Bathinda News: ਬੀਤੀ ਰਾਤ ਬਠਿੰਡਾ ਸ਼ਹਿਰ ਦੇ ਬੀਬੀਵਾਲਾ ਰੋਡ ‘ਤੇ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿੱਚ ਇੱਕ ਵੈਟਰਨਰੀ ਡਾਕਟਰ ਦੀ ਮੌਤ ਹੋਣ ਅਤੇ ਤਿੰਨ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਰਤਕ ਅਤੇ ਜ਼ਖਮੀ ਨੌਜਵਾਨਾਂ ਨੇ ਪਿਛਲੇ ਮਹੀਨੇ ਹੀ ਆਪਣਾ ਡਾਕਟਰੀ ਦਾ ਕੋਰਸ ਪੂਰਾ ਕੀਤਾ ਸੀ ਅਤੇ ਹੁਣ ਉਹ ਕਾਲਜ ਦੇ ਵਿੱਚ ਸਰਟੀਫਿਕੇਟ ਲੈਣ ਲਈ ਆਏ ਹੋਏ ਸਨ। ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਮ੍ਰਿਤਕ ਨੌਜਵਾਨ ਦੀ ਗੱਡੀ ਦੋ ਕਾਰਾਂ ਨੂੰ ਟੱਕਰ ਮਾਰਦੀ ਹੋਈ ਕਈ ਪਲਟੀਆਂ ਖਾ ਗਈ। ਮਿਰਤਕ ਨੌਜਵਾਨ ਦੀ ਪਹਿਚਾਣ ਅਨਮੋਲ ਸਿੰਘ (22 ਸਾਲ) ਵਾਸੀ ਕਾਦੀਆਂਵਾਲ ਜ਼ਿਲਾ ਗੁਰਦਾਸਪੁਰ ‘ਤੇ ਤੌਰ ਤੇ ਹੋਈ ਹੈ। ਜਦਕਿ ਜ਼ਖਮੀਆਂ ਦੇ ਨਾਮ ਕੁੰਵਰ ਸੰਗਰਾਮ ਸਿੰਘ (22 ਸਾਲ) ਵਾਸੀ ਫਤਿਹਗੜ੍ਹ ਸਾਹਿਬ, ਗਗਨਦੀਪ ਸਿੰਘ (21 ਸਾਲ) ਵਾਸੀ ਗੁਰਦਾਸਪੁਰ ਅਤੇ ਹਰਕਰਮ ਸਿੰਘ (21 ਸਾਲ) ਵਾਸੀ ਫਤਿਹਗੜ੍ਹ ਸਾਹਿਬ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਨਾਂ ਸਾਰੇ ਨੌਜਵਾਨਾਂ ਨੇ ਰਾਮਪੁਰਾ ਸਥਿਤ ਵੈਟਰਨਰੀ ਕਾਲਜ ਦੇ ਵਿੱਚੋਂ ਵੈਟਰਨਰੀ ਫਾਰਮਾਸਿਸਟ ਦਾ ਡਿਪਲੋਮਾ ਕੀਤਾ ਸੀ, ਜੋ ਕਿ ਅਗਸਤ ਮਹੀਨੇ ਵਿੱਚ ਕੰਪਲੀਟ ਹੋ ਗਿਆ ਸੀ ਅਤੇ ਹੁਣ ਇਹ ਨੌਜਵਾਨ ਆਪਣੀ ਡਿਗਰੀ ਲੈਣ ਲਈ ਕਾਲਜ ਵਿੱਚ ਆਏ ਹੋਏ ਸਨ।ਸੂਚਨਾ ਮੁਤਾਬਕ ਰਾਤ ਨੂੰ ਦੋਸਤਾਂ ਨੂੰ ਮਿਲਣ ਤੋਂ ਬਾਅਦ ਬਠਿੰਡਾ ਦੇ ਵੱਲ ਆ ਰਹੇ ਸਨ। ਇਸ ਦੌਰਾਨ ਜਦ ਬੀਬੀ ਵਾਲਾ ਰੋਡ ‘ਤੇ ਬੜਿਆਲ ਹਸਪਤਾਲ ਤੋਂ ਥੋੜਾ ਜਿਹਾ ਪਿੱਛੇ ਟੀ ਪੁਆਇੰਟ ‘ਤੇ ਲਾਈਟਾਂ ਉਪਰ ਅਚਾਨਕ ਦੂਜੇ ਪਾਸੇ ਤੋਂ ਆਈ ਸਕਾਰਪੀਓ ਕਾਰ ਨੂੰ ਬਚਾਉਂਦਿਆਂ ਇਹਨਾਂ ਨੌਜਵਾਨਾਂ ਦੀ ਸਵਿਫਟ ਕਾਰ ਬੇਕਾਬੂ ਹੋ ਗਈ ਅਤੇ ਅੱਗੇ ਖੜੀ ਹੋਰ ਇੱਕ ਐਕਸਯੂਵੀ ਕਾਰ ਵਿੱਚ ਵੱਜਣ ਤੋਂ ਬਾਅਦ ਪਲਟੀਆਂ ਖਾ ਗਈ। ਇਸ ਦੌਰਾਨ ਇਕੱਠੇ ਹੋਏ ਕੁਝ ਲੋਕਾਂ ਵੱਲੋਂ ਕਾਰ ਨੂੰ ਸਿੱਧਾ ਕੀਤਾ ਗਿਆ ਤੇ ਨੌਜਵਾਨ ਵੈਲਫੇਅਰ ਸੋਸਾਇਟੀ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਸੰਸਥਾ ਦੇ ਵਲੰਟੀਅਰ ਇਹਨਾਂ ਜਖਮੀ ਨੌਜਵਾਨਾਂ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਅਨਮੋਲ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਸਿਵਲ ਲਾਈਨ ਦੇ ਐਸਐਚਓ ਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮੌਕੇ ‘ਤੇ ਪੁੱਜ ਕੇ ਪੜਤਾਲ ਕੀਤੀ ਗਈ ਹੈ ਅਤੇ ਮਿਰਤਕ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਹੋਈ । ਜਿਸ ਤੋਂ ਬਾਅਦ ਸਕਾਰਪੀਓ ਸਵਾਰ ਨੌਜਵਾਨ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
- Home
- Bathinda ‘ਚ ਵਾਪਰੇ ਭਿਆਨਕ ਹਾਦਸੇ ‘ਚ ਵੈਟਰਨਰੀ ਡਾਕਟਰ ਦੀ ਮੌ+ਤ, ਤਿੰਨ ਜ਼ਖਮੀ
Posted in
ਬਠਿੰਡਾ
Bathinda ‘ਚ ਵਾਪਰੇ ਭਿਆਨਕ ਹਾਦਸੇ ‘ਚ ਵੈਟਰਨਰੀ ਡਾਕਟਰ ਦੀ ਮੌ+ਤ, ਤਿੰਨ ਜ਼ਖਮੀ
ਹੋਰ ਖ਼ਬਰਾਂ
Posted in
ਬਠਿੰਡਾ
44 ਲੱਖ ਰੁਪਏ ਨਾਲ ਬਦਲੇਗੀ ਆਦਰਸ਼ ਨਗਰ ਦੀਆਂ ਸੜਕਾਂ ਦੀ ਤਸਵੀਰ
Posted by
sukhjindermannbti@gmail.com
Posted in
ਪੰਜਾਬ
ED ਦੇ ਛਾਪਿਆਂ ਦੇ ਵਿਰੋਧ ‘ਚ AAP ਦਾ ਜਬਰਦਸਤ ਪ੍ਰਦਰਸ਼ਨ…
Posted by
sukhjindermannbti@gmail.com
SSD Girls College Bathinda ਵਿਖੇ ਐਨਸੀਸੀ ਦਾਖਲਾ ਪ੍ਰਕਿਰਿਆ ਪੂਰੀ ਹੋਈ
