ਮਾਲਵਾ ਹੈਰੀਟੇਜ ਅਤੇ ਸਭਿਆਚਾਰਕ ਫਾਊਂਡੇਸ਼ਨ ਰਜਿ. ਬਠਿੰਡਾ ਵੱਲੋਂ ਤਿੰਨ ਰੋਜ਼ਾ ਵਿਰਾਸਤੀ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ

Bathinda News: ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ ਬਠਿੰਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 19ਵਾਂ ਵਿਰਾਸਤੀ ਤੀਆਂ ਦਾ ਮੇਲਾ ਵਿਰਾਸਤੀ ਪਿੰਡ ਜੈਪਾਲ ਗੜ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਤਿੰਨ ਦਿਨ 31 ਜੁਲਾਈ ,1 ਅਤੇ 2ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਤੀਆਂ ਦੀ ਤਿਆਰੀ ਸਬੰਧੀ ਸੰਸਥਾ ਦੇ ਸਰਗਰਮ ਮੈਂਬਰਾਂ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਅਤੇ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਨੇ ਕਿਹਾ ਕਿ ਇਸ ਵਾਰ ਵੀ ਸੰਸਥਾ ਵੱਲੋਂ ਪਿੰਡ ਜੈਪਾਲ ਗੜ ਵਿਖੇ ਤਿੰਨ ਰੋਜ਼ਾ ਤੀਆਂ ਲਗਾਈਆਂ ਜਾਣਗੀਆਂ। ਇਹ ਤੀਆਂ ਨਰੋਲ ਪੇਂਡੂ ਮਾਹੌਲ ਵਿੱਚ ਪੁਰਾਣੇ ਪੰਜਾਬ ਦੀ ਯਾਦ ਨੂੰ ਤਾਜ਼ਾ ਕਰਵਾਉਂਦੀਆਂ ਹਨ, ਇਹਨਾਂ ਤੀਆਂ ਵਿੱਚ ਕਿਸੇ ਵੀ ਪੱਛਮੀ ਸੱਭਿਆਚਾਰ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਜਾਂਦੀ, ਨਾ ਹੀ ਕਿਸੇ ਤਰ੍ਹਾਂ ਦਾ ਡੀਜੇ ਵਜਾਇਆ ਜਾਂਦਾ ਹੈ। ਇਹ ਤੀਆਂ ਰੋਜ ਸ਼ਾਮ 4 ਤੋਂ 7 ਵਜੇ ਤੱਕ ਨਰੋਲ ਪੇਂਡੂ ਮਾਹੌਲ ਵਿੱਚ ਹੁੰਦੀਆਂ ਹਨ, ਕਿਸੇ ਵੀ ਕਿਸਮ ਦੀ ਕੋਈ ਵੀ ਐਂਟਰੀ ਫੀਸ ਵੀ ਨਹੀਂ ਲਈ ਜਾਂਦੀ, ਮੇਲੇ ਵਿੱਚ ਸ਼ਾਮਿਲ ਹੋਣ ਵਾਲੀਆਂ ਬੀਬੀਆਂ ਭੈਣਾਂ ਖੁਦ ਬੋਲੀਆਂ ਪਾ ਕੇ ਤੀਆਂ ਦਾ ਆਨੰਦ ਲੈਂਦੀਆਂ ਹਨ ।ਸੰਸਥਾ ਵੱਲੋਂ ਆਏ ਹੋਏ ਹਰ ਹਾਜ਼ਰੀਨ ਦੀ ਸਾਵਣ ਮਹੀਨੇ ਦੀ ਪੁਰਾਣੀ ਰਵਾਇਤ ਅਨੁਸਾਰ ਗੁਲਗਲਿਆਂ ਅਤੇ ਚਾਹ ਪਾਣੀ ਨਾਲ ਸੇਵਾ ਕੀਤੀ ਜਾਂਦੀ ਹੈ। ਸਾਰੇ ਸਮਾਗਮ ਦਾ ਪ੍ਰਬੰਧ ਸੰਸਥਾ ਦੀਆਂ ਮਹਿਲਾ ਮੈਂਬਰਾਂ ਵੱਲੋਂ ਕੀਤਾ ਜਾਂਦਾ ਹੈ। ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨਿਪਰੇ ਚਾੜਨ ਲਈ ਮਹਿਲਾ ਮੈਂਬਰਾਂ ਦੀ ਪ੍ਰਬੰਧਕ ਕਮੇਟੀ ਵੀ ਗਠਨ ਕੀਤਾ ਗਿਆ। ਇਸ ਮੌਕੇ ਸਟੇਜ ਦਾ ਸੰਚਾਲਨ ਸੰਸਥਾ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਗਰੇਵਾਲ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ, ਗੁਰ ਅਵਤਾਰ ਸਿੰਘ ਗੋਗੀ, ਬਲਦੇਵ ਸਿੰਘ ਚਹਿਲ, ਜਗਜੀਤ ਸਿੰਘ ਧਨੋਲਾ, ਡੀਸੀ ਸ਼ਰਮਾ, ਗੁਰਤੇਜ ਸਿੰਘ ਸਿੱਧੂ ,ਹਰਪਾਲ ਸਿੰਘ ਢਿੱਲੋ, ਨਿਰਮਲ ਸਿੰਘ ਜੰਗੀ ਰਾਣਾ, ਜਸਵਿੰਦਰ ਸਿੰਘ ਬਰਾੜ ,ਮਾਸਟਰ ਹਰਮੰਦਰ ਸਿੰਘ ਦੌਲਾ, ਬਿੰਦਰ ਸਿੰਘ ਰੋਮਾਣਾ ,ਕੁਲਵੰਤ ਸਿੰਘ ਇੰਸਪੈਕਟਰ, ਮੈਡਮ ਸੁਰਿੰਦਰ ਕੌਰ ਬਰਾੜ, ਬੀਬੀ ਗੁਰਦੀਪ ਕੌਰ ,ਬੀਬੀ ਗੁਰਪ੍ਰੀਤ ਕੌਰ ਸਿੱਧੂ, ਹਰਪਿੰਦਰ ਕੌਰ ਬਰਾੜ ,ਹਰਪ੍ਰੀਤ ਕੌਰ ਬਰਾੜ ,ਬੀਬੀ ਤੇਜ ਕੌਰ ਚਹਿਲ, ਮੈਡਮ ਮਲਕੀਤ ਕੌਰ, ਬੀਬੀ ਗੁਰਬਖਸ਼ ਕੌਰ, ਰੀਤੂ ਸਵੇਰਾ ,ਰਮਨ ਸੇਖੋ ,ਕਵਲਪ੍ਰੀਤ ਕੌਰ ਹਾਜੀ ਰਤਨ, ਚਰਨਜੀਤ ਕੌਰ ਸਿੱਧੂ, ਬੀਬੀ ਸੁਰਜੀਤ ਕੌਰ, ਸੁਰਿੰਦਰ ਕੌਰ ਖੱਦਰ ਭੰਡਾਰ ,ਪ੍ਰਤਿਭਾ ਸ਼ਰਮਾ , ਦਰਸ਼ਨ ਕੌਰ,ਲਖਬੀਰ ਕੌਰ ਢਿੱਲੋਂ, ਵਨੀਤਾ ਭੰਡਾਰੀ, ਪਿੰਕੀ ਬਰਾੜ, ਰਜਿੰਦਰ ਕੌਰ,ਸਰਬਜੀਤ ਕੌਰ ,ਅਮਰਜੀਤ ਕੌਰ ਪ੍ਰਧਾਨ, ਰਣਜੀਤ ਕੌਰ ਆਦਿ ਸ਼ਾਮਿਲ ਹੋਏ।

ਇਹ ਵੀ ਪੜ੍ਹੋ 👉ਵੱਡੀ ਖ਼ਬਰ; ਅੱਜ ਪੰਜਾਬ ਬੰਦ ਦਾ ਸੱਦਾ, ਇਹ ਜ਼ਿਲੇ ਰਹਿਣਗੇ ਵੱਧ ਪ੍ਰਭਾਵਿਤ!

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਵੱਡੀ ਖ਼ਬਰ; ਅੱਜ ਪੰਜਾਬ ਬੰਦ ਦਾ ਸੱਦਾ, ਇਹ ਜ਼ਿਲੇ ਰਹਿਣਗੇ ਵੱਧ ਪ੍ਰਭਾਵਿਤ!

ਥਰਮਲ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ

Leave a Reply

Your email address will not be published. Required fields are marked *