DAV College Bathinda ਵੱਲੋਂ ” ਵੂਮੈਨ ਸੇਫਟੀ ਐਟ ਵਰਕ ਪਲੇਸ” ਵਿਸ਼ੇ ਤੇ ICSSR ਸਪਾਂਸਰਡ ਰਾਸ਼ਟਰੀ ਸੈਮੀਨਾਰ ਦਾ ਆਯੋਜਨ

Bathinda News: DAV College Bathindaਸੈਂਟਰ ਦੀ ਸਹਿਯੋਗੀ ਸਪਾਂਸਰਸ਼ਿਪ ਹੇਠ “ਵੂਮੈਨ ਸੇਫਟੀ ਐਟ ਵਰਕ ਪਲੇਸ” ਵਿਸ਼ੇ ਉੱਤੇ 28 ਮਾਰਚ 2026 ਨੂੰ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਦੀਪ ਜਗਾ ਕੇ ਅਤੇ ਡੀ.ਏ.ਵੀ. ਗੀਤ ਨਾਲ ਕੀਤੀ ਗਈ। ਵੱਖ-ਵੱਖ ਸੰਸਥਾਵਾਂ ਤੋਂ ਲਗਭਗ 200 ਡੈਲੀਗੇਟਸ ਨੇ ਇਸ ਸੈਮੀਨਾਰ ਵਿੱਚ ਭਾਗ ਲਿਆ।ਸੈਮੀਨਾਰ ਦੇ ਮੁੱਖ ਮਹਿਮਾਨ ਸ਼੍ਰੀਮਤੀ ਰਾਜ ਲਾਲੀ ਗਿੱਲ (ਚੇਅਰਪਰਸਨ, ਪੰਜਾਬ ਸਟੇਟ ਵੁਮੈਨ ਕਮਿਸ਼ਨ, ਚੰਡੀਗੜ੍ਹ) ਅਤੇ ਵਿਸ਼ੇਸ਼ ਮਹਿਮਾਨਾਂ ਪ੍ਰੋ. ਰਾਜੇਸ਼ ਗਿੱਲ (ਐਡਵੋਕੇਟ, ਬਾਰ ਕੌਂਸਿਲ ਪੰਜਾਬ ਅਤੇ ਹਰਿਆਣਾ), ਡਾ. ਨਿਰਦੋਸ਼ ਕੌਰ ਗਿੱਲ (ਐਸੋਸੀਏਟ ਪ੍ਰੋਫੈਸਰ, ਰਾਜਨੀਤੀ ਵਿਗਿਆਨ ਵਿਭਾਗ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ), ਡਾ. ਪੁਨੀਤ ਪਾਠਕ (ਮੁਖੀ ਅਤੇ ਐਸੋਸੀਏਟ ਪ੍ਰੋਫੈਸਰ, ਡਿਪਾਰਟਮੈਂਟ ਆਫ ਲਾਅ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ), ਡਾ. ਰਿਮਾਂਸ਼ੂ ਬਾਂਸਲ (ਰੇਡੀਓਲਾਜਿਸਟ, ਸਰਟੀਫਾਈਡ ਕਾਊਂਸਲਰ, ਐਮ ਓ ਐਮ ਪ੍ਰੈਕਟੀਸ਼ਨਰ) ਅਤੇ ਸ੍ਰੀ ਸ਼ੁਭਮ ਭਾਟੀਆ (ਅਸਿਸਟੈਂਟ ਪ੍ਰੋਫੈਸਰ, ਲਿੰਕਨ ਕਾਲਜ ਆਫ ਲਾਅ, ਸਰਹਿੰਦ) ਦਾ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਰਜਿਸਟਰਾਰ ਡਾ. ਸਤੀਸ਼ ਗ੍ਰੋਵਰ, ਸਟਾਫ ਸਕੱਤਰ ਡਾ. ਪਰਵੀਨ ਬਾਲਾ, ਸੈਮੀਨਾਰ ਕਨਵੀਨਰ ਡਾ. ਨੇਹਾ ਜਿੰਦਲ ਅਤੇ ਕੋ-ਕਨਵੀਨਰ ਡਾ. ਨੀਤੂ ਪੁਰੋਹਿਤ ਵਲੋਂ ਤਹਿ-ਦਿਲੋਂ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਸੈਮੀਨਾਰ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਮਹਿਲਾਵਾਂ ਦੀ ਕਾਰਜ-ਥਾਂ ’ਤੇ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਬਹੁਤ ਜ਼ਰੂਰਤ ਹੈ। ਕਨਵੀਨਰ ਡਾ. ਨੇਹਾ ਜਿੰਦਲ ਨੇ ਸੈਮੀਨਾਰ ਦੇ ਥੀਮ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੰਚ ਵਿਦਵਾਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੇ ਨਾਲ ਨਾਲ ਮਹਿਲਾਵਾਂ ਲਈ ਸੁਰੱਖਿਅਤ ਸਮਾਜ ਦੇ ਨਿਰਮਾਣ ਵੱਲ ਸੰਵੇਦਨਾ ਵਿਕਸਿਤ ਕਰਨ ਲਈ ਪ੍ਰੇਰਿਤ ਕਰੇਗਾ।ਇਸ ਸ਼ੁਭ ਮੌਕੇ ’ਤੇ ਵੱਖ-ਵੱਖ ਖੇਤਰਾਂ ਦੇ ਵਿਦਵਾਨਾਂ ਦੀਆਂ ਕੀਤੀਆਂ ਚਰਚਾਵਾਂ ਲਈ ਸੈਮੀਨਾਰ ਦੀ ਐਬਸਟਰੈਕਟ ਬੁੱਕ ਜਾਰੀ ਕੀਤੀ ਗਈ।ਸੈਮੀਨਾਰ ਦੇ ਉਦਘਾਟਨੀ ਸਮਾਰੋਹ ਵਿਚ ਸ਼੍ਰੀਮਤੀ ਰਾਜ ਲਾਲੀ ਗਿੱਲ ਨੇ ਕਿਹਾ ਕਿ ਮਹਿਲਾ ਸੁਰੱਖਿਆ ਇੱਕ ਸਾਂਝੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਇਸ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਨੇ ਮਹਿਲਾਵਾਂ ਨੂੰ ਨੌਕਰੀ ਸਮੇਂ ਰੋਜ਼ਗਾਰ ਕਰਾਰ ਤੇ ਐਗਰੀਮੈਂਟ ਸਾਈਨ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਸਕਣ।

ਇਹ ਵੀ ਪੜ੍ਹੋ  Mega PTM ਵਿੱਚ ਬੱਚਿਆਂ ਦੀ ਸੰਪੂਰਨ ਵਿਕਾਸ ‘ਤੇ ਜ਼ੋਰ, ਸ਼ਾਨਦਾਰ ਨਤੀਜਿਆਂ ਨਾਲ ਵਿਦਿਆਰਥੀ ਚਮਕੇ

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Mega PTM ਵਿੱਚ ਬੱਚਿਆਂ ਦੀ ਸੰਪੂਰਨ ਵਿਕਾਸ ‘ਤੇ ਜ਼ੋਰ, ਸ਼ਾਨਦਾਰ ਨਤੀਜਿਆਂ ਨਾਲ ਵਿਦਿਆਰਥੀ ਚਮਕੇ

ਆਯੁਸ਼ਮਾਨ ਆਰੋਗਿਆ ਕੇਂਦਰ ਦਾ ਉਦਘਾਟਨ ਲੋਕਾਂ ਨੂੰ ਮਿਲਣਗੀਆਂ ਵਧੀਆ ਸਿਹਤ ਸਹੂਲਤਾਂ

Leave a Reply

Your email address will not be published. Required fields are marked *