Amritsar News: Amritsar ‘ਚ ਅੱਜ ਬੁੱਧਵਾਰ ਨੂੰ ਇੱਕ ਹੋਰ ਪੁਲਿਸ ਮੁਕਾਬਲਾ ਹੋਇਆ ਹੈ, ਜਿਸਦੇ ਵਿਚ ਗੋਲੀ ਲੱਗਣ ਕਾਰਨ ਇੱਕ ਮੋਸਟ ਵਾਂਟੇਡ ਗੈਂਗਸਟਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਖ਼ਮੀ ਗੈਂਗਸਟਰ ਦੀ ਪਹਿਚਾਣ ਹਰਮਨ ਬੋਪਾਰਾਏ ਵਜੋਂ ਹੋਈ ਹੈ, ਜੋਕਿ ਗ੍ਰਨੇਡ ਹਮਲੇ ਤੋਂ ਇਲਾਵਾ ਫ਼ਾਈਰਿੰਗ ਦੇ ਮਾਮਲੇ ਵਿਚ ਵੀ ਸ਼ਾਮਲ ਦਸਿਆ ਜਾ ਰਿਹਾ।ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਮੱਤੇਵਾਲ ਥਾਣਾ ਖੇਤਰ ਵਿੱਚ ਗੋਲੀਬਾਰੀ ਹੋਈ, ਜਿਸਤੋਂ ਬਾਅਦ ਮੁਲਜਮ ਨੁੰ ਫ਼ੜਣ ਲਈ ਜਾਂਚ ਕਰ ਰਹੀ ਸੀ ਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਹਰਮਨ ਬੋਪਾਰਾਏ ਇੱਧਰ ਪਹੁੰਚਣ ਵਾਲਾ ਹੈ, ਜਿਸਤੋਂ ਬਾਅਦ ਪੁਲਿਸ ਨੇ ਭੋਆ ਤੋਂ ਚੁਗਾਵਾਂ ਵੱਲ ਜਾਣ ਵਾਲੀ ਸੜਕ ‘ਤੇ ਨਾਕਾ ਲਗਾਇਆ ਗਿਆ।ਇਸ ਦੌਰਾਨ ਜਦੋਂ ਮੁਲਜਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿਚ ਐਸਐਚਓ ਦਲਜੀਤ ਸਿੰਘ ਬਚ ਗਏ। ਜਵਾਬੀ ਕਾਰਵਾਈ ਵਿੱਚ, ਗੈਂਗਸਟਰ ਹਰਮਨ ਦੀ ਲੱਤ ਵਿੱਚ ਗੋਲੀ ਲੱਗੀ। ਜਿਸਤੋਂ ਬਾਅਦ ਪੁਲਿਸ ਨੇ ਉਸਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਅਤੇ ਜਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
