Amritsar News: Amritsar ਦੇ ਪਾਸ਼ ਇਲਾਕੇ ਜੁਝਾਰ ਸਿੰਘ ਕਲੋਨੀ ਵਿੱਚ ਮੰਗਲਵਾਰ ਸਵੇਰੇ ਵਾਪਰੀ ਇੱਕ ਦੁਖਦਾਈ ਘਟਨਾ ਦੇ ਵਿਚ ਇੱਕ ਨੌਜਵਾਨ ਵੱਲੋਂ ਆਪਣੀ ਮਾਂ ਅਤੇ ਦੋ ਕੁੱਤਿਆਂ ਨੂੰ ਗੋਲੀ ਮਾਰ ਕੇ ਕਤਲ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। ਦਸਿਆ ਜਾ ਰਿਹਾ ਕਿ ਇਸ ਮੰਦਭਾਗੀ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਨੌਜਵਾਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਅਤੇ ਉਸਦੀ ਮਾਤਾ ਦੀ ਪਹਿਚਾਣ ਭੁਪਿੰਦਰ ਕੌਰ ਵਜੋਂ ਹੋਈ ਹੈ। ਹਾਲੇ ਤੱਕ ਇਸ ਘਟਨਾ ਦੇ ਪਿੱਛੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ। ਪੁਲਿਸ ਵੱਲੋਂ ਸੂਚਨਾ ਮਿਲਦੇ ਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਕਿ ਇਹ ਪ੍ਰਵਾਰ ਕੁੱਝ ਸਮਾਂ ਪਹਿਲਾਂ ਹੀ ਇੰਗਲੈਂਡ ਤੋਂ ਵਾਪਸ ਆ ਕੇ ਪੰਜਾਬ ਵਿਚ ਰਹਿਣ ਲੱਗਿਆ ਸੀ। ਭੁਪਿੰਦਰ ਕੌਰ ਦੇ ਇੱਕ ਪੁੱਤਰ ਦੀ ਕੁੱਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸਦੀ ਪਤਨੀ ਤੇ ਬੱਚੇ ਇਸੇ ਮਕਾਨ ਦੀ ਜਮੀਨੀ ਮੰਜ਼ਿਲ ‘ਤੇ ਰਹਿੰਦੇ ਹਨ ਜਦਕਿ ਮ੍ਰਿਤਕ ਨੌਜਵਾਨ ਆਪਣੀ ਮਾਤਾ ਨਾਲ ਪਹਿਲੀ ਮੰਜਿਲ਼ ‘ਤੇ ਰਹਿੰਦਾ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹਰਪ੍ਰੀਤ ਸ਼ਾਦੀਸ਼ੁਦਾ ਸੀ ਤੇ ਉਹ ਆਪਣੀ ਪਤਨੀ ਨੂੰ ਵੀ ਕੁੱਟਦਾ ਸੀ। ਜਿਸਦੇ ਕਾਰਨ ਤੰਗ ਆ ਕੇ ਉਹ ਆਪਣੇ ਮਾਪਿਆਂ ਦੇ ਘਰ ਚਲੀ ਗਈ ਅਤੇ ਬਾਅਦ ਵਿਚ ਦੋਨਾਂ ਵਿਚਕਾਰ ਤਲਾਕ ਹੋ ਗਿਆ ਸੀ।
- Home
- ਮਾਂ ਦੇ ਕ*ਤ*ਲ ਤੋਂ ਬਾਅਦ ਪੁੱਤ ਵੱਲੋਂ ਖੁਦਕਸ਼ੀ; ਮਾਂ ਦੇ ਲਾਇਸੰਸੀ ਪਿਸ/ਤੌਲ ਨਾਲ ਦਿੱਤਾ ਵਾਰਦਾਤ ਨੂੰ ਅੰਜ਼ਾਮ
Posted in
ਪੰਜਾਬ
ਮਾਂ ਦੇ ਕ*ਤ*ਲ ਤੋਂ ਬਾਅਦ ਪੁੱਤ ਵੱਲੋਂ ਖੁਦਕਸ਼ੀ; ਮਾਂ ਦੇ ਲਾਇਸੰਸੀ ਪਿਸ/ਤੌਲ ਨਾਲ ਦਿੱਤਾ ਵਾਰਦਾਤ ਨੂੰ ਅੰਜ਼ਾਮ
ਹੋਰ ਖ਼ਬਰਾਂ
ਬਠਿੰਡਾ ਸਿਵਲ ਹਸਪਤਾਲ; 23 ਕਰੋੜ ਦੀ ਲਾਗਤ ਨਾਲ ਬਣੀਆਂ ਦੋ ਇਮਾਰਤਾਂ ਨੂੰ ਲਟਕੇ ਤਾਲੇ: ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸਰਕਾਰ ਨੂੰ ਘੇਰਿਆ
