Moga News:ਪੰਜਾਬ ਸਰਕਾਰ ਵੱਲੋ ਮਾੜੇ ਅਨਸਰਾ ਅਤੇ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਡੀ.ਜੀ.ਪੀ ਪੰਜਾਬ, ਸ੍ਰੀ ਮਤੀ ਨੀਲਾਬਰੀ ਜਗਦਲੇ ਵਿਜੈ IPS IG ਫਰੀਦਕੋਟ ਰੇਂਜ, ਸ੍ਰੀ ਅਜੈ ਗਾਂਧੀ IPS ਐਸ.ਐਸ.ਪੀ ਮੋਗਾ ਅਤੇ ਸ੍ਰੀ ਅਨਵਰ ਅਲੀ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਵੱਲੋ ਦਿੱਤੀਆ ਗਈਆ ਹਦਾਇਤਾ ਦੀ ਪਾਲਣਾ ਹਿੱਤ ਇੰਸ:ਰਾਜ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਦੁਆਰਾ ਵੱਡੀ ਕਾਰਵਾਈ ਕੀਤੀ ਗਈ ਹੈ।ਮਿਤੀ 31.03.2026 ਨੂੰ ਹੌਲਦਾਰ ਸੰਨਦੀਪ ਸਿੰਘ 190/ਮੋਗਾ ਸਮੇਤ ਸਾਥੀ ਕਰਮਚਾਰੀਆ ਦੇ ਬਰਾਏ ਗਸ਼ਤ ਵਾ ਤਲਸ਼ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਰਵਾਨਾ ਇਲਾਕਾ ਥਾਣਾ ਦਾ ਸੀ ਤਾਂ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਤਿਕੋਈ ਬਿਲਾਸਪੁਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਰਸ਼ਦੀਪ ਸਿੰਘ ਉਰਫ ਸੁੰਡੀ ਅਤੇ ਬਲਜੀਤ ਸਿੰਘ ਪੁੱਤਰਾਨ ਮਨਜੀਤ ਸਿੰਘ ਵਾਸੀਆਨ ਪੱਤੀ ਜਲਾਲ ਬਿਲਾਸਪੁਰ ਜੋ ਕਿ ਹੈਰੋਇਨ ਵੇਚਣ ਦੇ ਆਦੀ ਹਨ।ਜੋ ਹੁਣ ਵੀ ਲੁਹਾਰੇ ਵਾਲੇ ਫਲਾਈ ਓਵਰ ਹੇਠਾ ਬੈਠੇ ਗਾਹਕਾ ਦਾ ਇੰਤਜਾਰ ਕਰ ਰਹੇ ਹਨ।ਮੁੱਖਬਰ ਵੱਲੋ ਦੱਸੀ ਜਗ੍ਹਾ ਪਰ, ਪੁਲਿਸ ਪਾਰਟੀ ਵੱਲੋ ਰੇਡ ਕੀਤੀ ਤਾਂ ਫਲੁਹਾਰੇ ਵਾਲੇ ਫਲਾਈਓਵਰ ਹੇਠਾ ਦੋ ਮੋਨੇ ਨੌਜਵਾਨ ਬੈਠੇ ਦਿਖਾਈ ਦਿੱਤੇ। ਜਿਨ੍ਹਾ ਨੂੰ ਪੁਲਿਸ ਪਾਰਟੀ ਦੁਆਰਾ ਕਾਬੂ ਕਰਕੇ ਪਤਾ ਪਤਾ ਪੁੱਛਿਆ ਤਾਂ ਦੋਸ਼ੀਆਂ ਦੀ ਪਛਾਣ ਇਸ ਪ੍ਰਕਾਰ ਹੋਈ ਅਰਸ਼ਦੀਪ ਸਿੰਘ ਉਰਫ ਸੁੰਡੀ,ਬਲਜੀਤ ਸਿੰਘ ਪੁੱਤਰਾਨ ਮਨਜੀਤ ਸਿੰਘ ਵਾਸੀਆਨ ਪੱਤੀ ਜਲਾਲ ਬਿਲਾਸਪੁਰ
ਤਲਾਸ਼ੀ ਦੌਰਾਨੇ ਉਕਤਾਨ ਦੋਸ਼ੀਆ ਪਾਸੋ 15 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਇਸ ਸਬੰਧ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਕੱਦਮਾ ਨੰਬਰ 46 ਮਿਤੀ 31.03.2026 ਅਧੀਨ ਧਾਰਾਵਾਂ 21/61/85 NDPS ਐਕਟ ਦਰਜ ਕਰਕੇ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
