Moga News:ਡੀਜੀਪੀ ਪੰਜਾਬ ਵੱਲੋਂ ਲਾਂਚ ਕੀਤੇ ਗਏ ਆਪਰੇਸ਼ਨ “ਪ੍ਰਹਾਰ” ਦੇ ਤਹਿਤ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਇੱਕ ਵਿਸ਼ੇਸ਼ ਡਰਾਈਵ ਚਲਾਈ ਜਾ ਰਹੀ ਹੈ। ਇਸੀ ਮੁਹਿੰਮ ਦੇ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਾਹਰ ਬੈਠੇ ਵਾਂਟਿਡ ਕ੍ਰਿਮੀਨਲਾਂ ਦੇ ਅਸੋਸੀਏਟਸ ਖ਼ਿਲਾਫ਼ ਇੱਕ ਵਿਸ਼ੇਸ਼ ਡਰਾਈਵ ਲਾਂਚ ਕੀਤੀ ਗਈ। ਇਸ ਕਾਰਵਾਈ ਦੌਰਾਨ ਮੋਗਾ ਜ਼ਿਲ੍ਹੇ ਦੀਆਂ ਲਗਭਗ 60 ਪੁਲਿਸ ਟੀਮਾਂ ਅਤੇ 400 ਪੁਲਿਸ ਜਵਾਨਾਂ ਦੀ ਟੀਮ ਬਨਾਈ ਗਈ, ਜਿਨ੍ਹਾਂ ਵਿੱਚ ਸਾਰੇ ਐਸ.ਐਚ.ਓ., ਇੰਚਾਰਜ ਯੂਨਿਟ, ਸਾਰੇ ਡੀ.ਐਸ.ਪੀ.ਅਤੇ ਐਸ.ਪੀ.ਵੀ ਸ਼ਾਮਲ ਸਨ। ਜ਼ਿਲ੍ਹੇ ਦੇ ਸਾਰੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਪੂਰੇ ਆਪਰੇਸ਼ਨ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।ਇਸ ਮੁਹਿੰਮ ਦਾ ਮੁੱਖ ਫੋਕਸ ਬਾਹਰ ਬੈਠੇ ਵਾਂਟਿਡ ਕ੍ਰਿਮੀਨਲਾਂ ਦੇ ਅਸੋਸੀਏਟਸ, ਆਦਤਨ ਅਪਰਾਧੀਆਂ, ਗੈਰਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਵਿੱਚ ਸ਼ਾਮਲ ਤੱਤਾਂ ਅਤੇ ਕ੍ਰਿਮੀਨਲਾਂ ਨੂੰ ਸ਼ੈਲਟਰ ਜਾਂ ਮਦਦ ਮੁਹੱਈਆ ਕਰਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਹੈ। ਇਹ ਸਾਰੀ ਕਾਰਵਾਈ AGTF ਅਤੇ ਕਾਉਂਟਰ ਇੰਟੈਲੀਜੈਂਸ ਦੀ ਪੱਕੀ ਇਨਪੁੱਟ ਅਤੇ ਲੋਕਲ ਸੋਰਸਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪਹਿਲਾਂ ਤੋਂ ਕੀਤੀ ਗਈ ਇੰਟੈਂਸਿਵ ਪਲੈਨਿੰਗ ਅਨੁਸਾਰ ਕੀਤੀ ਗਈ, ਜਿਸ ਤਹਿਤ ਟਾਰਗੇਟਡ ਰੇਡਸ ਕਰਕੇ ਮੋਗਾ ਪੁਲਿਸ ਨੂੰ ਮਹੱਤਵਪੂਰਨ ਸਫਲਤਾ ਮਿਲੀ ਹੈ। ਅੱਜ ਇਸ ਮੁਹਿੰਮ ਦਾ ਦੂਜਾ ਦਿਨ ਹੈ ਅਤੇ ਅੱਜ ਵੀ ਲਗਭਗ 50 ਪੁਲਿਸ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ।ਆਪਰੇਸ਼ਨ ਦੇ ਪਹਿਲੇ ਦਿਨ ਮੋਗਾ ਪੁਲਿਸ ਵੱਲੋਂ ਕੁੱਲ 58 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 17 ਦੋਸ਼ੀ NDPS ਐਕਟ ਦੇ ਮਾਮਲਿਆਂ ਵਿੱਚ, 17 ਦੋਸ਼ੀ ਪੁਰਾਣੇ ਮੁਕੱਦਮਿਆਂ ਵਿੱਚ ਵਾਂਟਿਡ, 2 ਘੋਸ਼ਿਤ ਅਪਰਾਧੀ (ਪੀ.ਓ.), ਜਦਕਿ 11 ਦੋਸ਼ੀ ਆਰਮਜ਼ ਐਕਟ ਅਤੇ BNS ਦੀਆਂ ਧਾਰਾਵਾਂ ਅਧੀਨ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ 11 ਦੋਸ਼ੀਆਂ ਖ਼ਿਲਾਫ਼ ਅਪਰਾਧ ਰੋਕੂ ਕਾਨੂੰਨ ਤਹਿਤ ਪ੍ਰੀਵੈਂਟਿਵ ਕਾਰਵਾਈ ਵੀ ਕੀਤੀ ਗਈ ਹੈ।ਮੋਗਾ ਪੁਲਿਸ ਵੱਲੋਂ NDPS ਐਕਟ ਦੇ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਕੁੱਲ 17 ਮੁਕੱਦਮੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਸ਼ਾਮਲ ਕੁੱਲ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਫ਼ਤੀਸ਼ ਦੌਰਾਨ ਉਨ੍ਹਾਂ ਕੋਲੋਂ 336 ਗ੍ਰਾਮ ਹੈਰੋਇਨ, 500 ਗ੍ਰਾਮ ਅਫੀਮ, 475 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ ₹52,300 ਡਰੱਗ ਮਨੀ ਬਰਾਮਦ ਕੀਤੀ ਗਈ। ਇਸਦੇ ਨਾਲ-ਨਾਲ, EXCISE ACT ਦੇ ਅਧੀਨ ਵੀ 1 ਮੁਕੱਦਮਾ ਦਰਜ ਕੀਤਾ ਗਿਆ ਜਿਸ ਵਿੱਚ 20 ਲੀਟਰ ਲਾਹਨ ਬਰਾਮਦ ਹੋਈ ਅਤੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਸਾਰੀਆਂ ਕਾਰਵਾਈਆਂ ਮੋਗਾ ਪੁਲਿਸ ਦੀਆਂ ਸਪੈਸ਼ਲ ਟੀਮਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਦੇਖਰੇਖ ਹੇਠ ਕੀਤੀਆਂ ਗਈਆਂ।
ਮੋਗਾ ਪੁਲਿਸ ਵੱਲੋਂ ਤਫ਼ਤੀਸ਼ ਦੌਰਾਨ ARMS ACT ਦੇ ਤਹਿਤ ਵੀ ਵੱਖ-ਵੱਖ ਹਥਿਆਰ ਬਰਾਮਦ ਕੀਤੇ ਗਏ। ਉਨ੍ਹਾਂ ਵਿੱਚ ਸ਼ਾਮਲ ਹਨ ਇੱਕ ਦੇਸੀ ਕੱਟਾ 12 ਬੋਰ, 10 ਜਿੰਦਾ ਕਾਰਤੂਸ, 3 ਕਿਰਪਾਨਾਂ ਅਤੇ 3 ਬੇਸਬਾਲ ਬੈਟ; ਇੱਕ ਨਾਜਾਇਜ 12 ਬੋਰ ਡਬਲ ਬੈਰਲ ਬੰਦੂਕ ਜਿਸ ਦੀ ਅੱਗੋ ਬੈਰਲ ਕੱਟੀ ਹੋਈ ਤੇ ਸਮੇਤ 04 ਜਿੰਦਾ ਕਾਰਤੂਸ 12 ਬੋਰ, 1 ਦੇਸੀ ਪਿਸਟਲ 32 ਬੋਰ ਸਮੇਤ 2 ਜਿੰਦਾ ਰੌਦ, 02 ਮੈਗਜੀਨ ਖਾਲੀ 32ਬੋਰ ਅਤੇ 16 ਰੋਂਦ ਜਿੰਦਾ 30 ਬੋਰ ਰਾਇਫਲ ਅਤੇ 08 ਜਿੰਦਾ ਰੋਂਦ 7.62 ਇਹ ਸਾਰੀ ਸਮੱਗਰੀ ਪੁਲਿਸ ਵੱਲੋਂ ARMS ACT ਦੇ ਤਹਿਤ ਬਰਾਮਦ ਕੀਤੀ ਗਈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
