Bathinda News: DAV College Bathinda ਵਿਖੇ “ਹਿੰਦੀ ਦਿਵਸ ਇੱਕ ਹਫ਼ਤੇ ਦੇ ਰੂਪ ਵਿੱਚ” ਮਨਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਕਿ 14 ਸਤੰਬਰ ਤੋਂ 19 ਸਤੰਬਰ 2026 ਤੱਕ ਚੱਲੇਗਾ। ਇਸ ਪ੍ਰੋਗਰਾਮ ਵਿੱਚ ਪ੍ਰਤੀ ਦਿਨ ਨਵੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਸ਼ਾਮਲ ਹੈ ਕਵਿਤਾ ਉਚਾਰਨ, ਹਿੰਦੀ ਅਖ਼ਬਾਰ ਪੜ੍ਹਨਾ, ਹਿੰਦੀ ਭਾਸ਼ਾ ਵਿਚ ਹਸਤਾਖ਼ਰ, ਮੁਨਸ਼ੀ ਪ੍ਰੇਮਚੰਦ ‘ਤੇ ਭਾਸ਼ਣ ਮੁਕਾਬਲੇ, ਪ੍ਰਸ਼ਨੋਤਰੀ, ਸੰਗੀਤ ਤੇ ਖੇਡ ਆਦਿ ਵਿਸ਼ੇ ਸ਼ਾਮਿਲ ਹੋਣਗੇ।ਹਿੰਦੀ ਦਿਵਸ ‘ਇੱਕ ਹਫ਼ਤੇ ਦੇ ਰੂਪ ਵਿੱਚ’ ਦਾ ਅੱਜ ਤੀਜਾ ਦਿਨ 16 ਸਤੰਬਰ ਨੂੰ ‘ਹਿੰਦੀ ਵਿੱਚ ਹਸਤਾਖਰ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿੱਚ ਹਿੰਦੀ ਵਿਭਾਗ ਦੇ ਮੁਖੀ ਡਾ. ਮੋਨਿਕਾ ਘੁੱਲਾ ਨੇ ਕਿਹਾ ਕਿ ਹਿੰਦੀ ਭਾਸ਼ਾ ਵਿੱਚ ਲਿਖਤ ਨੂੰ ਉਤਸ਼ਾਹਿਤ ਕਰਨ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ। ਅੱਜ ਦੇ ਪ੍ਰੋਗਰਾਮ ਦਾ ਆਰੰਭ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਸਟਾਫ਼ ਸਕੱਤਰ ਪ੍ਰੋ. ਕਰਮਪਾਲ ਕੌਰ ਅਤੇ ਹਿੰਦੀ ਵਿਭਾਗ ਦੇ ਮੁਖੀ ਡਾ. ਮੋਨਿਕਾ ਘੁੱਲਾ ਦੇ ਹਿੰਦੀ ਵਿੱਚ ਦਸਤਖਤਾਂ ਨਾਲ ਹੋਇਆ। ਬਾਅਦ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਹਿੰਦੀ ਵਿੱਚ ਦਸਤਖ਼ਤ ਕੀਤੇ।ਕਾਲਜ ਦੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਹਿੰਦੀ ਦਿਵਸ ‘ਇਕ ਹਫਤੇ ਦੇ ਰੂਪ ਵਿੱਚ’ ਮਨਾਉਣ ਦੀ ਪਹਿਲ ਕਰਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਹਿੰਦੀ ਭਾਸ਼ਾ ਦੀ ਵਰਤੋਂ ਲਿਖਣ, ਪੜ੍ਹਨ ਅਤੇ ਬੋਲਣ ਲਈ ਹੋਰ ਵਧੇਰੇ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹਿੰਦੀ ਭਾਸ਼ਾ ਵਿੱਚ ਸਾਹਿਤ ਰਚਨਾ ਕਰਨ ਦੀ ਤਾਕੀਦ ਕੀਤੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
