Silver Oaks School Dabwali Road Bathinda ਵਿਖੇ ਅੱਠਵਾਂ ਸਲਾਨਾ ਸਮਾਗਮ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਜਿੱਤਿਆ ਮਹਿਮਾਨਾਂ ਦਾ ਦਿਲ

Bathinda News: Silver Oaks School Dabwali Road Bathinda ਵਿਖੇ ਬੀਤੇ ਕੱਲ ਸ਼ੁਰੂ ਹੋਏ ਅੱਠਵੇਂ ਸਲਾਨਾ ਦਿਵਸ ਦੇ ਅੱਜ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਮਨਜੀਤ ਬਾਂਸਲ ਡੀਨ ਕੰਸਲਟੈਂਸੀ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਪੁੱਜੇ। ਜਦਕਿ ਪ੍ਰੈਜੀਡੈਂਟ ਸਿਲਵਰ ਓਕਸ ਗਰੁੱਪ ਆਫ਼ ਸਕੂਲ ਸਰੂਪ ਚੰਦ ਸਿੰਗਲਾ,ਚੇਅਰਮੈਨ ਸਿਲਵਰ ਓਕਸ ਸਕੂਲ ਅਤੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਇੰਦਰਜੀਤ ਸਿੰਘ ਬਰਾੜ, ਡਾਇਰੈਕਟਰ ਸਿਲਵਰ ਓਕਸ ਸਕੂਲ ਅਤੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਸ੍ਰੀਮਤੀ ਬਰਨਿੰਦਰਪਾਲ ਸੇਖੋਂ, ਮੈਨੇਜਮੈਂਟ ਮੈਂਬਰ ਦੀਨਵ ਸਿੰਗਲਾ ਅਤੇ ਸਕੂਲ ਪ੍ਰਿੰਸੀਪਲ ਮਿਸ.ਰਵਿੰਦਰ ਸਰਾਂ ਸਮੇਤ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਸਮਾਗਮ ਵਿੱਚ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਦੁਆਰਾ ਸਕੂਲ ਪ੍ਰਬੰਧਕਾਂ ਨਾਲ ਮਿਲ ਕੇ ਸ਼ਮਾਂ ਰੌਸ਼ਨ ਦੀ ਰਸਮ ਦੁਆਰਾ ਕੀਤਾ ਗਿਆ।ਸਕੂਲ ਸਮਾਰੋਹ ਦਾ ਮੁੱਖ ਵਿਸ਼ਾ ‘ਏ ਸਟਾਰਲਾਈਟ ਸਿੰਫਨੀ’ ਸੀ। ਜਿਵੇਂ ਅੰਧੇਰੀ ਰਾਤ ਵਿੱਚ ਤਾਰੇ ਆਪਣੀ ਰੋਸ਼ਨੀ ਨਾਲ ਅਸਮਾਨ ਨੂੰ ਚਮਕਾਉਂਦੇ ਹਨ, ਉਸੇ ਤਰ੍ਹਾਂ ਸਕੂਲ ਦੇ ਪਹਿਲੀ ਜਮਾਤ ਤੋਂ ਲੈ ਕੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਕਲਾ, ਪ੍ਰਤਿਭਾ ਅਤੇ ਸਾਂਝ ਦੀ ਰੋਸ਼ਨੀ ਵਿੱਚ ਸੋਲਫੁਲ ਸਬਮਿਸ਼ਨ, ਗਲੈਕਸੀ ਗਰੂਵਰਜ਼,ਸਲਾਮ ਇਸਰੋ, ਮੋਰਨਿੰਗ ਗਲੋਰੀ ਡਾਂਸ,ਸੂਰਯ ਸ਼ਤੁਤੀ, ਜਸ਼ਨ-ਏ- ਕਵਾਲੀ,ਰੋਬੋਟ ਰਾਈਮਰਜ਼, ਸ਼ਮਾਂ -ਏ- ਸੂਫ਼ੀ,ਹੈਪੀ ਟੋਰਨੈਡੋਜ਼,ਦਾ ਸਕਾਈ ਇਜ਼ ਨਾਟ ਦਾ ਲਿਮਟ , ਹਰਿਆਣਵੀ ਘੂਮਰ,ਯੌਂਬੀ ਯੈਸਟ,ਟੱਪੇ ਦੀ ਮਹਿਫ਼ਲ, ਸਤਰੰਗੀ ਉਡਾਣ,ਦ ਇਨਵਿਜੀਬਲ ਹੀਸਟ, ਦ ਮਾਰਚ ਆਫ਼ ਕਰੇਜ, ਰਾਜਪੂਤਾਨਾ ਰੰਗ, ਨਿ੍ਰਤਯ ਜੁਗਲਬੰਦੀ, ਇਕੋਜ਼ ਆਫ਼ ਅਰਥ ਅਤੇ ਢੋਲ ਪੰਜਾਬੀਆਂ ਦੇ ਆਦਿ ਪੇਸ਼ਕਾਰੀਆਂ ਦੇ ਕੇ “ਤਾਰਿਆਂ ਦੀ ਰੋਸ਼ਨੀ ਦੀ ਜੁਗਲਬੰਦੀ” ਵਿੱਚ ਆਪਣੇ ਕੌਸ਼ਲ, ਹੁਨਰ ਅਤੇ ਜੋਸ਼ ਨਾਲ ਸਭ ਨੂੰ ਪ੍ਰੇਰਿਤ ਕੀਤਾ।

 

ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਪ੍ਰਤੀ ਸਮਰਪਣ ਭਾਵ ਦੀ ਪੇਸ਼ਕਾਰੀ ਨਾਲ਼ ਕੀਤੀ ਗਈ। ਵਿਦਿਆਰਥੀਆਂ ਦੁਆਰਾ ਪੇਸ਼ ਸਤਰੰਗੀ ਉਡਾਣ,ਅਰੁਣਾਚਲ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੀਆਂ ਸੱਭਿਆਚਾਰਕ ਝਲਕੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।ਤਕਨੀਕੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ‘ਰੋਬੋ ਰਾਈਮਰਜ਼’ ਦੌਰਾਨ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ‘ਸੂਰਯ ਸ਼ਤੁਤੀ’ ਅਧੀਨ ਸੂਰਯ ਨਮਸਕਾਰ ਨਾਲ ਸੰਬੰਧਿਤ ਵੱਖ-ਵੱਖ ਆਸਣਾਂ ਦਾ ਪ੍ਰਦਰਸ਼ਨ ਕੀਤਾ।ਟੈਪੀ ਟੋਰਨੈਡੋਜ਼ ਤੇ ਜੌਂਬੀ ਯੈਸਟ ਦੁਆਰਾ ਮਾਹੌਲ ਵਿੱਚ ਅਦਭੁੱਤ ਰੰਗ ਭਰਿਆ ਗਿਆ।‘ਸਲਾਮ ਇਸਰੋ’ ਤੇ ‘ਦ ਸਕਾਈ ਇਜ਼ ਨਾਟ ਦਾ ਲਿਮਟ’ ਦੁਆਰਾ ਵਿਗਿਆਨ ਦੇ ਖੇਤਰ ਵਿੱਚ ਹੋਈ ਤਰੱਕੀ ਤੇ ਵਿਕਾਸ ਨੂੰ ਪ੍ਰਸਤੁਤ ਕੀਤਾ ਗਿਆ। ‘ਦ ਮਾਰਚ ਆਫ਼ ਕਰੇਜ’, ‘ਇਕੋਜ ਆਫ਼ ਅਰਥ’ ਤੇ ‘ਇਨਵਿਜੀਬਲ ਹੀਸਟ’ ਦੁਆਰਾ ਕ੍ਰਮਵਾਰ ਦੇਸ਼ ਭਗਤੀ ਅਤੇ ਵਾਤਾਵਰਣ ਸੰਭਾਲ ਤੇ ਟੈਕਨਾਲੋਜੀ ਦੀ ਸੁਚੇਤ ਵਰਤੋਂ ਵਰਗੇ ਸ਼ਾਨਦਾਰ ਸੁਨੇਹੇ ਵਿਦਿਆਰਥੀਆਂ ਦੁਆਰਾ ਦਿੱਤੇ ਗਏ। ‘ਜਸ਼ਨ-ਏ-ਕਵਾਲੀ’,‘ਟੱਪੇ ਦੀ ਮਹਿਫ਼ਲ’ ਅਤੇ ‘ਢੋਲ ਪੰਜਾਬੀਆਂ ਦੇ’ ਪੇਸ਼ਕਾਰੀਆਂ ਸਮਾਗਮ ਦਾ ਸਿਖ਼ਰ ਹੋ ਨਿੱਬੜੀਆਂ। ਸਕੂਲੀ ਵਿਦਿਆਰਥੀਆਂ ਦਕਸ਼ ਸੇਠੀ,ਅੰਸ਼ਦੀਪ ਕੌਰ ਤੇ ਅਰਾਇਨਾ ਦੁਆਰਾ ਸਕੂਲ ਵਿੱਚ ਤੇ ਬਾਹਰ ਵੱਖ-ਵੱਖ ਖੇਤਰਾਂ ਵਿੱਚ ਹੋਈਆਂ ਗਤੀਵਿਧੀਆਂ ਅਤੇ ਇਸ ਦੌਰਾਨ ਵਿਦਿਆਰਥੀਆਂ ਦੁਆਰਾ ਕੀਤੀ ਭਾਗੀਦਾਰੀ ਤੇ ਪ੍ਰਾਪਤ ਕੀਤੀਆਂ ਸਫ਼ਲਤਾਵਾਂ ‘ਤੇ ਚਾਨਣਾ ਪਾਉਣ ਲਈ ਸਲਾਨਾ ਰਿਪੋਰਟ ਪੜ੍ਹੀ ਗਈ। ਮੁੱਖ ਮਹਿਮਾਨ ਦੁਆਰਾ ਸਕੂਲ ਪ੍ਰਬੰਧਕਾਂ ਸਮੇਤ ਨਿਊਜ਼ ਲੈਟਰ ਰਿਲੀਜ਼ ਦੀ ਰਸਮ ਅਦਾ ਕੀਤੀ ਗਈ। ਇਸ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਜੀ ਦੁਆਰਾ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਅਤੇ ਸਾਲ ਭਰ ਦੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ ਗਈ ਅਤੇ ਸ਼ਾਨਦਾਰ ਸਮਾਗਮ ਦੀ ਸਫ਼ਲਤਾ ਲਈ ਮਾਪਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਸਕੂਲ ਪ੍ਰੈਜੀਡੈਂਟ ਦੁਆਰਾ ਵਿਦਿਆਰਥੀਆਂ ਦੀਆਂ ਉਪਲਬਧੀਆਂ ਦੀ ਸ਼ਲਾਘਾ ਕਰਦੇ ਹੋਏ ਨਵੀਂ ਪੀੜ੍ਹੀ ਦੇ ਹੁਨਰ ਨੂੰ ਮਜ਼ਬੂਤ ਮੰਚ ਪ੍ਰਦਾਨ ਕਰਨ ਦੀ ਵਚਨਬੱਧਤਾ ਪ੍ਰਗਟਾਈ। ਸਮਾਰੋਹ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਮਿਸ ਰਵਿੰਦਰ ਸਰਾਂ ਜੀ ਦੁਆਰਾ ਸਕੂਲ ਵਿੱਚ ਆਏ ਹੋਏ ਮੁੱਖ ਮਹਿਮਾਨ ਅਤੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ਼ ਹੋਈ।

 

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਦੇ ਅਗਾਊਂ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਭਾਰਤੀ ਸੰਸਦ ਵਿੱਚ ਭਾਸ਼ਣ ਦੇਣ ਤੇ ਵਿਦਿਆਰਥਣ ਪਵਨਦੀਪ ਕੌਰ ਅਤੇ ਗਾਇਡ ਅਧਿਆਪਕ ਸੁਮਿਤਪਾਲ ਸਿੰਘ ਸਨਮਾਨਿਤ

Leave a Reply

Your email address will not be published. Required fields are marked *