Bathinda News: DAV College Bathinda ਦੇ ਕੈਰੀਅਰ ਅਤੇ ਪਲੇਸਮੈਂਟ ਸੈਲ ਨੇ ਬਜਾਜ ਫਿਨਸਰਵ ਦੇ ਸਾਂਝੇ ਸਹਿਯੋਗ ਨਾਲ ਸੀਪੀਬੀਐਫਆਈ ਕੋਰਸ ਦਾ ਆਯੋਜਨ ਕੀਤਾ। ਇਹ ਕੋਰਸ ਬਜਾਜ ਫੀਨਸਰਵ ਦੁਆਰਾ ਸੀਐਸਆਰ ਦੇ ਅਧੀਨ ਵਿਦਿਆਰਥੀਆਂ ਨੂੰ ਬੈਂਕਿੰਗ, ਫਾਈਨੈਂਸ ਅਤੇ ਇੰਸ਼ੋਰੈਂਸ ਦੇ ਖੇਤਰ ਵਿੱਚ ਸਿੱਖਿਆ ਦੇਣ ਲਈ ਆਯੋਜਿਤ ਕੀਤਾ ਗਿਆ। ਇਸ ਕੋਰਸ ਦਾ ਨਾਮ “ਸਰਟੀਫਿਕੇਟ ਕੋਰਸ ਪ੍ਰੋਗਰਾਮ ਇਨ ਬੈਂਕਿੰਗ, ਫਾਈਨੈਂਸ ਅਤੇ ਇੰਸ਼ੋਰੈਂਸ” ਹੈ। ਇਸ ਕੋਰਸ ਦੀ ਮਿਆਦ 120 ਘੰਟੇ ਸੀ। ਇਹ ਕੋਰਸ ਆਨਲਾਈਨ ਅਤੇ ਆਫ਼ਲਾਈਨ ਮੋਡ ਵਿੱਚ ਆਯੋਜਿਤ ਕੀਤਾ ਗਿਆ ਸੀ।ਇਸ ਕੋਰਸ ਦਾ ਮਨੋਰਥ ਵਿਦਿਆਰਥੀਆਂ ਵਿੱਚ ਰੁਜ਼ਗਾਰ ਨੂੰ ਵਧਾਉਣਾ ਹੈ ਤਾਂ ਕਿ ਉਹਨਾਂ ਨੂੰ ਨਿੱਜੀ ਅਤੇ ਜਨਤਕ ਲੋਕਾਂ ਵਿੱਚ ਪ੍ਰੋਗਰਾਮ ਮਿਲ ਸਕੇ।ਇਸ ਕੋਰਸ ਵਿੱਚ ਕਾਲਜ ਦੇ ਕਾਮਰਸ, ਅਤੇ ਕੰਪਿਊਟਰ ਅਤੇ ਆਰਟਸ ਦੇ 40 ਵਿਦਿਆਰਥੀਆਂ ਨੇ ਭਾਗ ਲਿਆ।ਸਫ਼ਲ ਉਮੀਦਵਾਰਾਂ ਨੂੰ ਕੋਰਸ ਪੂਰਾ ਕਰਨ ਦੇ ਬਾਅਦ ਪ੍ਰਮਾਣ ਪੱਤਰ ਜਾਰੀ ਕੀਤਾ ਜਾਵੇਗਾ।ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਕੈਰੀਅਰ ਅਤੇ ਪਲੇਸਮੈਂਟ ਸੈਲ ਦੇ ਸਫ਼ਲ ਆਯੋਜਨ ਲਈ ਸ਼ਲਾਘਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਚੰਗੀ ਨੌਕਰੀ ਹਾਸਿਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਪ੍ਰੋ. ਵਿਕਾਸ ਕਾਟੀਆ ਅਤੇ ਕਮੇਟੀ ਮੈਂਬਰਾਂ ਪ੍ਰੋ. ਸੀਮਾ ਗਰਗ, ਡਾ. ਨੇਹਾ ਜਿੰਦਲ, ਡਾ. ਰਣਜੀਤ ਸਿੰਘ, ਪ੍ਰੋ. ਹੀਨਾ ਬਿੰਦਲ, ਪ੍ਰੋ. ਗੁਰਦੀਪ ਸਿੰਘ ਅਤੇ ਪ੍ਰੋ. ਰਮਨਦੀਪ ਗੁਪਤਾ ਦੇ ਸਫਲ ਯਤਨਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ Moga Police ਵੱਲੋਂ 265 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀ ਕਾਬੂ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
