DAV College Bathinda ਵਿਖੇ ਹਿੰਦੀ ਦਿਵਸ ਮਨਾਇਆ

Bathinda News; DAV College Bathinda ਵਿਖੇ “ਹਿੰਦੀ ਦਿਵਸ ਇੱਕ ਹਫ਼ਤੇ ਦੇ ਰੂਪ ਵਿੱਚ”14 ਸਤੰਬਰ ਤੋਂ 19 ਸਤੰਬਰ 2026 ਤੱਕ ਮਨਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਪ੍ਰਤੀ ਦਿਨ ਨਵੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਕਵਿਤਾ ਉਚਾਰਨ, ਹਿੰਦੀ ਅਖ਼ਬਾਰ ਪੜਨਾ, ਹਿੰਦੀ ਵਿਚ ਹਸਤਾਖਰ,ਮੁਨਸ਼ੀ ਪ੍ਰੇਮਚੰਦ ‘ਤੇ ਭਾਸ਼ਣ ਮੁਕਾਬਲੇ, ਪ੍ਰਸ਼ਨੋਤਰੀ, ਭਾਸ਼ਣ ਮੁਕਾਬਲੇ, ਸੰਗੀਤ ਤੇ ਖੇਡ ਆਦਿ ਵਿਸ਼ੇ ਸ਼ਾਮਿਲ ਹੋਣਗੇ।ਅੱਜ ਹਿੰਦੀ ਦਿਵਸ ਦੇ ਮੌਕੇ 14 ਸਤੰਬਰ ਨੂੰ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੇ ਆਰੰਭ ਵਿੱਚ ਹਿੰਦੀ ਵਿਭਾਗ ਦੇ ਮੁਖੀ ਡਾ.ਮੋਨਿਕਾ ਘੁੱਲਾ ਨੇ ਹਿੰਦੀ ਦਿਵਸ ਮਨਾਉਣ ਦੀ ਪਰੰਪਰਾ ਅਤੇ ਭਾਸ਼ਾ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਹਿੰਦੀ ਦੀ ਮਹੱਤਤਾ, ਨਾਰੀ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ, ਝਾਂਸੀ ਦੀ ਰਾਣੀ ਅਤੇ ਬੀਤ ਗਈ ਸੋ ਬਾਤ ਗਈ ,ਆਦਿ ਵਿਸ਼ਿਆਂ ਉੱਤੇ ਕਵਿਤਾ ਪੜ੍ਹੀ ਗਈ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਅਤੇ ਹਿੰਦੀ ਨੂੰ ਭਾਸ਼ਾ ਵਜੋਂ ਪੜ੍ਹਣ ਦੀ ਪ੍ਰੇਰਣਾ ਦਿੱਤੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਕਿਸਾਨ ਮੰਗਾਂ ਪ੍ਰਤੀ ਸਰਕਾਰ ਦੀ ਚੁੱਪ ਤੋੜਨ ਲਈ ਕਿਸਾਨਾਂ ਨੇ ਮੰਤਰੀਆਂ ਦੇ ਘਰ ਘੇਰੇ

ਕਿਸਾਨ ਮੰਗਾਂ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਨੇ ਮਿੰਨੀ ਸਕੱਤਰੇਤ ਦੀ ਕੀਤੀ ਘੇਰਾਬੰਦੀ

Leave a Reply

Your email address will not be published. Required fields are marked *