Bathinda ਦੇ ਹੋਰ ਨੌਜਵਾਨ Dubai ‘ਚ ਫ਼ਸੇ,ਸਰਕਾਰ ਨੂੰ ਵਾਪਸ ਲਿਆਉਣ ਦੀ ਕੀਤੀ ਅਪੀਲ

Bathinda News: Bathinda ਦੇ ਦੋ ਹੋਰ ਨੌਜਵਾਨ Dubai ‘ਚ ਫ਼ਸ ਗਏ ਹਨ। ਖਾੜੀ ਦੇਸ਼ਾਂ ‘ਚ ਚੱਲ ਰਹੀ ਭਿਆਨਕ ਜੰਗ ਦੇ ਕਾਰਨ ਸਾਰੇ ਏਅਰਪੋਰਟ ਤੇ ਫ਼ਲਾਈਟਾਂ ਬੰਦ ਹੋ ਗਈਆਂ ਹਨ। ਦੋ ਦਿਨ ਪਹਿਲਾਂ ਬਠਿੰਡਾ ਦੇ ਹੀ ਪ੍ਰਿੰਸੀਪਲ ਜੋੜੇ ਦੀ ਦੁਬਈ ਤੋਂ ਵੀਡੀਓ ਵਾਈਰਲ ਹੋਈ ਸੀ, ਜਿਸਦੇ ਵਿਚ ਉਨਾਂ ਵਾਪਸੀ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲਾਂ ਕੀਤੀਆਂ ਸਨ। ਇਸ ਜੋੜੇ ਦੇ ਨਾਲ ਪੰਜਾਬ ਦੇ ਮੰਤਰੀ ਡਾ ਰਵਜੋਤ ਸਿੰਘ ਵੱਲੋਂ ਵੀ ਗੱਲਬਾਤ ਕੀਤੀ ਗਈ ਸੀ। ਹੁਣ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਅਵਨੀਸ਼ ਗੋਇਲ ਤੇ ਦਰਪਣ ਬਾਂਸਲ ਨਾਂ ਦੇ ਦੋ ਨੌਜਵਾਨਾਂ ਦੀ ਇਹ ਵੀਡੀਓ ਸਾਹਮਣੇ ਆਈ ਹੈ।ਜਿਸਦੇ ਵਿਚ ਉਨਾਂ ਵੱਲੋਂ ਦਸਿਆ ਜਾ ਰਿਹਾ ਕਿ ਉਹ 27 ਫ਼ਰਵਰੀ ਨੂੰ ਪੰਜ ਦਿਨਾਂ ਲਈ ਘੁੰਮਣ ਵਾਸਤੇ ਦੁਬਈ ਆਏ ਸਨ ਪ੍ਰੰਤੂ ਦੂਜੇ ਹੀ ਦਿਨ ਜੰਗ ਲੱਗ ਗਈ। 4 ਮਾਰਚ ਨੂੰ ਉਨ੍ਹਾਂ ਦੀ ਵਾਪਸੀ ਸੀ ਪ੍ਰੰਤੂ ਜੰਗ ਦੇ ਕਾਰਨ ਵਾਪਸੀ ਦੀ ਫ਼ਲਾਈਟ ਕੈਂਸਲ ਹੋ ਗਈ ਹੈ ਤੇ ਸਾਰੇ ਏਅਰਪੋਰਟ ਬੰਦ ਹੋ ਗਏ ਹਨ। ਇਸਤੋਂ ਇਲਾਵਾ ਦੇਸ ਵਾਪਸੀ ਲਈ ਕੋਈ ਰਾਸਤਾ ਵੀ ਨਹੀਂ ਮਿਲ ਰਿਹਾ। ਅਵਨੀਸ਼ ਤੇ ਦੀਪਕ ਮੁਤਾਬਕ ਉਹ ਆਪਣੇ ਟੂਰ ਮੁਤਾਬਕ ਪੰਜ ਦਿਨਾਂ ਦੇ ਪੈਸੇ ਲੈ ਕੇ ਆਏ ਸਨ ਪ੍ਰੰਤੂ ਹੁਣ ਸਾਰਾ ਕੁੱਝ ਖ਼ਤਮ ਹੁੰਦਾ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੇ ਵਪਾਰੀ ਆਗੂ ਅਮਿਤ ਕਪੂਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਵਾਪਸੀ ਲਈ ਇੰਤਜ਼ਾਮ ਕੀਤਾ ਜਾਵੇ। ਦੋਨਾਂ ਨੌਜਵਾਨਾਂ ਦੇ ਘਰ ਵਾਲੇ ਵੀ ਪ੍ਰੇਸ਼ਾਨ ਹਨ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਹਰੇਕ ਪਰਿਵਾਰ ਦੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ

ਚੈਨਲ ਸੁਪਨ ਉਡਾਰੀ ਨੇ ਸਾਹਿਤਕਾਰ ਬਲਵਿੰਦਰ ਸਿੰਘ ਭੁੱਲਰ ਦਾ ਕਵੀ ਦਰਬਾਰ ਕਰਵਾਇਆ

Leave a Reply

Your email address will not be published. Required fields are marked *