SSD Girls College ਵਿਖੇ ਰਾਸ਼ਟਰੀ ਪੋਸ਼ਣ ਮਹੀਨਾ ਅਤੇ ਵਿਸ਼ਵ ਦਿਲ ਦਿਵਸ ਮਨਾਇਆ

Bathinda News:ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐੱਸ.ਐੱਸ.ਡੀ. ਗਰਲਜ਼ ਕਾਲਜ, ਬਠਿੰਡਾ ਦੇ ਹੋਮ ਮੈਨੇਜਮੈਂਟ ਅਤੇ ਹੋਮ ਸਾਇੰਸ ਵਿਭਾਗ ਵੱਲੋਂ ਰਾਸ਼ਟਰੀ ਪੋਸ਼ਣ ਮਹੀਨੇ ਅਤੇ ਵਿਸ਼ਵ ਦਿਲ ਦਿਵਸ ਮੌਕੇ ਵਿਦਿਆਰਥਣਾਂ ਵਿੱਚ ਸੰਤੁਲਿਤ ਖੁਰਾਕ, ਸਿਹਤਮੰਦ ਜੀਵਨ-ਸ਼ੈਲੀ ਅਤੇ ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੌਕੇ ਕੁਕਿੰਗ ਮੁਕਾਬਲਾ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਕੁਕਿੰਗ ਮੁਕਾਬਲੇ ਵਿੱਚ ਵਿਦਿਆਰਥਣਾਂ ਨੇ ਪੋਸ਼ਟਿਕ ਪਕਵਾਨ, ਬੇਕਰੀ ਉਤਪਾਦ ਅਤੇ ਪੇਅ ਪਦਾਰਥਾਂ ਦੀਆਂ ਸ਼੍ਰੇਣੀਆਂ ਵਿੱਚ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਕੁਕਿੰਗ ਮੁਕਾਬਲੇ ਦੀ ਜੱਜ ਡਾ. ਮਨੀਸ਼ਾ ਭਟਨਾਗਰ ਸਨ। ਪੋਸਟਰ ਮੇਕਿੰਗ ਮੁਕਾਬਲੇ ਦੀ ਜੱਜਮੈਂਟ ਡਾ. ਪੋਮੀ ਬਾਂਸਲ, ਵਾਈਸ ਪ੍ਰਿੰਸੀਪਲ ਅਤੇ ਡਾ. ਤਰੁ ਮਿੱਤਲ, ਰਜਿਸਟਰਾਰ ਵੱਲੋਂ ਕੀਤੀ ਗਈ। ਇਸ ਮੌਕੇ ਸ਼੍ਰੀਮਤੀ ਰਸ਼ਮੀ ਤੇਵਾਰੀ ਅਤੇ ਡਾ. ਅੰਜੂ ਗਰਗ ਨੇ ਵੀ ਆਪਣੀ ਮੌਜੂਦਗੀ ਨਾਲ ਵਿਦਿਆਰਥਣਾਂ ਦਾ ਉਤਸ਼ਾਹ ਵਧਾਇਆ।ਪੋਸਟਰ ਮੁਕਾਬਲੇ ਦੇ ਵਿਸ਼ੇ “ਪੋਸ਼ਣ ਦੀ ਤਾਕਤ” ਅਤੇ “ਸਿਹਤਮੰਦ ਦਿਲ” ਰਹੇ। ਸਮਾਗਮ ਰਾਹੀਂ “Health, Nutrition & Heart Care” ਦਾ ਸੰਦੇਸ਼ ਦਿੰਦਿਆਂ ਪੋਸ਼ਟਿਕ ਖੁਰਾਕ, ਨਿਯਮਿਤ ਸਰੀਰਕ ਗਤੀਵਿਧੀ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।ਸ਼੍ਰੀਮਤੀ ਨੇਹਾ ਭੰਡਾਰੀ, ਮੁਖੀ, ਹੋਮ ਮੈਨੇਜਮੈਂਟ ਅਤੇ ਹੋਮ ਸਾਇੰਸ ਵਿਭਾਗ, ਅਤੇ ਡਾ. ਜੋਤੀ, ਅਸਿਸਟੈਂਟ ਪ੍ਰੋਫੈਸਰ, ਹੋਮ ਸਾਇੰਸ, ਨੇ ਗਤੀਵਿਧੀਆਂ ਦਾ ਸੰਚਾਲਨ ਕੀਤਾ।
ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਸਿਹਤਮੰਦ ਖੁਰਾਕ ਅਤੇ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿਹਤਮੰਦ ਵਿਦਿਆਰਥੀ, ਸਿਹਤਮੰਦ ਪਰਿਵਾਰ ਅਤੇ ਸਿਹਤਮੰਦ ਰਾਸ਼ਟਰ ਦੀ ਨੀਂਹ ਹਨ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਸਰਹੱਦ ਪਾਰੋਂ ਤਸਕਰੀ ਲਈ ਅਮਰੂਦਾਂ ਦੇ ਬਾਗ਼ ਦੀ ਵਰਤੋਂ ਕਰ ਰਹੇ ਤਿੰਨ ਮੁਲਜ਼ਮ 2 ਏਕੇ ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਅਕਾਲੀ ਦਲ ਵਿਚੋਂ ਬਰਖਾਸਤ ਰੂਪ ਕੌਰ ਸੰਧੂ ਨੂੰ ਧਮਕੀਆਂ ਮਿਲਣ ਤੋਂ ਬਾਅਦ ਮਿਲੀ ਪੁਲਿਸ ਸੁਰੱਖਿਆ

Leave a Reply

Your email address will not be published. Required fields are marked *