ਡਾ ਰੰਧਾਵਾ ਖੁਦਕੁਸ਼ੀ ਮਾਮਲੇ ਦੇ ਇਨਸਾਫ ਲਈ ਸੜਕਾਂ ਤੇ ਉਤਰੀ ਕਾਂਗਰਸ, ਕੱਢਿਆ ਕੈਂਡਲ ਮਾਰਚ, ਕੀਤੀ ਪਰਿਵਾਰ ਲਈ ਇਨਸਾਫ ਦੀ ਮੰਗ

👉ਪੰਜਾਬ ਸਰਕਾਰ ਦੇ ਭਰਿਸ਼ਟਾਚਾਰ ਕਰਕੇ ਗਈ ਡਾ ਰੰਧਾਵਾ ਦੀ ਜਾਨ, ਖਾਸਮ ਖਾਸ ਮੰਤਰੀ ਨੂੰ ਬਚਾਉਣਾ ਚਾਹੁੰਦੇ ਮੁੱਖ ਮੰਤਰੀ ਹੋਵੇ ਸੀਬੀਆਈ ਜਾਂਚ : ਰਾਜਨ ਗਰਗ਼
Bathinda News:ਵੇਅਰ ਹਾਊਸ ਦੇ ਡੀਐਮ ਡਾਕਟਰ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਤੇ ਇਨਸਾਫ ਲਈ ਅੱਜ ਬਠਿੰਡਾ ਵਿਚ ਕਾਂਗਰਸ ਸੜਕਾਂ ਤੇ ਉਤਰਦੀ ਹੋਈ ਨਜ਼ਰ ਆਈ ਜ਼ਿਲ੍ਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਜਿਲਾ ਸ਼ਹਿਰੀ ਕਾਂਗਰਸ ਲੀਡਰਸ਼ਿਪ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਫਾਇਰ ਬਿਗੇਡ ਚੌਂਕ ਤੋਂ ਲੈ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਇਹ ਕੈਂਡਲ ਮਾਰਚ ਕੱਢ ਕੇ ਜਿੱਥੇ ਡਾਕਟਰ ਰੰਧਾਵਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉੱਥੇ ਹੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਕਾਂਗਰਸ ਲੀਡਰਸ਼ਿਪ, ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਇੱਕ ਆਵਾਜ਼ ਵਿੱਚ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ। ਉੱਥੇ ਹੀ ਮੁੱਖ ਮੰਤਰੀ ਤੇ ਆਪਣੇ ਖਾਸਮ ਖਾਸ ਰਹੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਪੀਏ ਦਿਲਬਾਗ ਸਿੰਘ ਨੂੰ ਬਚਾਉਣ ਦੇ ਇਲਜ਼ਾਮ ਵੀ ਲਾਏ। ਪ੍ਰਭਾਵਸ਼ਾਲੀ ਇਕੱਠ ਦੌਰਾਨ ਕੈਂਡਲ ਮਾਰਚ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਨ ਗਰਗ ਨੇ ਦੋਸ਼ ਲਾਏ ਕੇ ਪੰਜਾਬ ਸਰਕਾਰ ਜੋ ਇਮਾਨਦਾਰੀ ਦਾ ਢੋਲ ਵਜਾਉਂਦੀ ਸੀ ਦੇ ਭਰਿਸ਼ਟਾਚਾਰ ਕਰਕੇ ਡਾਕਟਰ ਗਗਨਦੀਪ ਸਿੰਘ ਰੰਧਾਵਾ ਨੂੰ ਜਾਨ ਗਵਾਉਣੀ ਪਈ ਕਿਉਂਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਉਹਨਾਂ ਤੇ ਆਪਣੇ ਪਿਤਾ ਦੇ ਨਾਮ ਤੇ ਵੇਅਰ ਹਾਊਸ ਦੇ ਟੈਂਡਰ ਜਾਰੀ ਕਰਨ ਦਾ ਦਬਾਅ ਪਾ ਰਹੇ ਸਨ ਜਿਹੜੇ ਟੈਂਡਰ ਹੋਰ ਕੰਪਨੀਆਂ ਨੂੰ ਨਿਕਲੇ ਤਾਂ ਉਸਨੂੰ ਬੁਲਾ ਕੇ ਘਰੇ ਕੁੱਟਮਾਰ ਕੀਤੀ ਗਈ ਪਿਸਤੌਲ ਦੇ ਵੱਟ ਮਾਰੇ ਗਏ ਗੈਂਗਸਟਰਾਂ ਰਾਹੀਂ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਸ ਕਰਕੇ ਮੰਤਰੀ ਦੇ ਖੌਫ ਅੱਗੇ ਡਾਕਟਰ ਰੰਧਾਵਾ ਨੇ ਖੁਦਕੁਸ਼ੀ ਕਰ ਲਈ ਪਰ ਹੈਰਾਨਗੀ ਦੀ ਗੱਲ ਹੈ ਕਿ ਮੁੱਖ ਮੰਤਰੀ ਆਪਣੇ ਖਾਸਮ ਖਾਸ ਮੰਤਰੀ ਨੂੰ ਬਚਾਉਣ ਲਈ 24 ਘੰਟੇ ਤੱਕ ਐਫਆਈਆਰ ਨਹੀਂ ਦਰਜ ਕੀਤੀ ਗਈ ਜਿਸ ਤੋਂ ਸਰਕਾਰ ਦਾ ਦੋਗਲਾ ਚਿਹਰਾ ਸਾਹਮਣੇ ਆਉਂਦਾ ਹੈ।

ਇਹ ਵੀ ਪੜ੍ਹੋ  DM ਗਗਨ ਰੰਧਾਵਾ ਆਤ/ਮਹੱ.ਤਿਆ ਕੇਸ; Amit Shah ਦਾ ਸੰਸਦ ਵਿਚ ਵੱਡਾ ਐਲਾਨ

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹਾਲਾਤ ਵਿਗਾੜ ਕੇ ਰੱਖ ਦਿੱਤੇ ਹਨ ਵਿਧਾਇਕ ਤੇ ਮੰਤਰੀ ਅਫਸਰਸ਼ਾਹੀ ਤੇ ਦਬਾਅ ਪਾ ਕੇ ਗਲਤ ਕੰਮ ਕਰਵਾ ਰਹੇ ਹਨ ਜਿਸ ਕਰਕੇ ਅਫਸਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਆਵਾਜ਼ ਉਠਾਉਣ ਅਤੇ ਡਾਕਟਰ ਰੰਧਾਵਾ ਦੀ ਖੁਦਕੁਸ਼ੀ ਨੂੰ ਸਬਕ ਲੈ ਕੇ ਇਨਸਾਫ ਲਈ ਅੱਗੇ ਆਉਣ ।ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਪਰਿਵਾਰ ਨਾਲ ਚਟਾਣ ਵਾਂਗ ਖੜੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਹਰ ਸੰਘਰਸ਼ ਵਿੱਚ ਸਾਥ ਦੇਵੇਗੀ।ਇਸ ਮੌਕੇ ਉਹਨਾਂ ਮੰਗ ਕੀਤੀ ਕਿ ਪੁਲਿਸ ਵੱਲੋਂ ਭਾਵੇਂ ਸਾਬਕਾ ਮੰਤਰੀ ਭੁੱਲਰ ਅਤੇ ਪੀਏ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਉਹਨਾਂ ਨੂੰ ਰਜਵਾੜਾ ਸ਼ਾਹੀ ਸਹੂਲਤਾਂ ਮੁਹਈਆ ਨਾ ਕਰਵਾਈਆਂ ਜਾਣ ਅਤੇ ਆਮ ਕੈਦੀਆਂ ਵਾਂਗ ਰੱਖਿਆ ਜਾਵੇ ਇਸ ਦੇ ਨਾਲ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਵਿੱਚੋਂ ਵੀ ਉਸਨੂੰ ਖਾਰਜ ਕੀਤਾ ਜਾਵੇ। ਇਸ ਮੌਕੇ ਅਸ਼ੋਕ ਕੁਮਾਰ ,ਅਰੁਣ ਵਧਾਵਣ, ਜਿਲ੍ਹਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਹਰਵਿੰਦਰ ਲੱਡੂ ਮਾਧਵ ਸ਼ਰਮਾ ਟਿੰਕੂ ਗਰੋਵਰ ਕਿਰਨਜੀਤ ਸਿੰਘ ਗਹਿਰੀ, ਅੰਮ੍ਰਿਤਾ ਗਿੱਲ, ਕਿਰਨਾਂ ਵਿਰਕ, ਸਾਜਨ ਸ਼ਰਮਾ, ਭਗਵਾਨ ਦਾਸ ਭਾਰਤੀ ਰਮਨ ਢਿਲੋ ਗੁਰਵਿੰਦਰ ਸਿੰਘ ਚਹਿਲ ਹਰਮਨ ਕੋਟ ਫਤਾ ਅਸੀਸ ਕਪੂਰ ਸੁਨੀਲ ਕੁਮਾਰ ਸਨੀ ਬਰਾੜ ਪ੍ਰੀਤਮ ਬਰਾੜ ਜਗਮੀਤ ਸਿੰਘ ਹਰਪਾਲ ਬਾਜਵਾ ਸੋਨੂ ਐਮ ਸੀ ਸੁੱਖਾ ਐਮ ਸੀ ਸੁਰਜੀਤ ਮੋਖਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Gagandeep Suicide Case; ਹਰਸਿਮਰਤ ਨੇ ਭੁੱਲਰ ਦੀ ਗ੍ਰਿਫ਼ਤਾਰੀ ‘ਚ ਹੋਈ ਦੇਰੀ ‘ਤੇ ਉਠਾਏ ਸਵਾਲ

ਧਰਮ ਪਰਿਵਰਤਨ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤਯੋਗ: ਸੁਖਪਾਲ ਸਿੰਘ ਸਰਾਂ

Leave a Reply

Your email address will not be published. Required fields are marked *