DAV College Bathinda ਵਿਖੇ ਹਿੰਦੀ ਦਿਵਸ ‘ਇੱਕ ਹਫ਼ਤੇ ਦੇ ਰੂਪ ਵਿੱਚ’ ਦਾ ਅੱਜ ਦੂਜਾ ਦਿਨ

Bathinda News: DAV College Bathinda ਵਿਖੇ “ਹਿੰਦੀ ਦਿਵਸ ਇੱਕ ਹਫ਼ਤੇ ਦੇ ਰੂਪ ਵਿੱਚ” ਮਨਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਕਿ 14 ਸਤੰਬਰ ਤੋਂ 19 ਸਤੰਬਰ 2026 ਤੱਕ ਚੱਲੇਗਾ। ਇਸ ਪ੍ਰੋਗਰਾਮ ਵਿੱਚ ਪ੍ਰਤੀ ਦਿਨ ਨਵੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਕਵਿਤਾ ਉਚਾਰਨ, ਹਿੰਦੀ ਅਖ਼ਬਾਰ ਪੜ੍ਹਣਾ, ਹਿੰਦੀ ਭਾਸ਼ਾ ਵਿਚ ਹਸਤਾਖਰ, ਮੁਨਸ਼ੀ ਪ੍ਰੇਮਚੰਦ ‘ਤੇ ਭਾਸ਼ਣ ਮੁਕਾਬਲੇ, ਪ੍ਰਸ਼ਨੋਤਰੀ, ਸੰਗੀਤ ਅਤੇ ਖੇਡ ਆਦਿ ਵਿਸ਼ੇ ਸ਼ਾਮਿਲ ਹੋਣਗੇ। ਹਿੰਦੀ ਦਿਵਸ ਦੇ ‘ਇੱਕ ਹਫ਼ਤੇ ਦੇ ਰੂਪ ਵਿੱਚ’ ਦੇ ਅੱਜ ਦੂਜੇ ਦਿਨ 15 ਸਤੰਬਰ ਨੂੰ ‘ਕੰਧ ਪੱਤ੍ਰਿਕਾ’ ਬਾਰੇ ਚਰਚਾ ਕੀਤੀ ਗਈ।ਪ੍ਰੋਗਰਾਮ ਦੇ ਆਰੰਭ ਵਿੱਚ ਹਿੰਦੀ ਵਿਭਾਗ ਦੇ ਮੁਖੀ ਡਾ. ਮੋਨਿਕਾ ਘੁੱਲਾ ਨੇ ਸਿਰਜਣਾਤਮਕ ਪ੍ਰਕਿਰਿਆ ਦੀ ਮਹੱਤਤਾ ‘ਤੇ ਚਾਨਣਾ ਪਾਇਆ।ਇਨ੍ਹਾਂ ਮੁਕਾਬਲਿਆਂ ਵਿੱਚ 14 ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਜਿਵੇਂ ਕਿ ਹਿੰਦੀ ਭਾਸ਼ਾਵਾਂ ਦੀ ਮਹੱਤਤਾ, ਮੁਨਸ਼ੀ ਪ੍ਰੇਮਚੰਦ ਦੀ ਜੀਵਨ ਅਤੇ ਰਚਨਾ ਯਾਤਰਾ, ਮਹਾਦੇਵੀ ਵਰਮਾ ਦੀ ਜੀਵਨ ਅਤੇ ਰਚਨਾ ਯਾਤਰਾ, ਹਿੰਦੀ ਭਾਸ਼ਾ ਦੀ ਵਿਕਾਸ ਯਾਤਰਾ, ਹਿੰਦੀ ਦਿਵਸ ਮਨਾਉਣ ਦੀ ਪਰੰਪਰਾ, ਕਬੀਰਦਾਸ ਇੱਕ ਕਵੀ ਦੇ ਰੂਪ ਵਿੱਚ, ਹਿੰਦੀ ਭਾਸ਼ਾ ਅਤੇ ਉਪਭਾਸ਼ਾਵਾਂ ਬਾਰੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂ ਨਾਲ ਕੰਧ ਪੱਤ੍ਰਿਕਾ ਬਣਾਈ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਹਿੰਦੀ ਦਿਵਸ ‘ਇਕ ਹਫ਼ਤੇ ਦੇ ਰੂਪ ਵਿੱਚ’ ਮਨਾਉਣ ਦੀ ਪਹਿਲ ਕਰਨ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਨੇ ਕਿਹਾ ਕਿ ਸਿਰਜਣਾਤਮਕ ਕੁਸ਼ਲਤਾਵਾਂ ਦੇ ਨਾਲ ਨਾਲ ਸਾਹਿਤਕ ਰੁਚੀਆਂ ਵੀ ਵਿਕਸਿਤ ਹੁੰਦੀਆਂ ਹਨ। ਉਨ੍ਹਾਂ ਨੇ ਅਗਾਂਹ ਤੋਂ ਵੀ ਅਜਿਹੀਆਂ ਗਤੀਵਿਧੀਆਂ ਕਰਵਾਉਣ ਦੀ ਪ੍ਰੇਰਨਾ ਦਿੱਤੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਵੜਿੰਗ ਨੇ ਬਿਜਲੀ ਸੰਕਟ ਲਈ ਪੀ.ਐੱਸ.ਪੀ.ਸੀ.ਐੱਲ. ਵਿੱਚ ਭ੍ਰਿਸ਼ਟਾਚਾਰ ਅਤੇ ਕੁਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾਇਆ

SSD Girls College Bathinda ਵੱਲੋਂ ਸਾਹਿਤਕ ਅਤੇ ਸੱਭਿਆਚਾਰਕ ਮੁਕਾਬਲਿਆਂ ਨਾਲ ‘ਹਿੰਦੀ ਦਿਵਸ’ ਮਨਾਇਆ

Leave a Reply

Your email address will not be published. Required fields are marked *