CIA staff Moga ਵੱਲੋ 800 ਗ੍ਰਾਮ ਹੈਰੋਇਨ ਅਤੇ ਕਾਰ ਮਾਰੂਤੀ ਸਵਿਫਟ ਸਮੇਤ 4 ਦੋਸੀ ਕਾਬੂ

Moga News:ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਅਤੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈ.ਜੀ ਫਰੀਦਕੋਟ ਰੇਂਜ,ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ),ਅਨਵਰ ਅਲੀ DSP ਨਿਹਾਲ ਸਿੰਘ ਵਾਲਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 02 ਵਿਅਕਤੀ ਨੂੰ ਕਾਰ ਮਾਰੂਤੀ ਸਵਿਫਟ ਰੰਗ ਚਿੱਟਾ ਨੰਬਰੀ: PB-36-J-1101 ਸਮੇਤ ਕਾਬੂ ਕਰਕੇ ਇਹਨਾਂ ਪਾਸੋ 800 ਗ੍ਰਾਮ ਹੈਰੋਇਨ ਬਰਾਮਦ ਕੀਤਾ ਅਤੇ ਵਾਰਵਰਡ ਲਿੰਕ ਵਿੱਚ 02 ਹੋਰ ਦੋਸੀ ਨੂੰ ਕਾਬੂ ਕੀਤਾ।ਇਹ ਕਿ ਮਿਤੀ 18-04-2026 ਨੂੰ ASI ਬਲਵਿੰਦਰ ਸਿੰਘ ਨੰਬਰ 1304/ਮੋਗਾ CIA ਸਟਾਫ ਸਮੇਤ ਪੁਲਿਸ ਪਾਰਟੀ ਦੇ ਨੇੜੇ ਨਾਇਰਾ ਪੈਟਰੋਲ ਪੰਪ ਪਿੰਡ ਬੁੱਟਰ ਕਲਾ ਮੇਨ ਹਾਈਵੇ ਮੋਗਾ-ਬਰਨਾਲਾ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਹਾਜਰ ਆ ਕੇ ASI ਬਲਵਿੰਦਰ ਸਿੰਘ ਨੂੰ ਇਤਲਾਹ ਦਿੱਤੀ ਕਿ ਮਹਿੰਦਰਪਾਲ ਪੁੱਤਰ ਜੋਗਿੰਦਰਪਾਲ, ਮਨੀ ਕਲੇਰ ਪੁੱਤਰ ਦੇਵ ਰਾਜ ਵਾਸੀਆਨ ਪਿੰਡ ਖੇੜਾ ਤਹਿਸੀਲ ਫਗਵਾੜਾ ਜਿਲ੍ਹਾ ਕਪੂਰਥਲਾ ਜੋ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਇਹ ਦੋਨੇ ਜਾਣੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਥਾਣਾ ਬੱਧਨੀ ਕਲਾਂ ਦੇ ਏਰੀਏ ਵਿੱਚ ਸਪਲਾਈ ਕਰਨ ਲਈ ਆਏ ਹੋਏ ਹਨ ਅਤੇ ਇਸ ਸਮੇਂ ਇਹ ਦੋਨੋ ਕਾਰ ਮਾਰੂਤੀ ਸਵਿਫਟ ਰੰਗ ਚਿੱਟਾ ਨੰਬਰੀ: PB-36-J-1101 ਪਰ ਸਵਾਰ ਹੋ ਕੇ ਪੁਰਾਣਾ ਪੁਲ ਨਹਿਰ ਬੱਧਨੀ ਕਲਾ ਪਾਸ ਖੜ੍ਹੇ ਹੈਰੋਇਨ ਸਪਲਾਈ ਕਰਨ ਲਈ ਕਿਸੇ ਦੀ ਉਡੀਕ ਕਰ ਰਹੇ ਹਨ।ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾ ਉਕਤਾਨ ਦੋਨੇ ਜਾਣੇ ਹੈਰੋਇਨ ਸਮੇਤ ਆਪ ਦੇ ਕਾਬੂ ਆ ਸਕਦੇ ਹਨ। ਜੋ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ASI ਬਲਵਿੰਦਰ ਸਿੰਘ ਇਹਨਾਂ ਖਿਲਾਫ ਮੁਕੱਦਮਾ ਨੰਬਰ 62 ਮਿਤੀ 18-04-2026 ਅ/ਧ 21/61/85 NDPS Act ਥਾਣਾ ਬੱਧਨੀ ਕਲਾਂ ਦਰਜ ਰਜਿਸਟਰ ਕਰਵਾਇਆ। ਮੁਕੱਦਮਾ ਦੀ ਅਗਲੀ ਤਫਤੀਸ SI ਸਤਨਾਮ ਸਿੰਘ ਨੰਬਰ 98/ਮੋਗਾ ਸੀ.ਆਈ.ਏ ਸਟਾਫ ਮੋਗਾ ਵੱਲੋ ਕੀਤੀ ਗਈ ਜਿੰਨ੍ਹਾ ਵੱਲੋ ਸਮੇਤ ਪੁਲਿਸ ਪਾਰਟੀ ਦੇ ਰੇਡ ਕਰਕੇ ਦੋਸੀਆਨ ਮਹਿੰਦਰਪਾਲ ਅਤੇ ਮਨੀ ਕਲੇਰ ਉਕਤਾਨ ਨੂੰ ਪੁਰਾਣਾ ਪੁਲ ਨਹਿਰ ਬੱਧਨੀ ਕਲਾਂ ਪਾਸੋ ਕਾਰ ਮਾਰੂਤੀ ਸਵਿਫਟ ਰੰਗ ਚਿੱਟਾ ਨੰਬਰੀ: PB-36-J-1101 ਸਮੇਤ ਕਾਬੂ ਕੀਤਾ ਅਤੇ ਸ੍ਰੀ ਅਨਵਰ ਅਲੀ ਉਂਪ ਕਪਤਾਨ ਪੁਲਿਸ ਸ:ਡ ਨਿਹਾਲ ਸਿੰਘ ਵਾਲਾ ਦੀ ਹਾਜਰੀ ਵਿੱਚ ਇਹਨਾਂ ਦੇ ਕਬਜਾ ਵਿੱਚਲੀ ਕਾਰ ਉਕਤ ਦੀ ਤਲਾਸੀ ਕੀਤੀ ਤਾਂ ਕਾਰ ਦੇ ਹੈਂਡ ਬਰੈਕਾ ਅਤੇ ਗੇਅਰ ਦੇ ਵਿੱਚਕਾਰ ਜਗ੍ਹਾ ਵਿੱਚੋ ਮਿਲੇ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫਾ ਵਿੱਚੋ 800 ਗਰਾਮ ਹੈਰੋਇਨ ਸਮੇਤ ਪਾਰਦਰਸੀ ਮੋਮੀ ਲਿਫਾਫਾ ਬਰਾਮਦ ਹੋਈ, ਜਿਸ ਤੇ ਦੋਸੀਆਨ ਮਹਿੰਦਰਪਾਲ ਅਤੇ ਮਨੀ ਕਲੇਰ ਉਕਤਾਨ ਨੂੰ ਮਿਤੀ:18.04.2026 ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ । ਦੋਸੀਆਨ ਮਹਿੰਦਰਪਾਲ ਅਤੇ ਮਨੀ ਕਲੇਰ ਉਕਤਾਨ ਵੱਲੋ ਪੁੱਛਗਿੱਛ ਦੌਰਾਨ ਕੀਤੇ ਗਏ ਇੰਕਸ਼ਾਫ ਅਨੁਸਾਰ ਮੁਕੱਦਮਾ ਹਜਾ ਵਿੱਚ ਲਵਪ੍ਰੀਤ ਸਿੰਘ ਉਰਫ ਰਿਸ਼ੂ ਪੁੱਤਰ ਧਰਮਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਸੁਖਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਕੇਵਲ ਸਿੰਘ ਪੁੱਤਰ ਨੇਕ ਸਿੰਘ ਵਾਸੀਆਨ ਮਹੇਸਰੀ ਸੰਧੂਆਂ, ਥਾਣਾ ਸਦਰ ਮੋਗਾ ਜਿਲ੍ਹਾ ਮੋਗਾ ਨੂੰ ਬਤੌਰ ਫਾਰਵਰਡ ਲਿੰਕ ਦੋਸੀ ਨਾਮਜਦ ਕਰਕੇ ਜੁਰਮ 29 NDPS ACT ਦਾ ਵਾਧਾ ਕੀਤਾ ਗਿਆ ਅਤੇ ਨਾਮਜਦ ਦੋਸੀਆਨ ਲਵਪ੍ਰੀਤ ਸਿੰਘ ਉਰਫ ਰਿਸ਼ੂ ਅਤੇ ਸੁਖਪ੍ਰੀਤ ਸਿੰਘ ਉਰਫ ਜੱਸਾ ਉਕਤਾਨ ਨੂੰ ਮਿਤੀ: 19.04.2026 ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।ਦੋਸੀਆਨ ਮਹਿੰਦਰਪਾਲ, ਮਨੀ ਕਲੇਰ, ਲਵਪ੍ਰੀਤ ਸਿੰਘ ਉਰਫ ਰਿਸ਼ ਅਤੇ ਸੁਖਪ੍ਰੀਤ ਸਿੰਘ ਉਰਫ ਜੱਸਾ ਉਕਤਾਨ ਨੂੰ ਅੱਜ ਮਿਤੀ 19.04.2026 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਬਰਾਮਦਾ ਹੈਰੋਇਨ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਪਤਾ ਕੀਤਾ ਜਾਵੇਗਾ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਪਰਸ਼ੂਰਾਮ ਜੈਯੰਤੀ ਮੌਕੇ ਦੋਸਤ ਵੈਲਫੇਅਰ ਸੁਸਾਇਟੀ ਨੇ ਲਾਇਆ ਮੁਫ਼ਤ ਮੁੱਢਲੀ ਸਹਾਇਤਾ ਤੇ ਸਿਹਤ ਜਾਂਚ ਕੈਂਪ

ਭਗਵਾਨ ਪਰਸ਼ੁਰਾਮ ਜਨਮ ਉਤਸਵ ‘ਤੇ ਬ੍ਰਾਹਮਣ ਸਮਾਜ ਵੱਲੋਂ ਭਵਿਆ ਸਮਾਗਮ, ਸਰੂਪਚੰਦ ਸਿੰਗਲਾ ਨੇ ਲਿਆ ਆਸ਼ੀਰਵਾਦ

Leave a Reply

Your email address will not be published. Required fields are marked *