ਅਧਿਆਪਕਾ ਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਬਠਿੰਡਾ ਦੇ ਨਾਮੀਂ ਵਪਾਰੀ ਨੂੰ ਅਦਾਲਤ ਨੇ ਸੁਣਾਈ ਸਜ਼ਾ

Bathinda News:ਬਠਿੰਡਾ ਦੀ ਇੱਕ ਵਿਸ਼ੇਸ਼ ਅਦਾਲਤ ਨੇ 13 ਸਾਲ ਪਹਿਲਾਂ ਇੱਕ ਮਹਿਲਾ ਅਧਿਆਪਕ ਦੀ ਇੱਜਤ ਨੂੰ ਹੱਥ ਪਾਉਣ ਵਾਲੇ ਬਠਿੰਡਾ ਸ਼ਹਿਰ ਦੇ ਇਕ ਨਾਮੀ ਕੱਪੜਾ ਵਪਾਰੀ ਨੂੰ ਸਖਤ ਸਜ਼ਾ ਸੁਣਾਈ ਹੈ। ਸੂਚਨਾ ਮੁਤਾਬਕ ਵਧੀਕ ਸੈਸ਼ਨ ਜੱਜ ਸ੍ਰੀ ਰਾਜੇਸ਼ ਕੁਮਾਰ ਦੀ ਵਿਸ਼ੇਸ਼ ਅਰਦਾਸ ਵਲੋਂ ਥਾਣਾ ਕੋਤਵਾਲੀ ਵਿਚ ਦਰਜ ਇਸ ਮਾਮਲੇ ਦੀ ਫਾਈਨਲ ਸੁਣਵਾਈ ਦੌਰਾਨ ਕੱਲ ਫੈਸਲਾ ਸੁਣਾਇਆ ਗਿਆ। ਬਠਿੰਡਾ ਦੇ ਮਹਿਣਾ ਚੌਂਕ ਦੇ ਕੱਪੜਾ ਵਪਾਰੀ ਸਤਪਾਲ ਗਰੋਵਰ ਵਿਰੁੱਧ ਥਾਣਾ ਕੋਤਵਾਲੀ ਵਿਚ 11 ਮਾਰਚ, 2013 ਨੂੰ ਪਰਚਾ ਦਰਜ਼ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਕੱਪੜਾ ਵਪਾਰੀ ਸਤਪਾਲ ਗਰੋਵਰ ਨੇ ਪੀੜਤ ਅਧਿਆਪਕਾ, ਜੋ ਕਿ ਉਸਦੇ ਜਾਣ-ਪਹਿਚਾਣ ਵਾਲੇ ਪਰਿਵਾਰ ਨਾਲ ਹੀ ਸੰਬੰਧਿਤ ਸੀ, ਦੀ ਬਦਲੀ ਕਰਵਾਉਣ ਵਿੱਚ ਮਦਦ ਕੀਤੀ ਸੀ। ਜਿਸ ਤੋਂ ਬਾਅਦ ਉਹ ਉਸ ਉਪਰੰਤ ਮਾੜੀ ਨਿਗਾਹ ਰੱਖਣ ਲੱਗ ਪਿਆ। ਦੋਸ਼ੀ ਨੇ 16 ਜਨਵਰੀ, 2013 ਨੂੰ ਉਸਦੇ ਘਰ ਵਿੱਚ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਦੋਸ਼ਾਂ ਮੁਤਾਬਕ ਅਸਫਲ ਰਹਿਣ ਤੋਂ ਬਾਅਦ ਮੁਲਜ਼ਮ ਲਗਾਤਾਰ ਉਸਨੂੰ ਤੰਗ ਪਰੇਸ਼ਾਨ ਕੀਤਾ ਦੇਣ ਲੱਗਿਆ ਅਤੇ ਇਸ ਤੋਂ ਤੰਗ ਆ ਕੇ ਮਹਿਲਾ ਅਧਿਆਪਕਾ ਨੇ 10 ਮਾਰਚ 2013 ਦੀ ਰਾਤ ਨੂੰ ਜ਼ਹਿਰੀਲੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸਦੇ ਚੱਲਦੇ ਉਸਨੂੰ ਮ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਹੀ ਪੀੜਤ ਅਧਿਆਪਕਾ ਕੋਲੋ ਇੱਕ ਖੁਦਕੁਸ਼ੀ ਨੋਟ ਬਰਾਮਦ ਹੋਇਆ। ਜਿਸਤੋਂ ਬਾਅਦ ਹੀ ਪ੍ਰਵਾਰ ਨੂੰ ਸੱਤਪਾਲ ਗਰੋਵਰ ਦੇ ਘਿਨਾਉਣੇ ਕਾਰਨਾਮਿਆਂ ਦਾ ਪਤਾ ਲੱਗਿਆ। ਇਸ ਮਾਮਲੇ ਵਿੱਚ ਮੁਲਜਮ ਦੀ ਗਿਰਫਤਾਰੀ ਵੀ ਹੋਈ ਅਤੇ ਬਾਅਦ ਵਿੱਚ ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ। ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਮੁਲਜ਼ਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 354-ਬੀ ਦੇ ਤਹਿਤ 3 ਸਾਲ ਦੀ ਸਖ਼ਤ ਕੈਦ ਅਤੇ ₹10,000 ਦਾ ਜੁਰਮਾਨਾ ਅਤੇ ਧਾਰਾ 376 (ਬਲਾਤਕਾਰ ਦੀ ਕੋਸ਼ਿਸ਼) ਦੇ ਨਾਲ ਧਾਰਾ 511 ਦੇ ਤਹਿਤ 7 ਸਾਲ ਦੀ ਸਖ਼ਤ ਕੈਦ ਅਤੇ ₹20,000 ਦਾ ਜੁਰਮਾਨਾ ਵੀ ਸੁਣਾਇਆ ਗਿਆ।ਅਦਾਲਤ ਨੇ ਸਪੱਸ਼ਟ ਕੀਤਾ ਕਿ ਦੋਵੇਂ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Bathinda ‘ਚ ਕਾਂਗਰਸ ਨੇ ਕੀਤਾ ਰੋਸ਼ ਪ੍ਰਦਰਸ਼ਨ, ਸਰਕਾਰ ‘ਤੇ ਲਾਏ ਵਾਅਦਾ ਖਿਲਾਫੀ ਦੇ “ਦੋਸ਼”

DAV College Bathinda ਵਿਖੇ ਕੁਇਜ਼ ਮੁਕਾਬਲਾ ਕਰਵਾਇਆ ਗਿਆ

Leave a Reply

Your email address will not be published. Required fields are marked *