ਤੁਰੰਤ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਪੀ ਸੀ ਆਰ ਨੇ ਚੋਰੀ ਹੋਇਆ ਮੋਟਰਸਾਈਕਲ ਕੁਝ ਹੀ ਸਮੇਂ ਵਿੱਚ ਲੱਭ ਕੇ ਅਸਲ ਮਾਲਕ ਦੇ ਹਵਾਲੇ ਕੀਤਾ

Bathinda News:ਮਿਤੀ 06/11/2026 ਨੂੰ ਬਠਿੰਡਾ ਪੁਲਿਸ ਦੇ ਪੀ ਸੀ ਆਰ ਕਰਮਚਾਰੀਆਂ ਨੂੰ ਡਾਇਲ 112 ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਫੇਜ਼-1, ਮਾਡਲ ਟਾਊਨ, ਟੀ.ਵੀ. ਟਾਵਰ ਨੇੜਿਓਂ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ।ਸੂਚਨਾ ਮਿਲਦਿਆਂ ਹੀ ਪੀ ਸੀ ਆਰ ਕਰਮਚਾਰੀਆਂ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਮੌਕੇ ‘ਤੇ ਕਾਰਵਾਈ ਸ਼ੁਰੂ ਕੀਤੀ ਗਈ। ਪੁਲਿਸ ਕਰਮਚਾਰੀਆਂ ਨੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਤੇਜ਼ੀ ਅਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਕੁਝ ਹੀ ਸਮੇਂ ਵਿੱਚ ਚੋਰੀ ਹੋਏ ਮੋਟਰਸਾਈਕਲ ਨੂੰ ਲੱਭ ਲਿਆ ਅਤੇ ਉਸਦੇ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ।
ਬਠਿੰਡਾ ਪੁਲਿਸ ਦੇ ਪੀ ਸੀ ਆਰ ਕਰਮਚਾਰੀਆਂ ਦੀ ਇਹ ਤੁਰੰਤ ਕਾਰਵਾਈ ਪੁਲਿਸ ਦੀ ਚੌਕਸੀ, ਪੇਸ਼ੇਵਰ ਮੁਸਤੈਦੀ ਅਤੇ ਲੋਕਾਂ ਦੀ ਸਹਾਇਤਾ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ।ਬਠਿੰਡਾ ਪੁਲਿਸ – ਤੁਹਾਡੀ ਸੁਰੱਖਿਆ, ਸਾਡੀ ਜ਼ਿੰਮੇਵਾਰੀ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Punjab Police ਦੇ ਚੋਟੀ ਦੇ ਜਰਨੈਲਾਂ ਦੇ ਹੋਏ ਤਬਾਦਲੇ, ਦੇਖੋ List

‘ਗੈਂਗਸਟਰਾਂ ’ਤੇ ਵਾਰ’: ਅਫ਼ਰੀਕਾ ਤੋਂ ਪਹਿਲੀ ਸਫ਼ਲ ਡਿਪੋਰਟੇਸ਼ਨ ਕਾਰਵਾਈ ਤਹਿਤ ਪੰਜਾਬ ਪੁਲੀਸ ਨੇ ਭਗੌੜੇ ਗੈਂਗਸਟਰ ਗੁਰਵਿੰਦਰ ਅਫਰੀਦੀ ਨੂੰ ਇਥੋਪੀਆ ਤੋਂ ਵਾਪਸ ਭਾਰਤ ਲਿਆਂਦਾ

Leave a Reply

Your email address will not be published. Required fields are marked *