Bathinda News:ਭਾਰਤ ਸਰਕਾਰ, ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ, ਨਵੀਂ ਦਿੱਲੀ ਵੱਲੋ ਦੇਸ਼ ਵਿੱਚ ਹੋਣਹਾਰ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਸਨਮਾਨਿਤ ਕੀਤਾ ਜਾਣਾ ਹੈ। ਇਸ ਸਨਮਾਨ ਲਈ 6 ਤੋਂ 18 ਸਾਲ ਦੇ ਬੱਚੇ ਅਪਲਾਈ ਕਰ ਸਕਦੇ ਹਨ ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਹ ਪੁਰਸਕਾਰ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਣਾ ਹੈ, ਜਿੰਨ੍ਹਾਂ ਨੇ ਬਹਾਦਰੀ ਦੇ ਨਾਲ ਦੂਜਿਆਂ ਲਈ ਕੰਮ ਕੀਤੇ ਹਨ, ਛੋਟੇ ਬੱਚਿਆਂ ਲਈ ਰੋਲ ਮਾਡਲ ਹਨ ਜਾਂ ਖੇਡਾਂ ਦੇ ਖੇਤਰਾਂ ਵਿੱਚ, ਸਮਾਜ ਸੇਵਾ,ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ ਅਤੇ ਕਲਾ ਤੇ ਪ੍ਰਭਾਵ ਪਾਇਆ ਹੈ । ਇਸ ਐਵਾਰਡ ਲਈ ਕੋਈ ਵੀ ਬੱਚਾ, ਜੋ ਕਿ ਇਕ ਭਾਰਤ ਦਾ ਨਾਗਰਿਕ ਹੈ ਅਤੇ 6 ਤੋਂ 18 ਸਾਲ ਦੀ ਉਮਰ ਦਾ ਹੈ ਉਹ ਇਸ ਐਵਾਰਡ ਲਈ ਯੋਗ ਹੈ।ਜ਼ਿਲ੍ਹਾ ਪ੍ਰੋਗਰਾਮ ਅਫਸਰ, ਬਠਿੰਡਾ ਸ੍ਰੀ ਪੰਕਜ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਨਾਮਜਦ ਕਰਨ ਲਈ ਆਨਲਾਈਨ ਪੋਰਟਲ http://awards.gov.in ‘ਤੇ 31 ਜੁਲਾਈ 2026 ਤੱਕ ਅਪਲਾਈ ਕੀਤਾ ਜਾਵੇ ਅਤੇ ਇਸਦੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਬਠਿੰਡਾ, (ਮਿੰਨੀ ਸਕੱਤਰੇਤ,ਦੂਸਰੀ ਮੰਜਿਲ, ਕਮਰਾ ਨੰਬਰ-313 ਐਮ), ਫੋਨ ਨੰ: 0164-2214480 ਨੂੰ ਦਿੱਤੀ ਜਾਵੇ । ਤਾਂ ਜੋ ਇਸਦੀ ਸੂਚਨਾ ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਭੇਜੀ ਜਾ ਸਕੇ ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
