Moga News: ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ)ਸ੍ਰੀ ਗੁਰਪ੍ਰੀਤ ਸਿੰਘ DSP (City) ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਥਾਣਾ ਸਿਟੀ ਸਾਊਥ ਮੋਗਾ ਦੀ ਪੁਲਿਸ ਪਾਰਟੀ ਵੱਲੋ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 150 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।ਮਿਤੀ 13.10.25 ਨੂੰ ਸ:ਥ: ਜਸਪਾਲ ਸਿੰਘ 702/ਮੋਗਾ ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਏ ਗਸ਼ਤ ਨਿਗਾਹਾ ਰੋਡ ਰਾਹੀਂ ਕੋਟਕਪੂਰਾ ਬਾਈਪਾਸ ਨੂੰ ਜਾ ਰਹੇ ਸੀ ਤਾਂ ਬਾਈਪਾਸ ਤੋਂ 100 ਗਜ ਪਿੱਛੇ ਚਾਰ ਦਿਵਾਰੀ ਨਾਲ ਅੰਮ੍ਰਿਤਪਾਲ ਸਿੰਘ ਉਰਫ ਨਿੱਕਾ ਪੁੱਤਰ ਜਗਸੀਰ ਸਿੰਘ ਵਾਸੀ ਝਾੜੀਵਾਲਾ ਥਾਣਾ ਸਦਰ ਫਰੀਦਕੋਟ ਅਤੇ ਨਰਿੰਦਰ ਸਿੰਘ ਉਰਫ ਲੱਡੂ ਪੁੱਤਰ ਮੰਗਲ ਸਿੰਘ ਵਾਸੀ ਸਾਧਾਂਵਾਲਾ ਥਾਣਾ ਸਦਰ ਫਰੀਦਕੋਟ ਖੜੇ ਦਿਖਾਈ ਦਿੱਤੇ
ਇਹ ਵੀ ਪੜ੍ਹੋ Canada ਤੋਂ ਆਇਆ ਪੰਜਾਬੀ ਮੁੰਡਾ ਅੰਮ੍ਰਿਤਸਰ ਪੁਲਿਸ ਵੱਲੋਂ ਪਾਕਿਸਤਾਨੀ ਹਥਿਆਰਾਂ ਨਾਲ ਕਾਬੂ
ਜਿੰਨ੍ਹਾਂ ਨੇ ਪੁਲਿਸ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਦਿੱਤਾ ਜਿਸਤੇ ਉਕਤਾਨ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 150 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਅਤੇ ਮੁਕੱਦਮਾ ਨੰਬਰ 274 ਮਿਤੀ 13.10.25 ਅ/ਧ 21 NDPS Act ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆਨ ਅੰਮ੍ਰਿਤਪਾਲ ਸਿੰਘ ਉਰਫ ਨਿੱਕਾ ਅਤੇ ਨਰਿੰਦਰ ਸਿੰਘ ਉਰਫ ਲੱਡੂ ਉਕਤਾਨ ਨੂੰ ਅੱਜ ਮਿਤੀ 14.10.2025 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
