Moga News: ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈ.ਪੀ.ਐੱਸ, ਆਈ.ਜੀ ਫਰੀਦਕੋਟ ਰੇਂਜ, ਸ੍ਰੀ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, ਐਸ.ਪੀ (ਆਈ), ਸ੍ਰੀ ਗੁਰਪ੍ਰੀਤ ਸਿੰਘ P.P.S DSP (City) ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਥਾਣਾ ਸਿਟੀ ਸਾਊਥ ਮੋਗਾ ਦੀ ਪੁਲਿਸ ਪਾਰਟੀ ਵੱਲੋ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 400 ਖੁੱਲੀਆਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ।ਸੰਖੇਪ ਹਾਲਾਤ ਮੁਕੱਦਮਾ ਇਸ ਪ੍ਰਕਾਰ ਹਨ ਕਿ ਮਿਤੀ 23.03.26 ਨੂੰ ਸ:ਥ: ਸਰਦਾਰਾ ਸਿੰਘ 234/ਮੋਗਾ ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਏ ਗਸ਼ਤ ਬੁੱਕਣਵਾਲਾ ਰੋਡ ਲਿੰਕ ਰੋਡ ਪਰ ਨਵੇਂ ਬਣ ਰਹੇ ਭਾਰਤ ਮਾਤਾ ਦੇ ਪੁਲ ਕੋਲ ਹਰਦੇਵ ਸਿੰਘ ਉਰਫ ਦੇਵ ਪੁੱਤਰ ਅਮਰਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸਾਹਮਣੇ ਰੇਲਵੇ ਲਾਈਨ ਨਿਊ ਪ੍ਰਵਾਨਾ ਨਗਰ ਮੋਗਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 400 ਖੁੱਲੀਆਂ ਨਸ਼ੀਲੀਆਂ ਗੋਲੀਆਂ ਰੰਗ ਫਿੱਕਾ ਪੀਲਾ ਬ੍ਰਾਮਦ ਕਰਕੇ ਮੁਕੱਦਮਾ ਨੰਬਰ 112 ਮਿਤੀ 23.03.26 ਅ/ਧ 22 NDPS Act ਥਾਣਾ ਸਿਟੀ ਸਾਊਥ ਮੋਗਾ ਰਜਿਸਟਰ ਕੀਤਾ ਗਿਆ।ਦੋਸ਼ੀ ਹਰਦੇਵ ਸਿੰਘ ਉਰਫ ਦੇਵ ਉਕਤ ਨੂੰ ਅੱਜ ਮਿਤੀ 24.03.26 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
