ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹੋਈ; ਆਂਗਣਵਾੜੀ ਕੇਂਦਰਾਂ ਦਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦਾ ਵਿਰੋਧ

Bathinda News: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਿਲਾ ਪ੍ਰਧਾਨ, ਬਲਾਕ ਪ੍ਰਧਾਨਾਂ ਨੇ ਭਾਗ ਲਿਆ। ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਪੰਜਾਬ ਸਰਕਾਰ ਨੇ ਪਹਿਲਾਂ ਸੂਬਾ ਪੱਧਰ ਤੇ ਪ੍ਰਾਈਵੇਟ ਕੰਪਨੀਆਂ ਨੂੰ ਰਾਸ਼ਨ ਦੇ ਕੇ ਲੁੱਟ ਮਚਾਈ ਗੰਦਾ ਖਾਣਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਭੇਜਿਆ, ਜਥੇਬੰਦੀ ਨੇ ਵਿਰੋਧ ਕੀਤਾ ਤਿੰਨ ਸਾਲ ਲੜਾਈ ਲੜੀ, ਇਸ ਰਾਸ਼ਨ ਦੇ ਖਿਲਾਫ ਮਾਨਯੋਗ ਹਾਈਕੋਰਟ ਦੇ ਵਿੱਚ ਪੀਆਈਐਲ ਪਈ ਤਾਂ ਸਰਕਾਰ ਨੂੰ ਉਹਨਾਂ ਪ੍ਰਾਈਵੇਟ ਕੰਪਨੀਆਂ ਦੇ ਟੈਂਡਰ ਰੱਦ ਕਰਨੇ ਪਏ ਪ੍ਰੰਤੂ ਹੁਣ ਜਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਸਰਕਾਰ ਨੇ ਸਿਰਫ ਉਹ ਇੱਕ ਅੱਖੀ ਘੱਟਾ ਪਾਉਣ ਦਾ ਡਰਾਮਾ ਕੀਤਾ ਸੀ ਹੁਣ ਉਹੀ ਟੈਂਡਰ ਜਿਲਾ ਲੈਵਲ ਤੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ ਖਾਣਾ ਫਿਰ ਪ੍ਰਾਈਵੇਟ ਕੰਪਨੀਆਂ ਹੀ ਦੇਣਗੀਆਂ ਜਿਸ ਦਾ ਬਠਿੰਡੇ ਦਾ ਟੈਂਡਰ ਹੋ ਚੁੱਕਿਆ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਆਗਣਵਾੜੀ ਕੇਂਦਰਾਂ ਦੇ ਵਿੱਚ ਆਉਣ ਵਾਲਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਨੂੰ ਨਾ ਦੇ ਕੇ ਆਂਗਣਵਾੜੀ ਕੇਂਦਰਾਂ ਦੇ ਵਿੱਚ ਤਾਜ਼ਾ ਖਾਣਾ ਪਕਾ ਕੇ ਆਂਗਣਵਾੜੀ ਕੇਂਦਰਾਂ ਰਾਹੀਂ ਹੀ ਦਿੱਤਾ ਜਾਵੇ, ਸਰਕਾਰ ਇਹ ਟੈਂਡਰ ਤੁਰੰਤ ਰੱਦ ਕਰੇ ਅਤੇ ਖਾਣਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਤਾਜ਼ਾ ਪਕਾ ਕੇ ਦਿੱਤਾ ਜਾਵੇ।

ਇਸ ਤੋਂ ਬਿਨਾਂ ਜਥੇਬੰਦੀ ਨੇ ਵਿਰੋਧ ਕੀਤਾ ਹੈ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਕੋਲ ਕੋਲੋਂ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਕਰਵਾ ਕੇ ਆਗਣਵਾੜੀ ਵਰਕਰਾਂ ਦੇ ਉੱਤੇ ਵਾਧੂ ਦਾ ਕੰਮ ਦਾ ਬੋਝ ਲੱਦ ਰਹੀ ਹੈ ਰਾਸ਼ਨ ਕਾਰਡਾਂ ਦਾ ਵੈਰੀਫਿਕੇਸ਼ਨ ਦਾ ਕੰਮ ਨਹੀਂ ਕੀਤਾ ਜਾਵੇਗਾ ਆਗਣਵਾੜੀ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਕੀਤੇ ਵਾਅਦੇ ਅਨੁਸਾਰ ਮਾਣ ਭੱਤਾ ਦੁਗਣਾ ਕਰੇ ਅਤੇ ਜੋ ਮਿਲ ਰਿਹਾ ਮਾਣ ਭੱਤਾ ਹੈ ਉਹ ਵੀ ਟਾਈਮ ਸਿਰ ਦੇਵੇ ਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਇਸ ਲਈ ਜਥੇਬੰਦੀ ਦਾ ਸੰਘਰਸ਼ ਜਾਰੀ ਹੈ ਜਿਸ ਦੀ ਅਗਲੀ ਕੜੀ ਵਿੱਚ ਦੋ ਅਕਤੂਬਰ ਨੂੰ ਸੰਗਰੂਰ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ ਜਿਸ ਦੇ ਵਿੱਚ ਹਜ਼ਾਰਾਂ ਆਂਗਣਵਾੜੀ ਵਰਕਰ ਹੈਲਪਰਾਂ ਭਾਗ ਲੈਣਗੀਆਂ। ਅੱਜ ਦੀ ਇਸ ਮੀਟਿੰਗ ਵਿੱਚ ਸਤਵੰਤ ਕੌਰ ਭੋਗਪੁਰ ਗੁਰਮੀਤ ਕੌਰ ਗੋਨੇਆਣਾ ਸੂਬਾ ਜਨਰਲ ਸਕੱਤਰ, ਬਲਵੀਰ ਕੌਰ ਮਾਨਸਾ ਵਿਤ ਸਕੱਤਰ, ਸਿੰਦਰਪਾਲ ਕੌਰ ਥਾਂਦੇਵਾਲਾ ਦਫਤਰ ਸਕੱਤਰ, ਸ਼ੀਲਾ ਦੇਵੀ, ਸਰਬਜੀਤ ਕੌਰ ਦਸੂਹਾ ਕੁਲਵੰਤ ਕੌਰ ਲੁਹਾਰਾ ਪ੍ਰਕਾਸ਼ ਕੌਰ ਮੱਦੋਟ ਪਰਮਜੀਤ ਕੌਰ ਰੁਲਦੂਵਾਲਾ ਸੁਰਿੰਦਰ ਕੌਰ ਜੋੜਕੀਆਂ ਜੀਵਨ ਸ਼ਰਮਾ ਮੱਖੂ ਕੁਲਜੀਤ ਕੌਰ ਗੁਰੂ ਹਰਸਾਇ ਇੰਦਰਜੀਤ ਕੌਰ ਨਿਹਾਲ ਸਿੰਘ ਵਾਲਾ ਗੁਰਮੇਲ ਕੌਰ ਰਾਏਪੁਰ ਕਿਰਪਾਲ ਕੌਰ ਰਾਮਪੁਰਾ ਮਨਮੀਤ ਕੌਰ ਨਥਾਣਾ ਅੰਮ੍ਰਿਤਪਾਲ ਕੌਰ ਬੱਲੂਆਣਾ ਜਸਵਿੰਦਰ ਕੌਰ ਗਿੱਦੜਵਾ ਪਰਮਜੀਤ ਕੌਰ ਰੁਲਦੂਵਾਲਾ ਮਨਮੀਤ ਕੌਰ, ਲੀਲਾਵਤੀ ਬਠਿੰਡਾ ਆਦਿ ਆਗੂਆਂ ਨੇ ਭਾਗ ਲਿਆ.

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Sri Muktsar Sahib Police ਵੱਲੋਂ ਜ਼ਿਲ੍ਹਾ ਸੁਧਾਰ ਘਰ(ਜੇਲ੍ਹ) ਅੰਦਰ ਅਚਨਚੇਤ ਸਰਚ ਅਭਿਆਨ

ਰਜਿੰਦਰਾ ਕਾਲਜ ‘ਚ ਵਿਦਿਆਰਥਣ ਪਾਇਲ ਦਾ ਦਾਖਲਾ ਵਿਚਾਰਾਂ ਦੇ ਆਧਾਰ ’ਤੇ ਨਾ ਰੋਕਣ ਦੀ ਅਪੀਲ; ਕਾਰਨ ਹੋਵੇ ਤਾਂ ਨਿਯਮਾਂ ਅਨੁਸਾਰ ਲਿਖਤੀ ਦੱਸਿਆ ਜਾਵੇ — ਜਮਹੂਰੀ ਅਧਿਕਾਰ ਸਭਾ

Leave a Reply

Your email address will not be published. Required fields are marked *