SSD Girls College Bathinda ਵਿਖੇ ਮਾਈ ਭਾਰਤ ਪੋਰਟਲ ਅਤੇ ਵਿਕਸਿਤ ਭਾਰਤ ਯੂਥ ਲੀਡਰਸ਼ਿਪ ਡਾਇਲਾਗ ਕੁਇਜ਼ ਸਬੰਧੀ ਵਿਦਿਆਰਥਣਾਂ ਨੂੰ ਕੀਤਾ ਜਾਗਰੂਕ

Bathinda News: SSD Girls College Bathinda ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਈ ਭਾਰਤ ਪੋਰਟਲ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜਨ ਅਤੇ ਵਿਕਸਿਤ ਭਾਰਤ ਯੂਥ ਲੀਡਰਸ਼ਿਪ ਡਾਇਲਾਗ (VBYLD) ਕੁਇਜ਼ ਵਿੱਚ ਵਿਦਿਆਰਥਣਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀਮਤੀ ਮਿਸ਼ਾ, ਜ਼ਿਲ੍ਹਾ ਯੂਥ ਅਫ਼ਸਰ, ਮੇਰਾ ਯੁਵਾ ਭਾਰਤ, ਬਠਿੰਡਾ ਅਤੇ ਉਨ੍ਹਾਂ ਦੀ ਟੀਮ ਮੈਂਬਰ ਸ਼੍ਰੀਮਤੀ ਹਰਪ੍ਰੀਤ ਕੌਰ ਵੱਲੋਂ ਵਿਦਿਆਰਥਣਾਂ ਨੂੰ ਮਾਈ ਭਾਰਤ ਪੋਰਟਲ ਨਾਲ ਜੁੜਨ ਅਤੇ ਵਿਕਸਿਤ ਭਾਰਤ ਯੂਥ ਲੀਡਰਸ਼ਿਪ ਡਾਇਲਾਗ ਕੁਇਜ਼ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮਾਈ ਭਾਰਤ ਪੋਰਟਲ ਰਾਹੀਂ ਮਿਲਣ ਵਾਲੇ ਵੱਖ-ਵੱਖ ਮੌਕਿਆਂ ਅਤੇ ਯੁਵਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਵਿਕਸਿਤ ਭਾਰਤ ਯੂਥ ਲੀਡਰਸ਼ਿਪ ਡਾਇਲਾਗ ਕੁਇਜ਼ ਦਾ ਪੋਸਟਰ ਜਾਰੀ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਕੁਇਜ਼ ਵਿੱਚ ਭਾਗ ਲੈਣ ਅਤੇ ਮਾਈ ਭਾਰਤ ਪੋਰਟਲ ਨਾਲ ਜੁੜ ਕੇ ਸਰਕਾਰ ਵੱਲੋਂ ਨੌਜਵਾਨਾਂ ਲਈ ਪ੍ਰਦਾਨ ਕੀਤੇ ਜਾ ਰਹੇ ਵੱਖ-ਵੱਖ ਮੌਕਿਆਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਮਾਈ ਭਾਰਤ ਪੋਰਟਲ ਦੇ ਨੋਡਲ ਅਫ਼ਸਰ ਮੈਡਮ ਗੁਰਮਿੰਦਰ ਜੀਤ ਕੌਰ ਵੱਲੋਂ ਮੌਕੇ ‘ਤੇ ਹੀ ਵਿਦਿਆਰਥਣਾਂ ਦੀ ਵਿਕਸਿਤ ਭਾਰਤ ਯੂਥ ਲੀਡਰਸ਼ਿਪ ਡਾਇਲਾਗ ਕੁਇਜ਼ ਵਿੱਚ ਭਾਗੀਦਾਰੀ ਕਰਵਾਈ ਗਈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਗੁਲਜਾਰ ਸਿੰਘ ਖੁਦਕੁਸ਼ੀ ਮਾਮਲਾ :ਖਜ਼ਾਨਾ ਮੰਤਰੀ ਤੇ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ ਕੀਤਾ ਪ੍ਰਦਰਸ਼ਨ ਫੂਕਿਆ ਪੁਤਲਾ

ਓਪਰੇਸ਼ਨ “ਪ੍ਰਹਾਰ” ਤਹਿਤ ਫਾਜ਼ਿਲਕਾ ਪੁਲਿਸ ਦੀ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਕਾਰਵਾਈ

Leave a Reply

Your email address will not be published. Required fields are marked *