CM Bhagwant Mann ਨੂੰ ਲਾਹੌਰ ਆਉਣ ਦਾ ਮਿਲਿਆ ਸੱਦਾ, ਪਰ ਨਾਂ ਜਾਣ ਦਸਿਆ ਇਹ ਕਾਰਨ…

Chandigarh News: CM Bhagwant Mann; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਗਲੇ ਮਹੀਨੇ ਲਾਹੌਰ ਆਉਣ ਦਾ ਸੱਦਾ ਮਿਲਿਆ ਹੈ। ਪ੍ਰੰਤੂ ਉਹ ਸ਼ਾਇਦ ਹੀ ਉਥੇ ਜਾ ਸਕਣ। ਇਸਦਾ ਖੁਲਾਸਾ CM Bhagwant Mann ਵੱਲੋਂ ਅੱਜ ਖੁਦ ਵਿਧਾਨ ਸਭਾ ਦੇ ਸੈਸ਼ਨ ਵਿਚ ਆਪਣੇ ਭਾਸ਼ਣ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ 27 ਤੋਂ 29 ਨਵੰਬਰ ਨੂੰ ਲਾਹੌਰ ਵਿਚ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਹੋ ਰਹੀ ਹੈ। ਜਿਸਦੇ ਪ੍ਰਬੰਧਕਾਂ, ਖ਼ਾਸ ਕਰਕੇ ਬਾਬਾ ਨਜ਼ਮੀ ਨੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਲਾਹੌਰ ਆਉਣ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਦੋਨਾਂ ਪੰਜਾਬ ਦੀ ਸਾਂਝ ਦਾ ਭਾਵੁਕ ਲਹਿਜ਼ੇ ਵਿਚ ਜ਼ਿਕਰ ਕਰਦਿਆਂ ਕਿਹਾ ਕਿ,‘‘ ਤਾਰ ਦੇ ਦੋਨਾਂ ਪਾਸੇ ਇੱਕੋ-ਜਿਹੀ ਬੋਲੀ, ਖੇਤ ਤੇ ਕਿਸਾਨਾਂ ਕੋਲ ਸੰਦ ਹਨ, ਤੇ ਦੋਨਾਂ ਪੰਜਾਬਾਂ ਦੀਆਂ ਸਾਂਝਾਂ ਇੱਕ ਹਨ ਪ੍ਰੰਤੂ ਇਸਦੇ ਬਾਵਜੂਦ ਉਹ ਉਥੇ ਨਹੀਂ ਜਾ ਸਕਦੇ। ” ਮੁੱਖ ਮੰਤਰੀ ਨੇ ਲਾਹੌਰ ‘ਚ ਨਾ ਜਾ ਸਕਣ ਦੀ ਮਜਬੂਰੀ ਦਸਦਿਆਂ ਕਿਹਾ ਕਿ, ‘ਕੇਂਦਰ ਸਰਕਾਰ ਤਾਂ ਉਨ੍ਹਾਂ ਨੂੰ ਫਰਾਂਸ ਵਰਗੇ ਦੇਸ਼ ਨਹੀਂ ਜਾਣ ਦਿੰਦੀ, ਪਾਕਿਸਤਾਨ ਲਈ ਕਿੱਥੋਂ ਪ੍ਰਵਾਨਗੀ ਦੇ ਦੇਣਗੇ।’ ਹਾਲਾਂਕਿ ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਗੱਲ ਰੱਖਦਿਆਂ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਤੁਹਾਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲ ਗਈ ਤਾਂ ਸਾਨੂੰ ਵੀ ਸਾਰੇ ਵਿਧਾਇਕਾਂ ਸਮੇਤ ਨਾਲ ਲੈ ਕੇ ਚੱਲਿਓ।’ ਇਸਦੇ ਜਵਾਬ ’ਚ ਮੁੱਖ ਮੰਤਰੀ ਨੇ ਵੀ ਕਿਹਾ ਕਿ ਉਹ ਤਾਂ ਚਾਹੁੰਦੇ ਹਨ ਕਿ ਸਪੀਕਰ ਦੀ ਅਗਵਾਈ ’ਚ ਵਿਰੋਧੀ ਧਿਰ ਸਮੇਤ ਸਾਰੇ ਵਿਧਾਇਕ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣ, ਲਾਂਘਾ ਖੁੱਲ੍ਹ ਜਾਏ ਤਾਂ ਇਕੱਠੇ ਜਾਈਏ।

ਇਹ ਵੀ ਪੜ੍ਹੋ 👉ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਜਾਪਾਨ ਦੀ ਹਾਕੀ ਟੀਮ ਮੁਹਾਲੀ ਪੁੱਜੀ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕੀਤਾ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦਾ ਸਵਾਗਤ

ਕਿਸਾਨਾਂ ਲਈ ਖ਼ੁਸ਼ਖ਼ਬਰੀ! ਮਸ਼ੀਨਾਂ ਖ਼ਰੀਦਣ ’ਤੇ ਮਿਲੇਗੀ ਸਬਸਿਡੀ

Leave a Reply

Your email address will not be published. Required fields are marked *