👉ਗੋਲੀਆਂ ਲੱਗਣ ਕਾਰਨ ਮੁਲਾਜਮ ਤੇ ਬੇਟੇ ਦੀ ਹੋਈ ਮੌ*ਤ, ਪਤਨੀ ਤੇ ਦੂਜਾ ਬੇਟਾ ਜ਼*ਖ*ਮੀ
Mansa News: Amit Shah ਦੇ ਦੌਰੇ ਤੋਂ ਪਹਿਲਾਂ ਮੰਗਲਵਾਰ ਤੜਕਸਾਰ ਪੁਲਿਸ ਮੁਲਾਜਮ ਦੇ ਘਰ ਗੋ*ਲੀ*ਆਂ ਚੱਲਣ ਦੀ ਖ਼ਬਰ ਸਾਹਮਣੈ ਆਈ ਹੈ। ਇਸ ਗੋਲੀਬਾਰੀ ਵਿਚ ਖੁਦ ਪੁਲਿਸ ਮੁਲਾਜ਼ਮ ਤੇ ਉਸਦੇ ਬੇਟੇ ਦੀ ਮੌ*ਤ ਹੋ ਗਈ ਹੈ ਜਦਕਿ ਪਤਨੀ ਤੇ ਦੂਜਾ ਬੇਟਾ ਗੰਭੀਰ ਜ਼*ਖ*ਮੀ ਹੋ ਗਏ ਹਨ। ਇਹ ਘਟਨਾ ਮਾਨਸਾ ਸ਼ਹਿਰ ਦੇ ਜੁਝਾਰ ਸਿੰਘ ਨਗਰ ਵਿਖੇ ਤੜਕਸਾਰ ਕਰੀਬ 5-6 ਵਜੇਂ ਵਾਪਰੀ ਦੱਸੀ ਜਾ ਰਹੀ ਹੈ।ਮ੍ਰਿਤਕ ਪੁਲਿਸ ਮੁਲਾਜਮ ਦੀ ਪਹਿਚਾਣ ਗੁਰਵਿੰਦਰ ਸਿੰਘ ਅਤੇ ਉਸਦੇ ਮ੍ਰਿਤਕ ਬੇਟੇ ਦਾ ਨਾਮ ਜੋਤੀ ਦਸਿਆ ਜਾ ਰਿਹਾ। ਜਦਕਿ ਜਖਮੀ ਪਤਨੀ ਹਰਪ੍ਰੀਤ ਕੌਰ ਅਤੇ ਬੇਟੇ ਦਿਲਸ਼ਾਨ ਨੂੰ ਮਾਨਸਾ ਤੋਂ ਰੈਫ਼ਰ ਕਰਕੇ ਬਠਿੰਡਾ ਭੇਜਿਆ ਗਿਆ ਹੈ।
ਗੁਰਵਿੰਦਰ ਸਿੰਘ ਮਾਨਸਾ ਦੇ ਡਿਪਟੀ ਕਮਿਸ਼ਨਰ ਨਾਲ ਬਤੌਰ ਗੰਨਮੈਂਨ ਤੈਨਾਤ ਸੀ ਅਤੇ ਪਿਛਲੇ ਦੋ ਦਿਨਾਂ ਤੋਂ ਛੁੱਟੀ ‘ਤੇ ਚੱਲ ਰਿਹਾ ਸੀ। ਇਸ ਘਟਨਾ ਦਾ ਪਤਾ ਇੱਥੇ ਸ਼ੈਰ ਕਰਨ ਵਾਲਿਆਂ ਨੂੰ ਲੱਗਿਆ, ਜਿਸਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦਾ ਪਤਾ ਲੱਗਦੇ ਹੀ ਐਸਐਸਪੀ ਵੈਬਬ ਚੌਧਰੀ ਸਮੇਤ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਜਾਂਚ ਕੀਤੀ।ਜਾਂਚ ਤੋਂ ਬਾਅਦ ਐਸਐਸਪੀ ਨੇ ਦਸਿਆ ਇਹ ਘਟਨਾ ਸਵੇਰੇ 7 ਵਜੇਂ ਵਾਪਰੀ ਹੈ। ਜਿਸਦਾ ਪਰਿਵਾਰਕ ਵਿਵਾਦ ਚੱਲ ਰਿਹਾ ਸੀ, ਜਿਸਦੇ ਚੱਲਦੇ ਪੁਲਿਸ ਮੁਲਾਜਮ ਗੁਰਵਿੰਦਰ ਸਿੰਘ ਨੇ ਆਪਣੇ ਪ੍ਰਵਾਰ ਦੇ ਗੋਲੀ ਮਾਰ ਕੇ ਖੁਦ ਨੂੰ ਵੀ ਗੋਲੀ ਮਾਰ ਲਈ।
ਦਸਣਾ ਬਣਦਾ ਹੈ ਕਿ 13 ਅਕਤੂਬਰ ਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਤੋਂ ਬਾਅਦ ਪਹਿਲਾਂ ਹੀ ਮਾਨਸਾ ਵਿਚ ਸਥਿਤੀ ਤਨਾਅਪੂਰਨ ਬਣੀ ਹੋਈ ਹੈ ਤੇ ਇੱਥੇ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ 👉Big News: Parvinder Singh Jhota Murder Case ਦੀ ਜਾਂਚ CM Mann ਵੱਲੋਂ CBI ਨੂੰ ਸੌਂਪਣ ਦਾ ਐਲਾਨ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
