Moga News:ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਅਤੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈ.ਪੀ.ਐੱਸ,ਆਈ.ਜੀ ਫਰੀਦਕੋਟ ਰੇਂਜ,ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ) ਮੋਗਾ, ਸ੍ਰੀ ਸੁੱਖਅਮ੍ਰਿਤ ਸਿੰਘ DSP (D) ਮੋਗਾ) ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 02 ਵਿਅਕਤੀਆ ਨੂੰ ਕਾਬੂ ਕਰਕੇ ਇਹਨਾਂ ਪਾਸੋ 01 ਕਿੱਲੋਗ੍ਰਾਮ ਅਫੀਮ ਬਰਾਮਦ ਕੀਤੀ।ਇਹ ਕਿ ਮਿਤੀ 26-03-2026 ਨੂੰ ASI ਸੁਖਵਿੰਦਰ ਸਿੰਘ ਨੰਬਰ 490/ਮੋਗਾ CIA ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਕੋਟਕਪੁਰਾ ਬਾਈਪਾਸ ਮੋਗਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦਿਲਪ੍ਰੀਤ ਸਿੰਘ ਉਰਫ ਦਿੱਲੀ ਪੁੱਤਰ ਜਗਜੀਤ ਸਿੰਘ ਵਾਸੀ ਦਸ਼ਮੇਸ਼ ਨਗਰ, ਵਾਰਡ ਨੰਬਰ 03 ਅਮ੍ਰਿਤਸਰ ਰੋਡ ਮੋਗਾ ਅਤੇ ਗੁਰਨੂਰ ਸਿੰਘ ਉਰਫ ਸੰਘਾ ਪੁੱਤਰ ਜਸਪ੍ਰੀਤ ਸਿੰਘ ਵਾਸੀ ਤਾਂਗੇਵਾਲੀ ਗਲੀ ਵਾਰਡ ਨੰਬਰ 05, ਰਾਜਗੁਰੂ ਨਗਰ ਮੋਗਾ ਜੋ ਮਿਲਕੇ ਅਫੀਮ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਵੀ ਦੋਨੇ ਜਾਣੇ ਗੋਲ ਚੌਕ ਫੋਕਲ ਪੁਆਇੰਟ ਵਿਖੇ ਖੜ੍ਹੇ ਅਫੀਮ ਸਪਲਾਈ ਕਰਨ ਲਈ ਆਪਣੇ ਗਾਹਕਾ ਦੀ ਉਡੀਕ ਕਰ ਰਹੇ ਹਨ। ਜੋ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ASI ਸੁਖਵਿੰਦਰ ਸਿੰਘ ਨੇ ਇਹਨਾਂ ਖਿਲਾਫ ਰੁੱਕਾ ਲਿਖ ਕੇ ਮੁਕੱਦਮਾ ਨੰਬਰ 68 ਮਿਤੀ 26-03-2026 ਅ/ਧ 18/61/85 NDPS Act ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕਰਵਾਇਆ ਅਤੇ ASI ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਵੱਲੋ ਦੱਸੀ ਜਗਾ ਤੇ ਰੇਡ ਕਰਕੇ ਦੋਸੀਆਨ ਦਿਲਪ੍ਰੀਤ ਸਿੰਘ ਉਰਫ ਦਿੱਲੀ ਅਤੇ ਗੁਰਨੂਰ ਸਿੰਘ ਉਰਫ ਸੰਘਾ ਉਕਤਾਨ ਨੂੰ ਕਾਬੂ ਕਰਕੇ ਇਹਨਾਂ ਪਾਸੋ 01 ਕਿੱਲੋਗ੍ਰਾਮ ਅਫੀਮ ਬਰਾਮਦ ਕੀਤੀ ਅਤੇ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।ਦੋਸੀਆਨ ਦਿਲਪ੍ਰੀਤ ਸਿੰਘ ਉਰਫ ਦਿੱਲੀ ਅਤੇ ਗੁਰਨੂਰ ਸਿੰਘ ਉਰਫ ਸੰਘਾ ਉਕਤਾਨ ਨੂੰ ਅੱਜ ਮਿਤੀ 27.03.2026 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਬਰਾਮਦਾ ਅਫੀਮ ਸਬੰਧੀ ਡੁੰਘਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਪਤਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ 👉
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
