Bathinda News:ਅੱਜ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕੱਤਰਤਾ ਕੀਤੀ ਗਈ ਅਤੇ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਵੱਲੋਂ ਮੋੜਿਆ ਕਿਤਾਬ ਦਾ ਪੰਨਾ ਮੁੜ ਤੋਂ ਖੋਲ੍ਹਣ ਦੀ ਲੋੜ ਹੈ। ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਹਰੇ ਨੂੰ ਬੁਲੰਦ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। ਸ਼ਹੀਦ ਭਗਤ ਸਿੰਘ ਨੇ ਕਿਹਾ ਹੈ ਕਿ ਸਾਡੀ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਕੌਮਾਂ ਹੱਥੋਂ ਕੌਮਾਂ ਦੀ ਲੁੱਟ ਮੁਕੰਮਲ ਤੌਰ ਤੇ ਖਤਮ ਨਹੀਂ ਹੁੰਦੀ। ਸਾਮਰਾਜਵਾਦ ਅੱਜ ਪੂਰੀ ਦੁਨੀਆਂ ਉਪਰ ਕਿਰਤੀ ਲੋਕਾਂ ਦਾ ਮੁੱਖ ਦੁਸ਼ਮਣ ਹੈ। ਸਾਮਰਾਜ ਆਪਣੀ ਲੁੱਟ ਅਤੇ ਮੁਨਾਫਿਆਂ ਲਈ ਨਿਹੱਕੀ ਜੰਗਾਂ ਲਾਉਂਦਾ ਹੈ। ਇਸ ਵਿਰੁੱਧ ਨਾਬਰੀ ਦਾ ਪ੍ਰਤੀਕ ਹੈ ਸਾਡਾ ਮਹਿਬੂਬ ਸ਼ਹੀਦ।
ਇਹ ਵੀ ਪੜ੍ਹੋ ਬਹਿਰੀਨ ਵਾਲੀ ‘ਬੀਬੀ’ ਨੇ ਅਕਾਲੀ ਦਲ(ਬਾਦਲ) ਤੇ ਸ਼੍ਰੋਮਣੀ ਕਮੇਟੀ ਨੂੰ ਕਸੂਤਾ ਫ਼ਸਾਇਆ, ਦੇਖੋ ਵੀਡੀਓ
ਅੱਜ ਭਾਰਤ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨਾਂ ਵੱਲੋਂ ਸਾਮਰਾਜੀ ਕੰਪਨੀਆਂ ਨੂੰ ਸੱਦੇ ਦਿੱਤੇ ਜਾ ਰਹੇ ਹਨ ਮੁਲਕ ਦੇ ਕੁਦਰਤੀ ਮਾਲ ਖ਼ਜ਼ਾਨੇ ਅਤੇ ਕਿਰਤ ਸ਼ਕਤੀ ਨੂੰ ਲੁਕਾਇਆ ਜਾ ਰਿਹਾ ਹੈ। ਸਰਕਾਰੀ ਸੰਸਥਾਵਾਂ ਦਾ ਭੋਗ ਪਾਇਆ ਜਾ ਰਿਹਾ ਹੈ ਅਤੇ ਨਿੱਜੀਕਰਨ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਨੌਜਵਾਨ ਵਿਦਿਆਰਥੀ ਬੇਰੁਜ਼ਗਾਰੀ ਦੇ ਵੱਡੇ ਸੰਕਟ ਵਿਚੋਂ ਲੰਘ ਰਹੇ ਹਨ। ਦਿੱਲੀ ਜੰਤਰ ਮੰਤਰ ਤੋਂ ਸ਼ੁਰੂ ਹੋਏ ਵਿਦਿਆਰਥੀ ਸੰਘਰਸ਼ ਨੇ ਨੌਜਵਾਨਾਂ ਵਿੱਚ ਪ੍ਰਬੰਧ ਪ੍ਰਤੀ ਪਲ ਰਹੀ ਬੇਚੈਨੀ ਨੂੰ ਝਲਕਾਇਆ ਹੈ। ਸ਼ਹੀਦ ਭਗਤ ਸਿੰਘ ਦੇ ਰਾਹ ਤੋਂ ਰੋਸ਼ਨੀ ਲੈਂਦਿਆਂ ਸਾਮਰਾਜ ਵਿਰੁੱਧ ਜਥੇਬੰਦ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਇਹਨਾਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਉੱਠ ਰਹੀ ਅਵਾਜ਼ ਨੂੰ ਦੇਸ਼ ਵਿਰੁੱਧੀ ਆਖਦਿਆਂ ਬੰਦ ਕੀਤਾ ਜਾ ਰਿਹਾ ਹੈ। ਜਮਹੂਰੀ ਹੱਕਾਂ ਨੂੰ ਬੁਲੰਦ ਕਰਨ ਲਈ ਸਾਂਝੇ ਸੰਘਰਸ਼ਾ ਦੀ ਲੋੜ ਹੈ।ਇਸ ਮੌਕੇ ਵਿਦਿਆਰਥੀ ਆਗੂ ਤਾਲੀਕਾ, ਕਰਨ, ਅਕਾਸ਼ ਆਦਿ ਸ਼ਾਮਿਲ ਸਨ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
