ ਮੁਕਾਬਲਿਆਂ ਵਿੱਚ ਦੂਜਾ, ਜਦਕਿ ਮਹਿਕਦੀਪ ਕੌਰ ਸਿੱਧੂ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-17 ਲੜਕੀਆਂ ਦੀ ਤੈਰਾਕੀ ਵਿੱਚ ਗੁਰਸੀਰਤ ਕੌਰ ਨੇ 200 ਮੀਟਰ ਬ੍ਰੈਸਟ ਸਟਰੋਕ ਅਤੇ 400 ਮੀਟਰ ਫਰੀ ਸਟਾਈਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਤਹਿਜੀਬ ਕੌਰ ਨੇ 100 ਮੀਟਰ ਬ੍ਰੈਸਟ ਸਟਰੋਕ ਵਿੱਚ ਪਹਿਲਾ ਅਤੇ 50 ਮੀਟਰ ਬ੍ਰੈਸਟ ਸਟਰੋਕ ਵਿੱਚ ਦੂਜਾ ਸਥਾਨ ਹਾਸਲ ਕੀਤਾ। 50 ਮੀਟਰ ਫਰੀ ਸਟਾਈਲ ਵਿੱਚ ਛਵੀ ਵਰਮਾ ਨੇ ਪਹਿਲਾ, ਜਦਕਿ 100 ਮੀਟਰ ਫਰੀ ਸਟਾਈਲ ਵਿੱਚ ਪ੍ਰਾਂਜਲ ਪਹਿਲੇ ਅਤੇ ਛਵੀ ਵਰਮਾ ਦੂਜੇ ਸਥਾਨ ‘ਤੇ ਰਹੀ। 200 ਮੀਟਰ ਫਰੀ ਸਟਾਈਲ ਵਿੱਚ ਮਨਸੀਰਤ ਕੌਰ ਪਹਿਲੇ ਅਤੇ ਪ੍ਰਾਂਜਲ ਦੂਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ 21-30 ਸਾਲ ਵਰਗ ਵਿੱਚ ਜਸਨਦੀਪ ਕੌਰ ਨੇ 50 ਅਤੇ 100 ਮੀਟਰ ਬ੍ਰੈਸਟ ਸਟਰੋਕ ਦੋਵੇਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਹੈਂਡਬਾਲ ਅੰਡਰ-14 ਲੜਕੀਆਂ ਵਿੱਚ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰੁਲਦੂ ਸਿੰਘ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਵਿੱਚ ਵੀ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਜੇਤੂ ਰਹਿੰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਝੁੰਬਾ ਨੇ ਦੂਜਾ ਅਤੇ ਮਹਿਤਾ ਨੇ ਤੀਜਾ ਸਥਾਨ ਹਾਸਲ ਕੀਤਾ।ਲਾਅਨ ਟੈਨਿਸ ਅੰਡਰ-17 ਲੜਕੀਆਂ ਵਿੱਚ ਨਵਿਆ (ਖਾਲਸਾ ਸਕੂਲ ਬਠਿੰਡਾ) ਨੇ ਪਹਿਲਾ, ਬਿਸਮਨਪ੍ਰੀਤ ਕੌਰ (ਗੁਰੂ ਨਾਨਕ ਸਕੂਲ ਬਠਿੰਡਾ) ਨੇ ਦੂਜਾ ਅਤੇ ਅਸ਼ੀਸ ਕੌਰ (ਸੇਂਟ ਜੇਵੀਅਰ ਸਕੂਲ ਰਾਮਪੁਰਾ) ਨੇ ਤੀਜਾ ਸਥਾਨ ਹਾਸਲ ਕੀਤਾ। 21-30 ਵਰਗ ਵਿੱਚ ਗੁਰਲੀਨ ਕੌਰ ਪਹਿਲੇ ਅਤੇ ਗੁਰਮਨ ਕੌਰ ਦੂਜੇ ਸਥਾਨ ‘ਤੇ ਰਹੀ।ਖੋ-ਖੋ ਅੰਡਰ-21 ਲੜਕਿਆਂ ਵਿੱਚ ਬਠਿੰਡਾ-ਏ ਨੇ ਪਹਿਲਾ ਅਤੇ ਗੋਨਿਆਣਾ-ਏ ਨੇ ਦੂਜਾ ਸਥਾਨ ਹਾਸਲ ਕੀਤਾ। 21-30 ਵਰਗ ਵਿੱਚ ਤਲਵੰਡੀ ਸਾਬੋ-ਬੀ ਨੇ ਪਹਿਲਾ ਅਤੇ ਤਲਵੰਡੀ ਸਾਬੋ-ਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਬੈਡਮਿੰਟਨ 41-50 ਸਾਲ ਲੜਕੀਆਂ ਵਰਗ ਵਿੱਚ ਨਵਦੀਪ ਕੌਰ ਨੇ ਪਹਿਲਾ, ਦੀਪਾ ਖੱਟੜ ਨੇ ਦੂਜਾ ਅਤੇ ਪ੍ਰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 51-60 ਵਰਗ ਵਿੱਚ ਜਗਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕਬੱਡੀ ਨੈਸ਼ਨਲ ਅੰਡਰ-17 ਲੜਕੀਆਂ ਵਿੱਚ ਕੋਟਲੀ ਖੁਰਦ ਨੇ ਪਹਿਲਾ, ਸੇਖਪੁਰਾ ਨੇ ਦੂਜਾ ਅਤੇ ਲਹਿਰਾ ਮੁਹੱਬਤ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਅੰਡਰ-21 ਲੜਕੀਆਂ ਵਿੱਚ ਨਥਾਣਾ ਨੇ ਪਹਿਲਾ, ਡੇਰਾ ਬਾਬਾ ਮਸਤ ਰਾਮ ਵਿਰਕ ਕਲਾਂ ਨੇ ਦੂਜਾ ਅਤੇ ਫੂਲ-ਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜ਼ਿਲ੍ਹਾ ਖੇਡ ਪ੍ਰਸ਼ਾਸਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀ ਅਗਲੇ ਪੜਾਅ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿੱਚ ਆਪਣਾ ਹੁਨਰ ਵਿਖਾਉਣਗੇ। ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦੇ ਉਤਸ਼ਾਹ, ਅਨੁਸ਼ਾਸਨ ਅਤੇ ਦਰਸ਼ਕਾਂ ਦੀ ਭਰਪੂਰ ਹਾਜ਼ਰੀ ਨੇ ਖੇਡ ਮੇਲੇ ਦੇ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਅਕਾਲੀ ਦਲ ਵਿਚੋਂ ਬਰਖਾਸਤ ਰੂਪ ਕੌਰ ਸੰਧੂ ਨੂੰ ਧਮਕੀਆਂ ਮਿਲਣ ਤੋਂ ਬਾਅਦ ਮਿਲੀ ਪੁਲਿਸ ਸੁਰੱਖਿਆ

ਬਹੁਕਰੋੜੀ ਡਰੱਗਜ਼ ਮਾਮਲੇ ‘ਚ ਬਿਕਰਮ ਮਜੀਠੀਆ SIT ਵੱਲੋਂ ਮੁੜ ਤਲਬ

Leave a Reply

Your email address will not be published. Required fields are marked *